ਮੈਸੂਰ(ਕਰਨਾਟਕ): ਪੂਰੇ ਦੇਸ਼ 'ਚ ਮਹਾਂਸ਼ਿਵਰਾਤਰੀ ਦੀ ਧੂਮ ਹੈ। ਇਸ ਮੌਕੇ ਉੱਤੇ ਬ੍ਰਹਮਾ ਕੁਮਾਰੀ ਇਸ਼ਵਰੀ ਯੂਨੀਵਰਸਿਟੀ ਦੁਆਰਾ ਮੈਸੂਰ ਦੇ ਲਲਿਤ ਮਹਿਲ ਮੈਦਾਨ 'ਚ 5, 16, 108 ਰੂਧਰਾਕਸ਼ ਦੀ ਮਾਲਾ ਨਾਲ 21 ਫੁੱਟ ਉੱਚਾ ਸ਼ਿਵਲਿੰਗ ਬਣਾਇਆ ਗਿਆ।ਭਗਤਾਂ ਦੇ ਦਰਸ਼ਨਾਂ ਲਈ ਇੱਕ ਵਿਸ਼ੇਸ਼ ਸ਼ਿਵਲਿੰਗ ਖੋਲ੍ਹਿਆ ਗਿਆ ਹੈ। ਸ਼ਿਵਲਿੰਗ ਦੇ ਚਾਰੇ ਪਾਸੇ ਬਰਫ਼ ਨਾਲ ਢੱਕਿਆ ਕੈਲਾਸ਼ ਪਰਬਤ ਬਣਿਆ ਹੋਇਆ ਹੈ।
ਕਿਵੇਂ ਤਿਆਰ ਕੀਤਾ ਸ਼ਿਵਲਿੰਗ: ਇਸ ਸ਼ਿਵਲਿੰਗ ਨੂੰ ਬਣਾਉਣ ਲਈ ਪੀ.ਓ.ਪੀ ਅਤੇ ਲੱਕੜੀ ਦਾ ਇਸਤੇਮਾਲ ਕੀਤਾ ਗਿਆ। ਇਸ ਸ਼ਿਵਲਿੰਗ ਨੂੰ ਬਣਾਉਣ ਲਈ 50 ਤੋਂ ਜਿਆਦਾ ਲੋਕਾਂ ਬਣਾਇਆ। ਇਸ ਤੋਂ ਇਲਾਵਾ ਇਸ ਨੂੰ ਬਣਾਉਣ ਲਈ 1 ਹਫ਼ਤੇ ਤੋਂ ਜਿਆਦਾ ਦਾ ਸਮਾਂ ਲੱਗਿਆ ਹੈ।
22 ਫ਼ਰਵਰੀ ਤੱਕ ਮੁਫ਼ਤ ਐਂਟਰੀ: ਸ਼ਿਵਰਾਤਰੀ ਮੌਕੇ ਸ਼ਰਧਾਲੂ ਹਿਮਾਲਿਆ, ਕੇਦਾਰਨਾਥ, ਕਾਸ਼ੀ ਵਿਸ਼ਵਨਾਥ ਮੰਦਰਾਂ 'ਚ ਜਾਂਦੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਜੋ ਲੋਕ ਪੈਸੇ ਕਾਰਨ ਇਨ੍ਹਾਂ ਤੀਰਥ ਸਥਾਨਾਂ 'ਤੇ ਨਹੀਂ ਜਾ ਸਕਦੇ ਉਹ ਇੱਥੇ ਆ ਕੇ ਸ਼ਿਵਲਿੰਗ ਦੇ ਦਰਸ਼ਨ ਕਰ ਸਕਦੇ ਹਨ। ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ 22 ਫ਼ਰਵਰੀ ਤੱਕ ਸ਼ਰਧਾਲੂਆਂ ਦੀ ਐਂਟਰੀ ਮੁਫ਼ਤ ਕੀਤੀ ਗਈ ਹੈ।
ਸ਼ਿਵ ਅਤੇ ਪਾਰਵਤੀ ਦਾ ਵਿਆਹ: ਦੱਸ ਦਈਏ ਕਿ ਮਹਾਸ਼ਿਵਰਾਤਰੀ ਮੌਕੇ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਵਿਆਹ ਹੋਇਆ ਸੀ। ਇਸੇ ਕਾਰਨ ਇਸ ਦਿਨ ਨੂੰ ਉਨ੍ਹਾਂ ਦੀ ਵਿਆਹ ਦੀ ਵਰ੍ਹੇਗੰਢ ਦੇ ਰੂਪ ਵੱਜੋਂ ਮਨਾਇਆ ਜਾਂਦਾ ਹੈ। ਇਸ ਦਿਨ ਭੋਲੇਨਾਥ ਦੀ ਵਿਸ਼ੇਸ ਪੂਜਾ ਅਰਚਨਾ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: Happy Mahashivratri 2023: ਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ 'ਤੇ ਮੰਦਰਾਂ ਵਿੱਚ ਲੱਗੀਆਂ ਰੌਣਕਾਂ, ਸੀਐਮ ਮਾਨ ਨੇ ਵੀ ਦਿੱਤੀ ਵਧਾਈ