ਗੋਰਖਪੁਰ: ਮਾਂ ਆਦਿਸ਼ਕਤੀ ਦੀ ਪੂਜਾ (aadishakti puja ) ਕਿਸੇ ਖ਼ਾਸ ਦਿਨ ਤੱਕ ਸੀਮਤ ਨਹੀਂ ਹੋ ਸਕਦੀ। ਨਰਾਤਿਆਂ ਦਾ ਸ਼ੁੱਭ ਤਿਉਹਾਰ (SHARDIYA NAVRATRI), ਉਨ੍ਹਾਂ ਲੋਕਾਂ 'ਚ ਵੀ ਸ਼ਰਧਾ ਭਾਵ ਭਰ ਦਿੰਦਾ ਹੈ ਜੋ ਲੋਕ ਨਿਯਮਤ ਤੌਰ 'ਤੇ ਪੂਜਾ ਪਾਠ ਨਹੀਂ ਕਰ ਪਾਉਂਦੇ।
ਸ਼ਰਦ ਨਰਾਤੇ ਦੇ ਆਖ਼ੀਰ ਦੇ ਚਾਰ ਦਿਨ ਸਾਧਨਾ ਦੀ ਚਮਤਕਾਰੀ ਪ੍ਰਾਪਤੀ ਲਈ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ। ਇਨ੍ਹਾਂ ਚਾਰ ਦਿਨਾਂ ਵਿੱਚੋਂ ਸਭ ਤੋਂ ਮਹੱਤਵਪੂਰਣ ਮਹਾਸ਼ਸ਼ਟੀ 'ਤੇ ਕਲਪਾਰੰਭ ਪੂਜਾ (KALPARAMBH PUJA) ਹੈ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼੍ਰੀ ਰਾਮ ਨੇ ਕਲਪਾਰੰਭ ਪੂਜਾ ਰਾਹੀਂ ਮਾਂ ਆਦਿਸ਼ਕਤੀ ਨੂੰ ਸੱਦਾ ਦੇ ਕੇ ਉਨ੍ਹਾਂ ਤੋਂ ਲੰਕਾ ਜਿੱਤ ਦਾ ਆਸ਼ੀਰਵਾਦ ਹਾਸਲ ਕੀਤਾ ਸੀ। ਇਸ ਵਾਰ ਸ਼ਰਦ ਨਰਾਤਿਆਂ 'ਚ ਕਲਪਾਰੰਭ ਪੂਜਾ 11 ਅਕਤੂਬਰ ਨੂੰ ਕੀਤੀ ਜਾਵੇਗੀ।
ਇਹ ਮੰਨਿਆ ਜਾਂਦਾ ਹੈ ਕਿ ਦੁਰਗਾ ਓਤਸਵ ਯਾਨੀ ਦੁਰਗਾ ਪੂਜਾ ਵਿੱਚ, ਕਲਪਾਰੰਭ ਪੂਜਾ ਬਿਗੜੇ ਕੰਮਾਂ ਨੂੰ ਬਣਾਉਣ ਵਾਲੀ ਹੈ। ਇਹ ਅਜਿਹੀ ਪੂਜਾ ਹੈ, ਜਿਸ ਤੋਂ ਬਾਅਦ ਹੀ ਮਾਂ ਰਾਣੀ ਪ੍ਰਗਟ ਹੁੰਦੀ ਹੈ। ਇਹ ਵਿਸ਼ੇਸ਼ ਪੂਜਾ, ਜੋ ਕਿ ਸ਼ਾਰਦ ਨਰਾਤਿਆਂ ਦੀ ਮਹਾਸ਼ਸ਼ਟੀ ਤਾਰੀਕ ਨੂੰ ਹੁੰਦੀ ਹੈ। ਇਸ ਵਿਸ਼ੇਸ਼ ਪੂਜਾ ਦੇ ਰਾਹੀਂ ਮਾਂ ਦੁਰਗਾ ਨੂੰ ਸੱਦਾ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਅੱਧਵਾਸ ਦੀ ਪਰੰਪਰਾ ਨਿਭਾਈ ਜਾਂਦੀ ਹੈ। ਇਸ ਖ਼ਾਸ ਪੂਜਾ ਰਾਹੀਂ ਮਨਚਾਹੇ ਫਲ ਪ੍ਰਾਪਤ ਕਰਨ ਦੇ ਲਈ ਇਸ ਨੂੰ ਸ਼ਾਮ ਵੇਲੇ ਕਰਨਾ ਹੀ ਬੇਹਤਰ ਹੋਵੇਗਾ।
ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ਾਮ ਦੇ ਸਮੇਂ ਦੇਵੀ- ਦੇਵਤਿਆਂ ਨੂੰ ਕੀਤੀ ਗਈ ਪ੍ਰਾਰਥਨਾ ਨਿਸ਼ਚਤ ਰੂਪ 'ਚ ਫਲ ਦਿੰਦੀ ਹੈ। ਇਸ ਪੂਜਾ ਵਿੱਚ, ਪਾਣੀ ਅਤੇ ਅੰਬ ਦੇ ਪੱਤੇ ਨੂੰ ਭਾਂਡੇ ਵਿੱਚ ਰੱਖਿਆ ਜਾਂਦਾ ਹੈ ਅਤੇ ਇਸ ਨੂੰ ਬਿਲਵਪਤਰ ਨੂੰ ਸਥਾਪਤ ਕੀਤਾ ਜਾਂਦਾ ਹੈ। ਅਜਿਹਾ ਵਿਸ਼ਵਾਸ ਹੈ ਕਿ ਮਾਂ ਦੁਰਗਾ ਬਿਲਵਪਤਰ 'ਤੇ ਰਹਿੰਦੀ ਹੈ। ਇਸ ਦੇ ਨਾਲ ਹੀ, ਇਸ ਕਲਸ਼ ਨੂੰ ਨਰਾਤਿਆਂ ਦੀ ਸਮਾਪਤੀ ਤੱਕ ਰੱਖਣਾ ਬੇਹਤ ਮਹੱਤਵਪੂਰਨ ਹੈ। ਜਿਹ ੜੇ ਸ਼ਰਧਾਲੂ ਕਿਸੇ ਕਾਰਨ ਪਹਿਲੇ ਦਿਨ ਕਲਸ਼ ਦੀ ਸਥਾਪਨਾ ਨਹੀਂ ਕਰ ਸਕੇ, ਉਹ ਕਲਪਾਰੰਭ ਪੂਜਾ ਕਰ ਸਕਦੇ ਹਨ।
ਕਲਪਾਰੰਭ ਪੂਜਾ ਦੇ ਦੌਰਾਨ ਵਰਤੇ ਗਏ ਪਾਣੀ, ਅੰਬ ਦੇ ਪੱਤੇ ਅਤੇ ਬੇਲ ਦੇ ਪੱਤੇ ਤੁਹਾਡੇ ਸਾਰੇ ਵਿਗੜੇ ਕੰਮ ਬਣਾ ਸਕਦੇ ਹਨ। ਜੇ ਪੂਜਾ ਦੀ ਸ਼ੁਰੂਆਤ ਵਿੱਚ, ਤੁਸੀਂ ਆਪਣੀ ਮਾਂ ਤੋਂ ਇਸ ਸਬੰਧ ਵਿੱਚ ਸੁੱਖਣਾ ਮੰਗਦੇ ਹੋ, ਆਪਣੀ ਇੱਛਾ ਨਾਲ ਸੰਕਲਪ ਲਿਆ ਗਿਆ ਹੋਵੇ ਪੂਜਾ ਤੋਂ ਬਾਅਦ ਉਸੇ ਇੱਛਾ ਦੇ ਨਾਲ ਘਰ ਤੇ ਸਥਾਪਨਾ ਸਥਾਨ ਵਿੱਚ ਸ਼ਰਧਾ ਨਾਲ ਬੇਲਪੱਤਰ ਰਾਹੀਂ ਕਲਸ਼ ਦਾ ਪਾਣੀ ਛਿੜਕੋ। ਜੇਕਰ ਬੱਚਿਆਂ ਨੂੰ ਘਰ ਵਿੱਚ ਪੜ੍ਹਨਾ ਚੰਗਾ ਨਹੀਂ ਲਗਦਾ, ਤਾਂ ਇਸ ਪਾਣੀ ਦੀਆਂ ਕੁਝ ਬੂੰਦਾਂ ਉਨ੍ਹਾਂ ਦੀ ਪੜ੍ਹਨ ਵਾਲੀ ਸਮੱਗਰੀ 'ਤੇ ਵੀ ਪਾਓ। ਚਾਹੇ ਕਾਰੋਬਾਰ ਵਿੱਚ ਨਿਰੰਤਰ ਨੁਕਸਾਨ ਹੋਵੇ ਜਾਂ ਘਰ ਵਿੱਚ ਤਣਾਅ ਦਾ ਮਾਹੌਲ ਹੋਵੇ, ਅਜਿਹੀ ਨਕਾਰਾਤਮਕਤਾ ਨੂੰ ਦੂਰ ਕਰਨ ਵਿੱਚ ਕਲਪਾਰੰਭ ਪੂਜਾ ਦਾ ਪਾਣੀ ਬੇਹਦ ਕਾਰਗਰ ਸਾਬਤ ਹੋਵੇਗੀ।
ਇਹ ਵੀ ਪੜ੍ਹੋ : Shardiya Navratri 2021 : ਨਰਾਤੇ ਦੇ ਛੇਵੇਂ ਦਿਨ ਹੁੰਦੀ ਹੈ ਮਾਂ ਕਾਤਯਯਾਨੀ ਦੀ ਪੂਜਾ