ETV Bharat / bharat

Defence Research Officer Arrested: ਹਨੀਟ੍ਰੈਪ 'ਚ ਫਸਾ ਕੇ ਖੁਫੀਆ ਜਾਣਕਾਰੀ ਲੀਕ ਕਰਨ ਦਾ ਇਲਜ਼ਾਮ, DRDO ਅਫਸਰ ਗ੍ਰਿਫਤਾਰ - ਵਿਕਾਸ ਸੰਗਠਨ

ਓਡੀਸ਼ਾ ਦੇ ਚਾਂਦੀਪੁਰ ਇੰਟੈਗਰੇਟਿਡ ਟੈਸਟ ਰੇਂਜ (ITR) ਵਿੱਚ ਜਾਸੂਸੀ ਦਾ ਮਾਮਲਾ ਫਿਰ ਸਾਹਮਣੇ ਆਇਆ ਹੈ। ਬਾਲਾਸੋਰ ਪੁਲਿਸ ਨੇ ਪਾਕਿਸਤਾਨ ਨੂੰ ਰਣਨੀਤਕ ਜਾਣਕਾਰੀ ਦੇਣ ਦੇ ਇਲਜ਼ਾਮ ਵਿੱਚ ਇੱਕ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਹੈ। ਉਹ ਕਥਿਤ ਤੌਰ 'ਤੇ ਹਨੀ ਟ੍ਰੈਪ ਦਾ ਸ਼ਿਕਾਰ ਹੋ ਗਿਆ।

Defence Research Officer Arrested
Defence Research Officer Arrested
author img

By

Published : Feb 24, 2023, 10:50 PM IST

ਬਾਲਾਸੋਰ: ਚਾਂਦੀਪੁਰ ਸਥਿਤ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੀ ਏਕੀਕ੍ਰਿਤ ਟੈਸਟ ਰੇਂਜ (ITR) ਵਿੱਚ ਹਨੀਟ੍ਰੈਪ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਚਾਂਦੀਪੁਰ ਮਿਜ਼ਾਈਲ ਟੈਸਟ ਰੇਂਜ ਦੇ ਸੀਨੀਅਰ ਅਧਿਕਾਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ 'ਤੇ ਪਾਕਿਸਤਾਨੀ ਏਜੰਟ ਨੂੰ ਜਾਣਕਾਰੀ ਲੀਕ ਕਰਨ ਦਾ ਇਲਜ਼ਾਮ ਹੈ। ਪੁਲਿਸ ਮੁਤਾਬਕ ਆਈਟੀਆਰ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਪਾਕਿਸਤਾਨੀ ਏਜੰਟ ਨੇ ਇੱਕ ਨਗਨ ਵੀਡੀਓ ਰਾਹੀਂ ਹਨੀ ਟ੍ਰੈਪ ਕੀਤਾ ਸੀ। ਸੀਨੀਅਰ ਅਧਿਕਾਰੀ ਨੇ ਕਥਿਤ ਤੌਰ 'ਤੇ ਏਜੰਟ ਨਾਲ ਡੀਆਰਡੀਓ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।

ਮੁਲਜ਼ਮ ਦੀ ਪਛਾਣ ਆਈਟੀਆਰ ਦੇ ਸੀਨੀਅਰ ਤਕਨੀਕੀ ਅਧਿਕਾਰੀ ਵਜੋਂ ਹੋਈ ਹੈ। ਉਸਦੇ ਖਿਲਾਫ ਚਾਂਦੀਪੁਰ ਪੁਲਿਸ ਸਟੇਸ਼ਨ ਵਿੱਚ ਆਈਪੀਸੀ ਦੀ ਧਾਰਾ 120-ਏ, 120-ਬੀ ਅਤੇ 31 ਅਤੇ ਆਫੀਸ਼ੀਅਲ ਸੀਕਰੇਟਸ ਐਕਟ ਦੀ ਧਾਰਾ 3, 4 ਅਤੇ 5 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਸੂਤਰਾਂ ਨੇ ਦੱਸਿਆ ਕਿ ਚਾਂਦੀਪੁਰ ਥਾਣੇ ਦੇ ਸਬ-ਇੰਸਪੈਕਟਰ ਚੰਦਰਸ਼ੇਖਰ ਮੋਹੰਤੀ ਨੇ ਇੱਕ ਲਿਖਤੀ ਰਿਪੋਰਟ ਵਿੱਚ ਦੋਸ਼ ਲਾਇਆ ਗਿਆ ਹੈ ਕਿ ਆਈਟੀਆਰ ਅਧਿਕਾਰੀ ਨੇ ਵਟਸਐਪ ਰਾਹੀਂ ਪਾਕਿਸਤਾਨੀ ਏਜੰਟ ਨੂੰ ਮਿਜ਼ਾਈਲ ਪ੍ਰੀਖਣਾਂ ਬਾਰੇ ਸੰਵੇਦਨਸ਼ੀਲ ਰੱਖਿਆ ਜਾਣਕਾਰੀ ਸਾਂਝੀ ਕੀਤੀ ਸੀ।

ਇਸ ਦੇ ਨਾਲ ਹੀ ਅਸ਼ਲੀਲ ਫੋਟੋਆਂ ਅਤੇ ਵੀਡੀਓਜ਼ ਦਾ ਆਦਾਨ-ਪ੍ਰਦਾਨ ਵੀ ਕੀਤਾ ਗਿਆ। ਇਹ ਅਧਿਕਾਰੀ ਰਾਵਲਪਿੰਡੀ ਤੋਂ ਕੰਮ ਕਰਦੇ ਏਜੰਟ ਦੇ ਸੰਪਰਕ ਵਿੱਚ ਇੱਕ ਸਾਲ ਤੋਂ ਵੱਧ ਸਮੇਂ ਤੋਂ ਸੀ। ਉਸ ਦੇ ਕਬਜ਼ੇ ਵਿੱਚੋਂ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ। ਮਾਮਲੇ ਵਿੱਚ ਹੋਰਾਂ ਦੀ ਸ਼ਮੂਲੀਅਤ ਦਾ ਪਤਾ ਲਗਾਉਣ ਲਈ ਅੱਗੇ ਦੀ ਜਾਂਚ ਜਾਰੀ ਹੈ। ਪਿਛਲੇ ਸਾਲ ਸਤੰਬਰ ਵਿੱਚ ਆਈਟੀਆਰ ਦੇ ਪੰਜ ਕੰਟਰੈਕਟ ਕਰਮਚਾਰੀਆਂ ਨੂੰ ਇੱਕ ਵਿਦੇਸ਼ੀ ਖੁਫ਼ੀਆ ਏਜੰਸੀ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼ੱਕ ਸੀ ਕਿ ਉਹ ਪਾਕਿਸਤਾਨ ਦੀ ਬਦਨਾਮ ਆਈਐਸਆਈ ਨੂੰ ਜਾਣਕਾਰੀ ਲੀਕ ਕਰ ਰਿਹਾ ਸੀ।

ਇਹ ਵੀ ਪੜ੍ਹੋ:- MCD Standing Committee Election: ਗਿਣਤੀ ਦੌਰਾਨ 'ਆਪ' ਤੇ ਭਾਜਪਾ ਕੌਂਸਲਰਾਂ 'ਚ ਹੋਈ ਜ਼ਬਰਦਸਤ ਮਾਰ ਕੁੱਟਾਈ, ਦੇਖੋ ਵੀਡੀਓ

ETV Bharat Logo

Copyright © 2025 Ushodaya Enterprises Pvt. Ltd., All Rights Reserved.