ETV Bharat / bharat

Delhi Mayor Election: ਸ਼ੈਲੀ ਓਬਰਾਏ ਮੁੜ ਬਣੀ ਦਿੱਲੀ ਦੀ ਮੇਅਰ

author img

By

Published : Apr 26, 2023, 12:12 PM IST

ਸ਼ੈਲੀ ਓਬਰਾਏ ਇੱਕ ਵਾਰ ਫਿਰ ਦਿੱਲੀ ਦੀ ਮੇਅਰ ਬਣ ਗਈ ਹੈ। ਭਾਜਪਾ ਦੀ ਸ਼ਿਖਾ ਰਾਏ ਨੇ ਮੇਅਰ ਲਈ ਆਪਣਾ ਨਾਂ ਵਾਪਸ ਲੈ ਲਿਆ ਹੈ। ਇਸ ਦੇ ਨਾਲ ਹੀ ‘ਆਪ’ ਦੇ ਆਲੇ ਮੁਹੰਮਦ ਇਕਬਾਲ ਵੀ ਡਿਪਟੀ ਮੇਅਰ ਚੁਣੇ ਗਏ ਹਨ। ਸਦਨ ਦੀ ਕਾਰਵਾਈ 2 ਮਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

SHELLY OBEROI AGAIN ELECTED MAYOR OF DELHI

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੀ ਮੇਅਰ ਡਾ. ਸ਼ੈਲੀ ਓਬਰਾਏ ਇੱਕ ਵਾਰ ਫਿਰ ਮੇਅਰ ਚੁਣੀ ਗਈ ਹੈ ਅਤੇ 'ਆਪ' ਦੇ ਆਲੇ ਮੁਹੰਮਦ ਇਕਬਾਲ ਨੂੰ ਵੀ ਸਰਬਸੰਮਤੀ ਨਾਲ ਡਿਪਟੀ ਮੇਅਰ ਚੁਣ ਲਿਆ ਗਿਆ। ਇਸ ਤਰ੍ਹਾਂ ਇਹ ਦੋਵੇਂ ਮੁੜ ਕ੍ਰਮਵਾਰ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ’ਤੇ ਕਾਬਜ਼ ਹੋ ਗਏ। ਇਸ ਤੋਂ ਪਹਿਲਾਂ ਦਿੱਲੀ ਭਾਜਪਾ ਨੇ ਨਗਰ ਨਿਗਮ ਦੇ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਤੋਂ ਹਟਣ ਦਾ ਫੈਸਲਾ ਕੀਤਾ ਸੀ। ਭਾਜਪਾ ਕੌਂਸਲਰਾਂ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਮ ਆਦਮੀ ਪਾਰਟੀ ਸਥਾਈ ਕਮੇਟੀਆਂ ਅਤੇ ਵਾਰਡ ਕਮੇਟੀਆਂ ਦਾ ਗਠਨ ਨਹੀਂ ਹੋਣ ਦੇ ਰਹੀ, ਜਿਸ ਕਾਰਨ ਨਗਰ ਨਿਗਮ ਵਿੱਚ ਕੋਈ ਕੰਮ ਨਹੀਂ ਹੋ ਰਿਹਾ।

ਇਹ ਵੀ ਪੜੋ: Coronavirus Update: ਪਿਛਲੇ 24 ਘੰਟਿਆਂ ਅੰਦਰ ਦੇਸ਼ ਵਿੱਚ 6 ਹਜ਼ਾਰ ਤੋਂ ਵੱਧ ਦਰਜ ਕੀਤੇ ਕੋਰੋਨਾ ਦੇ ਮਾਮਲੇ, 15 ਦੀ ਮੌਤ, ਪੰਜਾਬ ਵਿੱਚ 301 ਨਵੇਂ ਮਾਮਲੇ

  • Aam Aadmi Party's Shelly Oberoi unanimously elected mayor of Delhi MCD after BJP candidate Shikha Rai withdraws her nomination.

    BJP candidate for Deputy Mayor elections also withdraws her candidature pic.twitter.com/yx9la6zTbB

    — ANI (@ANI) April 26, 2023 " class="align-text-top noRightClick twitterSection" data=" ">

Aam Aadmi Party's Shelly Oberoi unanimously elected mayor of Delhi MCD after BJP candidate Shikha Rai withdraws her nomination.

BJP candidate for Deputy Mayor elections also withdraws her candidature pic.twitter.com/yx9la6zTbB

— ANI (@ANI) April 26, 2023

ਇਸ ਤੋਂ ਪਹਿਲਾਂ ਮੇਅਰ ਦੀ ਚੋਣ ਦਾ ਅਮਲ ਸ਼ੁਰੂ ਹੋ ਗਿਆ। ਮੁਕੇਸ਼ ਗੋਇਲ ਪ੍ਰੀਜ਼ਾਈਡਿੰਗ ਅਫ਼ਸਰ ਦੇ ਅਹੁਦੇ 'ਤੇ ਬੈਠੇ। ਪ੍ਰੀਜ਼ਾਈਡਿੰਗ ਅਫਸਰ ਬਣਾਏ ਜਾਣ 'ਤੇ ਮੁਕੇਸ਼ ਗੋਇਲ ਨੇ ਕੇਜਰੀਵਾਲ ਅਤੇ ਉਪ ਰਾਜਪਾਲ ਦਾ ਧੰਨਵਾਦ ਕੀਤਾ ਅਤੇ ਸ਼ਾਂਤੀਪੂਰਵਕ ਵੋਟਿੰਗ ਕਰਵਾਉਣ ਦੀ ਅਪੀਲ ਕੀਤੀ। ਇਸ ਤੋਂ ਤੁਰੰਤ ਬਾਅਦ ਭਾਜਪਾ ਨੇ ਸ਼ਿਖਾ ਰਾਏ ਦਾ ਨਾਂ ਮੇਅਰ ਦੀ ਚੋਣ ਤੋਂ ਵਾਪਸ ਲੈ ਲਿਆ। ਇਸ ਕਾਰਨ ਸ਼ੈਲੀ ਓਬਰਾਏ ਨੂੰ ਸਰਬਸੰਮਤੀ ਨਾਲ ਮੇਅਰ ਚੁਣ ਲਿਆ ਗਿਆ। ਪਿਛਲੀ ਵਾਰ ਮੇਅਰ ਦੀ ਚੋਣ ਆਮ ਆਦਮੀ ਪਾਰਟੀ ਨੇ ਜਿੱਤੀ ਸੀ। ‘ਆਪ’ ਦੇ ਉਮੀਦਵਾਰ ਓਬਰਾਏ ਮੇਅਰ ਅਤੇ ਡਿਪਟੀ ਮੇਅਰ ਮੁਹੰਮਦ ਇਕਬਾਲ ਚੁਣੇ ਗਏ। ਇਸ ਵਾਰ ਵੀ ਦੋਵੇਂ ਮੈਦਾਨ ਵਿੱਚ ਸਨ।

ਦਿੱਲੀ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦੇ ਕੁੱਲ 132 ਕਾਰਪੋਰੇਟਰ ਹਨ। ਦੂਜੇ ਪਾਸੇ ਭਾਜਪਾ ਦੇ 106, ਕਾਂਗਰਸ ਦੇ 9 ਕਾਰਪੋਰੇਟਰ ਹਨ ਜਦਕਿ ਆਜ਼ਾਦ ਕਾਰਪੋਰੇਟਰਾਂ ਦੀ ਗਿਣਤੀ 3 ਹੈ। ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਅਤੇ ਦਿੱਲੀ ਤੋਂ ਨਾਮਜ਼ਦ ਵਿਧਾਇਕਾਂ ਸਮੇਤ ਚੋਣਾਂ ਲਈ ਪਈਆਂ ਕੁੱਲ 274 ਵੋਟਾਂ ਵਿੱਚੋਂ 147 ਵੋਟਾਂ ਅਜੇ ਵੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹਨ। ਜਦਕਿ ਭਾਜਪਾ ਦੀਆਂ 116 ਵੋਟਾਂ ਹਨ। ਅਜਿਹੇ 'ਚ ਜੇਕਰ ਕਰਾਸ ਵੋਟਿੰਗ ਨਹੀਂ ਹੁੰਦੀ ਹੈ ਤਾਂ ਮੇਅਰ ਦੀ ਚੋਣ ਆਮ ਆਦਮੀ ਪਾਰਟੀ ਦਾ ਹੋਣਾ ਤੈਅ ਹੈ।

ਇਹ ਵੀ ਪੜੋ: Hit And Dragging Case: ਦਿੱਲੀ ਵਿੱਚ ਕਾਰ ਨੇ ਰਿਕਸ਼ਾ ਚਾਲਕ ਨੂੰ ਮਾਰੀ ਟੱਕਰ, 200 ਮੀਟਰ ਤੱਕ ਘਸੀਟਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.