ETV Bharat / bharat

16 ਜੁਲਾਈ ਤੋਂ ਖੁੱਲ੍ਹਣਗੇ ਸਕੂਲ, ਸਿੱਖਿਆ ਮੰਤਰੀ ਨੇ ਜਾਰੀ ਕੀਤੇ ਆਦੇਸ਼

author img

By

Published : Jul 10, 2021, 12:28 PM IST

ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਚ ਕਮੀ ਆਉਣ ਤੋਂ ਬਾਅਦ ਹਰਿਆਣਾ ਚ ਸਿੱਖਿਆ ਵਿਭਾਗ ਨੇ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿੱਖਿਆ ਮੰਤਰੀ ਕੰਵਰਪਾਲ ਗੁਰਜਰ (kanwarpal gurjar) ਨੇ ਦੱਸਿਆ ਕਿ ਬੱਚਿਆ ਨੂੰ ਸਕੂਲ ਭੇਜਣ ਦੇ ਲਈ ਮਾਪਿਆਂ ਦੀ ਆਗਿਆ ਜਰੂਰੀ ਹੋਵੇਗੀ।

ਹਰਿਆਣਾ ’ਚ 16 ਜੁਲਾਈ ਤੋਂ ਖੁੱਲ੍ਹਣਗੇ ਸਕੂਲ, ਸਿੱਖਿਆ ਮੰਤਰੀ ਨੇ ਜਾਰੀ ਕੀਤੇ ਆਦੇਸ਼

ਯਮੁਨਾਨਾਗਰ: ਕੋਰੋਨਾ ਵਾਇਰਸ (coronavirus) ਦੇ ਮਾਮਲੇ ਦੀ ਰਫਤਾਰ ਘੱਟਣ ਤੋਂ ਬਾਅਦ ਹਰਿਆਣਾ ਚ ਸਿੱਖਿਆ ਵਿਭਾਗ ਨੇ ਵੱਡਾ ਫੈਸਲਾ ਲਿਆ ਹੈ। ਵਿਭਾਗ ਨੇ ਹੁਣ 16 ਜੁਲਾਈ ਤੋਂ 9ਵੀਂ ਤੋਂ 12ਵੀਂ ਤੱਕ ਦੀ ਜਮਾਤਾਂ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਉੱਥੇ ਹੀ 23 ਜੁਲਾਈ ਤੋਂ 6ਵੀਂ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਦੇ ਲਈ ਸਕੂਲ ਵੀ ਖੁੱਲ੍ਹ ਸਕਣਗੇ। ਮਹਾਂਮਾਰੀ ਦਾ ਕਹਿਰ ਘੱਟ ਹੋਣ ਦੇ ਚੱਲਦੇ ਸਿੱਖਿਆ ਵਿਭਾਗ ਵੱਲੋਂ ਇਹ ਫੈਸਲਾ ਲਿਆ ਗਿਆ ਹੈ।

ਸਕੂਲ ਖੋਲ੍ਹਣ ਨੂੰ ਲੈ ਕੇ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁਰਜਰ (kanwarpal gurjar) ਨੇ ਦੱਸਿਆ ਕਿ ਸੂਬਾ ਭਰ ਚ ਹੁਣ ਕੋਰੋਨਾ ਦੇ ਨਵੇਂ ਮਾਮਲੇ ਬਿਲਕੁੱਲ ਖਤਮ ਹੋ ਚੁੱਕੇ ਹਨ। ਇਸ ਲਈ ਬੱਚਿਆਂ ਦੇ ਪੜਾਈ ਨੂੰ ਧਿਆਨ ਚ ਰੱਖਦੇ ਹੋਏ ਸਿੱਖਿਆ ਵਿਭਾਗ ਨੇ ਫੈਸਲਾ ਲਿਆ ਹੈ ਕਿ 16 ਜੁਲਾਈ ਤੋਂ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਦੇ ਲਈ ਸਕੂਲ ਖੋਲ੍ਹ ਦਿੱਤੇ ਜਾਣਗੇ। ਨਾਲ ਹੀ 23 ਜੁਲਾਈ ਤੋਂ 6ਵੀਂ, 7ਵੀਂ, ਅਤੇ 8ਵੀਂ ਜਮਾਤ ਦੇ ਬੱਚਿਆ ਦੇ ਲਈ ਸਕੂਲ ਖੋਲ੍ਹੇ ਜਾਣਗੇ। ਇਸਦੇ ਨਾਲ ਹੀ ਆਨਲਾਈਨ ਪੜਾਈ ਵੀ ਜਾਰੀ ਰਹੇਗੀ ਅਤੇ ਬੱਚਿਆਂ ਨੂੰ ਸਕੂਲ ਭੇਜਣ ਦੇ ਲਈ ਮਾਪਿਆਂ ਦੀ ਆਗਿਆ ਜਰੂਰੀ ਹੋਵੇਗੀ।

ਸਿੱਖਿਆ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਮਾਤਾ ਪਿਤਾ ਆਪਣੇ ਬੱਚਿਆ ਨੂੰ ਸਕੂਲ ਨਹੀਂ ਭੇਜਣਾ ਚਾਹੁੰਦਾ ਹੈ ਤਾਂ ਉਹ ਆਨਲਾਈਨ ਦੇ ਜਰੀਏ ਵੀ ਬੱਚਿਆ ਦੀ ਪੜਾਈ ਜਾਰੀ ਰੱਖ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਸਥਿਤੀ ਆਮ ਵਰਗੀ ਰਹੀ ਤਾਂ ਛੋਟੀ ਜਮਾਤਾਂ ਦੇ ਸਕੂਲ ਵੀ ਖੋਲ੍ਹ ਦਿੱਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਹਰਿਆਣਾ ਚ ਪਹਿਲਾਂ ਹੌਲੀ ਹੌਲੀ ਸਕੂਲ ਖੋਲ੍ਹੇ ਗਏ ਸੀ ਹੁਣ ਮੁੜ ਤੋਂ ਉਸੇ ਤਰ੍ਹਾਂ ਸਕੂਲ ਖੋਲ੍ਹੇ ਜਾਣਗੇ। ਨਾਲ ਹੀ ਸਕੂਲਾਂ ਚ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਸਖਤੀ ਨਾਲ ਕਰਵਾਈ ਜਾਵੇਗੀ।

ਇਹ ਵੀ ਪੜੋ: Weather Update: ਅੱਜ ਤੋਂ ਉਤਰ ਭਾਰਤ 'ਚ ਦਸਤਕ ਦੇ ਸਕਦੈ ਮੌਨਸੂਨ

ETV Bharat Logo

Copyright © 2024 Ushodaya Enterprises Pvt. Ltd., All Rights Reserved.