ਨਵੀਂ ਦਿੱਲੀ—ਲਗਾਤਾਰ ਪੰਜਵੇਂ ਦਿਨ ਘਰੇਲੂ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਇੰਡੈਕਸ ਅੰਕ ਹਰੇ ਨਿਸ਼ਾਨ 'ਤੇ ਬੰਦ ਹੋਇਆ । ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸੈਂਸੈਕਸ 909.64 ਅੰਕ ਵਧ ਕੇ 60,841.88 'ਤੇ ਬੰਦ ਹੋਇਆ, ਜਦਕਿ ਨਿਫਟੀ 243.65 ਅੰਕ ਵਧ ਕੇ 17,854.05 'ਤੇ ਬੰਦ ਹੋਇਆ। ਇਸਦੇ ਨਾਲ ਹੀ ਨਿਫਟੀ 243.65 ਅੰਕ ਵਧ ਕੇ 17,854.05 'ਤੇ ਬੰਦ ਹੋਇਆ, ਜਦਕਿ ਨਿਫਟੀ ਬੈਂਕ 830 ਅੰਕ ਵਧ ਕੇ 41,500 'ਤੇ ਬੰਦ ਹੋਇਆ। ਟਾਈਟਨ ਅਤੇ ਅਡਾਨੀ ਪੋਰਟਸ ਦੇ ਸ਼ੇਅਰ ਕ੍ਰਮਵਾਰ 7 ਫੀਸਦੀ ਅਤੇ 6 ਫੀਸਦੀ ਵਧੇ।
ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਹੇਠਲੇ ਪੱਧਰ ਤੋਂ ਖਰੀਦਦਾਰੀ ਦੇਖਣ ਨੂੰ ਮਿਲੀ : ਸ਼ੁੱਕਰਵਾਰ ਨੂੰ ਅਡਾਨੀ ਐਂਟਰਪ੍ਰਾਈਜਿਜ਼ ਦੇ ਸ਼ੇਅਰ ਹੇਠਲੇ ਪੱਧਰ ਤੋਂ 55 ਫੀਸਦੀ ਵੱਧ ਗਏ। ਇਸ ਦਾ ਸ਼ੇਅਰ 1586 ਰੁਪਏ ਦੇ ਪੱਧਰ 'ਤੇ ਬੰਦ ਹੋਇਆ। ਦਸੰਬਰ ਤਿਮਾਹੀ ਦੇ ਮਜ਼ਬੂਤ ਨਤੀਜਿਆਂ ਤੋਂ ਬਾਅਦ ਟਾਈਟਨ ਦੇ ਸ਼ੇਅਰ 7 ਫੀਸਦੀ ਵਧੇ। ਬਜਾਜ ਫਾਈਨਾਂਸ ਅਤੇ ਬਜਾਜ ਫਾਈਨੈਂਸ਼ੀਅਲ ਸਰਵਿਸਿਜ਼ ਦੇ ਸ਼ੇਅਰਾਂ 'ਚ ਵੀ ਪੰਜ-ਪੰਜ ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ। HDFC ਬੈਂਕ ਦੇ ਸ਼ੇਅਰਾਂ 'ਚ 3.5 ਫੀਸਦੀ ਦਾ ਵਾਧਾ ਹੋਇਆ ਹੈ।
SBI ਨੇ ਦਸੰਬਰ ਤਿਮਾਹੀ ਦੇ ਨਤੀਜੇ ਜਾਰੀ ਕੀਤੇ, NII 24% ਵਧਿਆ: ਇਸ ਦੌਰਾਨ ਭਾਰਤੀ ਸਟੇਟ ਬੈਂਕ ਨੇ ਦਸੰਬਰ ਤਿਮਾਹੀ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਇਸ ਹਿਸਾਬ ਨਾਲ ਬੈਂਕ ਦਾ ਕੁੱਲ ਮੁਨਾਫਾ 14205 ਕਰੋੜ ਸੀ। ਸਾਲਾਨਾ ਆਧਾਰ 'ਤੇ ਮੁਨਾਫਾ 68.5 ਫੀਸਦੀ ਵਧਿਆ ਹੈ। ਬੈਂਕ ਦੀ ਸ਼ੁੱਧ ਵਿਆਜ ਆਮਦਨ (NII) 24.1 ਫੀਸਦੀ ਵਧ ਕੇ 38,068 ਕਰੋੜ ਰੁਪਏ ਹੋ ਗਈ ਹੈ। ਸ਼ੁੱਕਰਵਾਰ ਦੇ ਕਾਰੋਬਾਰੀ ਸੈਸ਼ਨ ਦੌਰਾਨ ਡਾਲਰ ਦੇ ਮੁਕਾਬਲੇ ਰੁਪਿਆ 34 ਪੈਸੇ ਮਜ਼ਬੂਤ ਹੋ ਕੇ 81.86 ਰੁਪਏ 'ਤੇ ਬੰਦ ਹੋਇਆ।
ਜੇਕਰ ਸਵੇਰ ਤੱਕ ਦੀ ਗੱਲ ਕੀਤੀ ਜਾਵੇ ਤਾਂ ਘਰੇਲੂ ਸ਼ੇਅਰ ਬਾਜ਼ਾਰ 'ਚ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ ਹੈ। ਇਸ ਦੌਰਾਨ ਸੈਂਸੈਕਸ ਤਕਰੀਬਨ 400 ਅੰਕ ਚੜ੍ਹਿਆ। ਇਸ ਦੇ ਨਾਲ ਹੀ ਦੂਜੇ ਪਾਸੇ ਨਿਫਟੀ 17700 ਦੇ ਆਲੇ-ਦੁਆਲੇ ਕਾਰੋਬਾਰ ਕਰਦਾ ਨਜ਼ਰ ਆਇਆ। ਹਾਲਾਂਕਿ ਸ਼ੁਰੂਆਤੀ ਕਾਰੋਬਾਰ 'ਚ ਜਿੱਥੇ ਟਾਈਟਨ ਦੇ ਸ਼ੇਅਰ 5 ਫ਼ੀਸਦੀ ਦੀ ਤੇਜ਼ੀ ਦਿਖਾ ਰਹੇ ਹਨ, ਉੱਥੇ ਅਡਾਨੀ ਟਰਾਂਸਮਿਸ਼ਨ ਦੇ ਸ਼ੇਅਰ 10 ਫ਼ੀਸਦੀ ਤੱਕ ਦੀ ਗਿਰਾਵਟ ਦਿਖਾ ਰਹੇ ਹਨ।