ਨਵੀਂ ਦਿੱਲੀ: ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਕਿਸਾਨ ਦਿੱਲੀ ਦੇ ਤਿੰਨ ਸੂਬਿਆਂ ਦੇ ਸਰਹੱਦੀ ਬਿੰਦੂਆਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਪਾਬੰਦੀਸ਼ੁਦਾ ਵੱਖਵਾਦੀ ਸਮੂਹ ਸਿੱਖ ਫ਼ਾਰ ਜਸਟਿਸ (ਐਸਐਫਜੇ) ਹਰਿਆਣਾ 'ਚ ਪੁਲਿਸ ਕਾਰਵਾਈ 'ਚ ਜ਼ਖ਼ਮੀ ਹੋਏ ਜਾਂ ਜਿਨ੍ਹਾਂ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ, ਉਨ੍ਹਾਂ ਲਈ 10 ਲੱਖ ਡਾਲਰ ਮਦਦ ਵੱਜੋਂ ਦੇਣ ਦਾ ਐਲਾਨ ਕੀਤਾ ਹੈ।
ਜਾਣਕਾਰੀ ਮਿਲਦੇ ਹੀ ਸੁਰੱਖਿਆ ਏਜੰਸੀਆਂ ਦੀਆਂ ਸਮੱਸਿਆਵਾਂ ਵੱਧ ਗਈਆਂ ਹਨ। ਵਿਰੋਧ ਵਾਲੇ ਥਾਵਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਖ਼ਾਲਿਸਤਾਨੀ ਸਮੱਰਥਕਾਂ 'ਤੇ ਨਜ਼ਰ ਵੀ ਰੱਖੀ ਜਾ ਰਹੀ ਹੈ, ਨਾਲ ਹੀ ਸਾਦੇ ਕੱਪੜਿਆਂ 'ਚ ਪੁਲਿਸ ਤੈਨਾਤ ਕੀਤੀ ਗਈ ਹੈ।
ਐਸਐਫਜੇ ਨੇ ਸੋਸ਼ਲ ਮੀਡੀਆ ਰਾਹੀਂ ਇਹ ਐਲਾਨ ਕੀਤਾ ਹੈ ਕਿ ਦਿੱਲੀ ਵੱਲ ਕੂਚ ਕਰਦਿਆਂ ਜੋ ਕਿਸਾਨ ਜ਼ਖ਼ਮੀ ਹੋਏ ਜਾਂ ਫੇਰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਇਆ ਉਨ੍ਹਾਂ ਦੀ ਮਦਦ ਲਈ 10 ਲੱਖ ਡਾਲਰ ਦਿੱਤੇ ਜਾਂਦੇ ਹਨ।
ਅਮਰੀਕਾ 'ਚ ਰਹਿ ਰਹੇ ਐਸਐਫਜੇ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂੰ ਦੇ ਇੱਕ ਸੰਚਾਰਿਤ ਸੰਦੇਸ਼ ਦਾ ਹਵਾਲਾ ਦਿੰਦੇ ਹੋਇਆ ਕਿ "ਐਸਐਫਜੇ ਲੰਡਨ ਤੋਂ 15 ਅਗਸਤ, 2021 ਨੂੰ ਪੰਜਾਬ ਦੀ ਆਜ਼ਾਦੀ ਲਈ ਖ਼ਾਲਿਸਤਾਨ ਰੈਫਰੈਂਡਮ ਦੀ ਵੋਟਿੰਗ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਦੱਸਣਯੋਗ ਹੈ ਕਿ ਗੁਰਪਤਵੰਤ ਸਿੰਘ ਪੰਨੂੰ ਨੂੰ ਭਾਰਤ ਨੇ ਅੱਤਵਾਦੀ ਐਲਾਨ ਕਰ ਰੱਖਿਆ ਹੈ।
ਸਮੂਹ ਨੇ ਧਮਕੀ ਦਿੱਤੀ ਜੇਕਰ ਸਰਕਾਰ ਤਿੰਨੇ ਵਿਵਾਦਤ ਕਾਨੂੰਨਾਂ ਨੂੰ ਨਹੀਂ ਹਟਾਉਂਦੀ ਤਾਂ ਉਹ ਇਸ ਮੁੱਦੇ ਨੂੰ ਕੌਮਾਂਤਰੀ ਪੱਧਰ 'ਤੇ ਚੁੱਕੇਗਾ।