ਨਵੀਂ ਦਿੱਲੀ: ਭਾਰਤ ਵਿੱਚ ਅਗਸਤ ਦੇ ਮੱਧ ਤੱਕ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਆਉਣ ਦਾ ਖਦਸ਼ਾ ਹੈ ਜਦਕਿ ਮਾਮਲੇ ਸਤੰਬਰ ਵਿੱਚ ਚਰਮ ਸੀਮਾ ਉੱਤੇ ਪਹੁੰਚ ਸਕਦੇ ਹਨ। ਇਹ ਸ਼ੰਕਾ ਸੋਮਵਾਰ ਨੂੰ ਜਾਰੀ ਇਕ ਰਿਪੋਰਟ ਵਿੱਚ ਜਾਹਰ ਕੀਤੀ ਗਈ। ਹਾਲਾਕਿ ਭਾਰਤ ਵਿੱਚ ਦੂਜੀ ਲਹਿਰ ਅਜੇ ਖਤਮ ਵੀ ਨਹੀਂ ਹੋਈ ਹੈ। ਐਸਬੀਆਈ ਰਿਸਰਚ ਵੱਲੋਂ ਪ੍ਰਕਾਸ਼ਿਤ 'ਕੋਵਿਡ-19: ਦ ਰੇਸ ਟੂ ਫਿਨਿਸ਼ਿੰਗ ਲਾਈਨ' ਸਿਰਲੇਖ ਵਾਲੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟੀਕਾਕਰਣ ਹੀ ਇਕਮਾਤਰ ਬਚਾਅ ਹੈ ਕਿਉਂਕਿ ਗਲੋਬਲ ਡਾਟਾ ਤੋਂ ਪਤਾ ਚਲਦਾ ਹੈ ਕਿ ਔਸਤਨ ਤੀਜੀ ਲਹਿਰ ਦੇ ਮਾਮਲੇ ਦੂਜੀ ਲਹਿਰ ਦੇ ਚਰਮ ਸੀਮਾ ਦੇ ਦੌਰਾਨ ਸਾਹਮਣੇ ਆਏ ਮਾਮਲਿਆਂ ਦੇ ਕਰੀਬ 1.7 ਗੁਣਾ ਹੈ।
ਟੀਕਾਕਰਣ ਹੈ ਜ਼ਰੂਰੀ
ਭਾਰਤ ਵਿੱਚ ਸਿਰਫ 4.6 ਫੀਸਦ ਆਬਾਦੀ ਨੂੰ ਪੂਰੀ ਤਰ੍ਹਾਂ ਨਾਲ ਟੀਕਾ ਲਗਾਇਆ ਗਿਆ ਹੈ ਜਦਕਿ 20.8 ਫੀਸਦ ਨੂੰ ਇੱਕ ਖੁਰਾਕ ਮਿਲੀ ਹੈ ਜੋ ਅਮਰੀਕਾ (47.1 ਫੀਸਦ) ਯੂਕੇ (48.7 ਫੀਸਦ) ਇਜਰਾਈਲ (59.8 ਫੀਸਦ) ਸਪੇਨ (38.5 ਫੀਸਦ) ਫਰਾਂਸ (31.2 ਫੀਸਦ) ਵਰਗੇ ਦੇਸ਼ਾਂ ਦੀ ਤੁਲਣਾ ਵਿੱਚ ਬਹੁਤ ਘੱਟ ਹੈ।
ਕੀ ਕਹਿੰਦੀ ਹੈ ਰਿਪੋਰਟ
ਰਿਪੋਰਟ ਮੁਤਾਬਕ ਸਟੇਟ ਬੈਂਕ ਆਫ ਇੰਡੀਆ ਦੇ ਗਰੁੱਪ ਚੀਫ ਆਰਥਿਕ ਸਲਾਹਕਾਰ ਸੌਮਿਆ ਕਾਂਤੀ ਘੋਸ਼ ਨੇ ਕਿਹਾ ਕਿ ਭਾਰਤ ਨੇ 7 ਮਈ ਨੂੰ ਦੂਜੀ ਲਹਿਰ ਦਾ ਪੀਕ ਹਾਸਲ ਕੀਤਾ ਹੈ ਅਤੇ ਮੌਜੂਦਾ ਅੰਕੜਿਆ ਮੁਤਾਬਕ ਦੇਸ਼ ਜੁਲਾਈ ਦੇ ਦੂਜੇ ਹਫਤੇ ਵਿੱਚ ਕਰੀਬ 10,000 ਮਾਮਲਿਆਂ ਦਾ ਅਨੁਭਵ ਕਰ ਸਕਦਾ ਹੈ। ਉਨ੍ਹਾਂ ਹਾਲਾਕਿ ਇਤਿਹਾਸਿਕ ਰੁਝਾਨਾਂ ਦੇ ਆਧਾਰ ਉੱਤੇ, ਘੱਟੋ ਘਟ ਇੱਕ ਮਹੀਨੇ ਬਾਅਦ ਪੀਕ ਮਾਮਲਿਆਂ ਦੇ ਨਾਲ 21 ਅਗਸਤ ਦੇ ਦੂਜੇ ਹਫਤੇ ਤੱਕ ਮਾਮਲੇ ਵਧਣੇ ਸ਼ੁਰੂ ਹੋ ਸਕਦੇ ਹਨ।
ਮੌਜੂਦਾ ਮਾਮਲੇ ਹੁਣ ਪਿਛਲੇ ਹਫਤੇ ਤੋਂ 45,000 ਦੇ ਆਲੇ ਦੁਆਲੇ ਹੈ। ਜੋ ਇਹ ਦਰਸਾਉਂਦਾ ਹੈ ਕਿ ਵਿਨਾਸ਼ਕਾਰੀ ਦੂਜੀ ਲਹਿਰ ਅਜੇ ਤੱਕ ਦੇਸ਼ ਵਿੱਚ ਖਤਮ ਨਹੀਂ ਹੋਈ ਹੈ। ਘੋਸ਼ ਨੇ ਕਿਹਾ ਕਿ ਪਹਿਲੀ ਲਹਿਰ ਵਿੱਚ ਵੀ ਮਾਮਲਿਆਂ ਵਿੱਚ ਹੌਲੀ ਹੌਲੀ ਗਿਰਾਵਟ ਆਈ, ਰੋਜਾਨਾ ਮਾਮਲਿਆਂ ਵਿੱਚ ਕਿਸੇ ਵੀ ਸਾਰਥਕ ਗਿਰਾਵਟ ਤੋਂ ਪਹਿਲਾਂ 21 ਦਿਨਾਂ ਦੇ ਲਈ ਕਰੀਬ 45,000 ਮਾਮਲੇ ਸਾਹਮਣੇ ਆਏ।
ਇਸ ਤੋਂ ਇਲਾਵਾ 12 ਸੂਬਿਆਂ ਤੋਂ ਹੁਣ ਤੱਕ ਡੈਲਟਾ ਪਲਸ ਵੈਰੀਐਂਟ ਦੇ 51 ਮਾਮਲਿਆਂ ਦਾ ਪਤਾ ਲੱਗਿਆ ਹੈ। ਸਿਖਰਲੇ 15 ਜ਼ਿਲ੍ਹੇ ਵਿੱਚ ਨਵੇਂ ਮਾਮਲੇ ਜੂਨ ਵਿੱਚ ਫਿਰ ਤੋਂ ਵਧੇ, ਇਹ ਜਿਆਦਾਤਰ ਸ਼ਹਿਰੀ ਖੇਤਰ ਹੈ। ਪਰ ਚੰਗੀ ਗੱਲ ਇਹ ਹੈ ਕਿ ਤਿੰਨ ਮਹੀਨੇ ਤੋਂ ਇਨ੍ਹਾਂ ਦੀ ਮੌਤ ਦਰ ਸਥਿਰ ਹੈ। ਦੂਜੀ ਪਾਸੇ ਨਵੇਂ ਮਾਮਲਿਆਂ ਵਿੱਚ ਪੇਂਡੂ ਜ਼ਿਲ੍ਹੇ ਦੀ ਹਿੱਸੇਦਾਰੀ ਜੁਲਾਈ 2020 ਤੋਂ ਸਾਰਥਕ ਰੂਪ ਤੋਂ ਘੱਟਣ ਤੋਂ ਇਨਕਾਰ ਕਰ ਰਹੀ ਹੈ। ਜਦੋਂ ਇਹ 45 ਫੀਸਦ ਤੋਂ ਵੱਧ ਹੋ ਗਈ ਸੀ ਅਤੇ ਉਦੋਂ ਤੋਂ ਇਸ ਵਿੱਚ ਉਤਾਰ ਚੜਾਅ ਆਇਆ ਹੈ।
ਟੀਕਾਕਰਣ ਹੈ ਜ਼ਰੂਰੀ
ਘੋਸ਼ ਨੇ ਕਿਹਾ ਕਿ ਟੀਕਾਕਰਣ ਹੀ ਇਕ ਮਾਤਰ ਜਵਾਬ ਲਗਦਾ ਹੈ। ਭਾਰਤ ਨੇ ਰੋਜ਼ਾਨਾ 40 ਲੱਖ ਤੋਂ ਜਿਆਦਾ ਟੀਕੇ ਲੱਗ ਰਹੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਾਜਸਥਾਨ, ਦਿੱਲੀ, ਹਿਮਾਚਲ ਪ੍ਰਦੇਸ਼, ਕੇਰਲ ਅਤੇ ਉਤਰਾਖੰਡ ਵਰਗੇ ਸੂਬਿਆਂ ਨੇ 60 ਸਾਲ ਤੋਂ ਉੱਪਰ ਦੀ ਆਬਾਦੀ ਨੇ ਵੱਡੇ ਫੀਸਦ ਨੂੰ ਪਹਿਲੇ ਹੀ ਦੋਨੋਂ ਟੀਕੇ ਲਗਾ ਲਏ ਹਨ ਪਰ ਪੇਂਡੂ ਇਲਾਕਿਆਂ ਵਿੱਚ ਕੁੱਲ ਟੀਕਾਕਰਣ ਘੱਟ ਹੈ।
ਤਮਿਲਨਾਡੂ, ਪੰਜਾਬ, ਉਤਰ ਪ੍ਰਦੇਸ਼, ਅਸਾਮ, ਬਿਹਾਰ, ਅਤੇ ਝਾਰਖੰਡ ਵਿੱਚ 45 ਫੀਸਦ ਤੋਂ ਵਧ ਉਮਰ ਵਾਲਿਆਂ ਦੇ ਘੱਟ ਅਨੁਪਾਤ ਵਿੱਚ ਟੀਕਾ ਲਗਾਇਆ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਸੂਬਿਆਂ ਨੂੰ ਟੀਕਾਕਰਣ ਵਿੱਚ ਰਫਤਾਰ ਪੈਣ ਦੀ ਲੋੜ ਹੈ।
ਅਮਰੀਕਾ, ਬ੍ਰਿਟੇਨ, ਚੀਨ, ਜਾਪਾਨ, ਪੋਲੈਂਡ, ਪੁਰਤਗਾਲ, ਰੂਸ ਅਤੇ ਸਵਿੱਟਜਰਲੈਂਡ ਵਿੱਚ ਡੈਲਟਾ ਸਟੇਨ ਦਾ ਪਤਾ ਲੱਗਿਆ ਹੈ, ਜਿਸ ਨੇ ਅਪ੍ਰੈਲ ਮਈ ਵਿੱਚ ਦੂਜੀ ਵਾਰ ਭਾਰਤ ਵਿੱਚ ਤਬਾਹੀ ਮਚਾਈ ਸੀ। ਇਹ ਯੂਕੇ ਵਿੱਚ ਪ੍ਰਮੁੱਖ ਰੂਪ ਹੈ ਅਤੇ ਹੁਣ 95 ਫੀਸਦ ਮਾਮਲਿਆਂ ਨੂੰ ਸੂਚੀਬੱਧ ਕੀਤਾ ਜਾ ਰਿਹਾ ਹੈ।