ਬਾਰਾਮੂਲਾ: ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਲਸ਼ਕਰ ਨਾਲ ਜੁੜੇ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਦੀਆਂ ਤਾਰਾਂ ਸਰਹੱਦ ਪਾਰ ਤੋਂ ਜੁੜੀਆਂ ਹੋਈਆਂ ਸਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ।ਮਿਲੀ ਜਾਣਕਾਰੀ ਮੁਤਾਬਿਕ ਜਾਂਚ ਏਜੰਸੀ ਇਨ੍ਹਾਂ ਦੋਵਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ। ਫਿਲਹਾਲ ਜਾਂਚ ਏਜੰਸੀਆਂ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਨੈੱਟਵਰਕ 'ਚ ਹੋਰ ਕਿੰਨੇ ਲੋਕ ਸ਼ਾਮਲ ਹਨ।
ਦੋਵਾਂ ਸ਼ੱਕੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ: ਜਾਣਕਾਰੀ ਮੁਤਾਬਕ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਜੰਮੂ-ਕਸ਼ਮੀਰ ਪੁਲਿਸ ਨੇ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਲਸ਼ਕਰ ਦੇ ਦੋ ਓ.ਜੀ.ਡਬਲਿਊ. ਪੁਲਿਸ ਅਨੁਸਾਰ ਸ਼ੱਕੀ ਵਿਅਕਤੀਆਂ ਨੂੰ ਵਾਗੂਰਾ ਪੁਲ ਵੱਲ ਪੈਦਲ ਜਾਂਦੇ ਦੇਖਿਆ ਗਿਆ। ਸੁਰੱਖਿਆ ਬਲਾਂ ਨੂੰ ਦੇਖ ਕੇ ਦੋਵਾਂ ਸ਼ੱਕੀਆਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਅਲਰਟ ਜੰਮੂ-ਕਸ਼ਮੀਰ ਪੁਲਸ ਅਤੇ ਸੁਰੱਖਿਆ ਬਲਾਂ ਨੇ ਦੋਵਾਂ ਨੂੰ ਫੜ੍ਹ ਲਿਆ।
-
J&K | Baramulla Police arrested two LeT OGWs on 3rd September, both residents of Sheeri Baramulla. A Chinese Pistol with magazine and a hand grenade were recovered from them. They further revealed that they were constantly in touch with LeT handlers and passed all the information… pic.twitter.com/Wqz2fhP8pl
— ANI (@ANI) September 4, 2023 " class="align-text-top noRightClick twitterSection" data="
">J&K | Baramulla Police arrested two LeT OGWs on 3rd September, both residents of Sheeri Baramulla. A Chinese Pistol with magazine and a hand grenade were recovered from them. They further revealed that they were constantly in touch with LeT handlers and passed all the information… pic.twitter.com/Wqz2fhP8pl
— ANI (@ANI) September 4, 2023J&K | Baramulla Police arrested two LeT OGWs on 3rd September, both residents of Sheeri Baramulla. A Chinese Pistol with magazine and a hand grenade were recovered from them. They further revealed that they were constantly in touch with LeT handlers and passed all the information… pic.twitter.com/Wqz2fhP8pl
— ANI (@ANI) September 4, 2023
ਲਸ਼ਕਰ-ਏ-ਤੋਇਬਾ ਦੇ ਹੈਂਡਲਰਾਂ ਨਾਲ ਸੰਪਰਕ : ਇਨ੍ਹਾਂ ਦੀ ਪਛਾਣ ਤੌਸੀਫ਼ ਰਮਜ਼ਾਨ ਭੱਟ ਅਤੇ ਮੋਇਨ ਅਮੀਨ ਭੱਟ ਉਰਫ਼ ਮੋਮਿਨ ਵਜੋਂ ਹੋਈ ਹੈ।ਦੋਵੇਂ ਬਾਰਾਮੂਲਾ ਦੇ ਸ਼ੇਰੀ ਦੇ ਰਹਿਣ ਵਾਲੇ ਹਨ। ਜਾਂਚ ਦੌਰਾਨ ਮੋਮਿਨ ਕੋਲੋਂ ਇੱਕ ਚੀਨੀ ਪਿਸਤੌਲ, ਇੱਕ ਮੈਗਜ਼ੀਨ ਅਤੇ ਵੱਡੀ ਮਾਤਰਾ ਵਿੱਚ ਗੋਲੀਆਂ ਬਰਾਮਦ ਹੋਈਆਂ। ਤੌਸੀਫ਼ ਕੋਲੋਂ ਇੱਕ ਹੈਂਡ ਗ੍ਰੇਨੇਡ ਬਰਾਮਦ ਹੋਇਆ ਹੈ। ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ। ਸ਼ੱਕੀਆਂ ਨੇ ਕਿਹਾ ਕਿ ਉਹ ਲਸ਼ਕਰ-ਏ-ਤੋਇਬਾ ਦੇ ਹੈਂਡਲਰਾਂ ਦੇ ਸੰਪਰਕ ਵਿੱਚ ਸਨ। ਪਾਕਿਸਤਾਨੀ ਅੱਤਵਾਦੀ ਇੱਥੋਂ ਦੀ ਸਾਰੀ ਜਾਣਕਾਰੀ ਆਪਣੇ ਆਕਾਵਾਂ ਨੂੰ ਭੇਜਦੇ ਸਨ। ਉਨ੍ਹਾਂ ਨੂੰ ਸੁਰੱਖਿਆ ਬਲਾਂ 'ਤੇ ਹਮਲੇ ਅਤੇ ਨਿਸ਼ਾਨਾ ਕਤਲ ਕਰਨ ਤੋਂ ਬਾਅਦ ਅੱਤਵਾਦੀ ਵਜੋਂ ਸਰਗਰਮ ਕੀਤਾ ਜਾਣਾ ਸੀ। ਪੁੱਛਗਿੱਛ ਦੌਰਾਨ ਮੋਇਨ ਨੇ ਪੁਲਸ ਨੂੰ ਦੱਸਿਆ ਕਿ ਉਹ ਵਿਦੇਸ਼ੀ ਅੱਤਵਾਦੀ ਉਸਮਾਨ ਦੇ ਸੰਪਰਕ 'ਚ ਸੀ ਅਤੇ ਇਕ ਆਪਰੇਸ਼ਨ 'ਚ ਜ਼ਖਮੀ ਹੋਣ 'ਤੇ ਉਸ ਨੇ ਉਸ ਦਾ ਇਲਾਜ ਕੀਤਾ ਸੀ। ਮੋਇਨ ਨੇ ਉਸਮਾਨ ਅਤੇ ਇੱਕ ਹੋਰ ਅੱਤਵਾਦੀ ਹਿਲਾਲ ਅਹਿਮਦ ਸ਼ੇਖ ਨੂੰ ਕਈ ਵਾਰ ਮਾਲੀ ਸਹਾਇਤਾ ਵੀ ਦਿੱਤੀ।
ਜ਼ਿਕਰਯੋਗ ਹੈ ਕਿ ਪੁਲਿਸ ਅਤੇ ਸੁਰੱਖਿਆ ਬਲਾਂ ਵੱਲੋਂ ਪਹਿਲਾਂ ਵੀ ਇੰਝ ਹੀ ਗਸ਼ਤ ਕਰਦਿਆਂ ਅਤੱਵਦੀਆਂ ਨੂੰ ਕਾਬੂ ਕੀਤਾ ਗਿਆ ਹੈ। ਸੁਰੱਖਿਆ ਏਜੰਸੀਆਂ ਵੱਲੋਂ ਲਗਾਤਾਰ ਮਿਲ ਰਹੀਆਂ ਖੁਫੀਆ ਜਾਣਕਾਰੀਆਂ ਦੇ ਅਧਾਰ 'ਤੇ ਸਰਚ ਅਭਿਆਨ ਚਲਾਏ ਜਾ ਰਹੇ ਹਨ ਅਤੇ ਸਫਲਤਾ ਵੀ ਹਾਸਿਲ ਹੋ ਰਹੀ ਹੈ।