ETV Bharat / bharat

satish kaushik death case: ਸਤੀਸ਼ ਕੌਸ਼ਿਕ ਦਾ ਹੋਇਆ ਸੀ ਕਤਲ! ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕੀਤਾ ਵੱਡਾ ਦਾਅਵਾ

ਅਦਾਕਾਰ ਅਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ ਆਇਆ ਹੈ। ਫਾਰਮ ਹਾਊਸ ਦੇ ਮਾਲਕ ਵਿਕਾਸ ਮਾਲੂ ਦੀ ਪਤਨੀ ਨੇ ਆਪਣੇ ਪਤੀ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਪਤਨੀ ਨੇ ਵਿਕਾਸ ਮਾਲੂ 'ਤੇ ਸਤੀਸ਼ ਕੌਸ਼ਿਕ ਦਾ ਕਤਲ ਕਰਨ ਲਈ ਦੋਸ਼ ਲਗਾਇਆ ਹੈ।

Satish Kaushik was murdered! The woman made a big claim in her complaint to the police.
ਸਤੀਸ਼ ਕੌਸ਼ਿਕ ਦਾ ਹੋਇਆ ਸੀ ਕਤਲ! ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕੀਤਾ ਵੱਡਾ ਦਾਅਵਾ...
author img

By

Published : Mar 12, 2023, 12:35 PM IST

ਨਵੀਂ ਦਿੱਲੀ : ਬਾਲੀਵੁੱਡ ਦੇ ਅਭਿਨੇਤਾ ਅਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਦੀ ਮੌਤ ਨੂੰ ਲੈ ਕੇ ਹੁਣ ਇੱਕ ਹੋਰ ਨਵਾਂ ਪੇਚ ਫਸਦਾ ਨਜ਼ਰ ਆ ਰਿਹਾ ਹੈ। ਇੱਕ ਔਰਤ ਨੇ ਦਿੱਲੀ ਪੁਲਿਸ ਨੂੰ ਸ਼ਿਕਾਇਤ ਦੇ ਕੇ ਦਾਅਵਾ ਕੀਤਾ ਹੈ ਕਿ ਉਸਦੇ ਪਤੀ ਨੇ 15 ਕਰੋੜ ਰੁਪਏ ਦੇ ਝਗੜੇ ਨੂੰ ਲੈ ਕੇ ਸਤੀਸ਼ ਕੌਸ਼ਿਕ ਦਾ ਕਤਲ ਕੀਤਾ ਹੈ। ਔਰਤ ਨੇ ਦਾਅਵਾ ਕੀਤਾ ਹੈ ਕਿ ਉਹ ਉਸ ਫਾਰਮ ਹਾਊਸ ਦੇ ਮਾਲਕ ਵਿਕਾਸ ਮਾਲੂ ਦੀ ਪਤਨੀ ਹੈ, ਜਿੱਥੇ ਪਾਰਟੀ ਰੱਖੀ ਗਈ ਸੀ।

ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਸੀ ਝਗੜਾ : ਵਿਕਾਸ ਮਾਲੂ ਦਾ ਸਤੀਸ਼ ਕੌਸ਼ਿਕ ਨਾਲ 15 ਕਰੋੜ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਔਰਤ ਵੱਲੋਂ ਦਿੱਤੀ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਸਤੀਸ਼ ਕੌਸ਼ਿਕ ਉਸ 'ਤੇ 15 ਕਰੋੜ ਵਾਪਸ ਕਰਨ ਲਈ ਦਬਾਅ ਬਣਾ ਰਿਹਾ ਸੀ ਪਰ ਮੇਰੇ ਪਤੀ ਕੋਲ ਇਹ ਵਾਪਸ ਕਰਨ ਲਈ ਪੈਸੇ ਨਹੀਂ ਸਨ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਵੀ ਹੋਇਆ ਸੀ। ਹਾਲਾਂਕਿ ਦੂਜੇ ਪਾਸੇ ਸ਼ਨੀਵਾਰ ਰਾਤ ਨੂੰ ਦਿੱਲੀ ਪੁਲਿਸ ਨੇ ਸਤੀਸ਼ ਕੌਸ਼ਿਕ ਦੀ ਮੌਤ ਸਬੰਧੀ ਅਜਿਹੀ ਕੋਈ ਸੰਭਾਵਨਾ ਨਹੀਂ ਜਤਾਈ ਹੈ, ਜਿਸ ਕਾਰਨ ਉਸ ਦੀ ਮੌਤ ਗੈਰ-ਕੁਦਰਤੀ ਤਰੀਕੇ ਨਾਲ ਹੋਈ ਹੋਵੇ।

ਇਹ ਵੀ ਪੜ੍ਹੋ : Satish Kaushik Death Reason: ਸਤੀਸ਼ ਕੌਸ਼ਿਕ ਨੇ ਹੋਲੀ ਖੇਡਣ ਤੋਂ ਬਾਅਦ ਕੀਤਾ ਸੀ ਆਰਾਮ, ਫਿਰ ਅਚਾਨਕ ਸਾਹ ਲੈਣ 'ਚ ਆਈ ਦਿੱਕਤ

ਜਾਂਚ ਕਰੇਗੀ ਪੁਲਿਸ : ਇਸ ਦੇ ਨਾਲ ਹੀ ਮਹਿਲਾ ਦਾ ਦਾਅਵਾ ਹੈ ਕਿ ਸਤੀਸ਼ ਕੌਸ਼ਿਕ ਪਿਛਲੇ ਸਾਲ ਪੈਸਿਆਂ ਲਈ ਦੁਬਈ ਗਿਆ ਸੀ। ਵਿਕਾਸ ਮਾਲੂ ਅਤੇ ਉਸ ਦੀ ਪਤਨੀ ਉਸ ਸਮੇਂ ਦੁਬਈ ਵਿੱਚ ਸਨ। ਉਸ ਦੀ ਪਤਨੀ ਦਾ ਦਾਅਵਾ ਹੈ ਕਿ ਉਸ ਦੌਰਾਨ ਜਦੋਂ ਦੋਵਾਂ ਵਿਚ ਬਹਿਸ ਹੋ ਰਹੀ ਸੀ ਤਾਂ ਉਸ ਨੇ ਡਰਾਇੰਗ ਰੂਮ ਵਿਚ ਦੋਵਾਂ ਦੀ ਗੱਲ ਸੁਣੀ। ਇਸ ਮਾਮਲੇ ਵਿੱਚ ਕਿੰਨੀ ਸੱਚਾਈ ਹੈ, ਇਹ ਕਹਿਣਾ ਮੁਸ਼ਕਿਲ ਹੈ। ਪੁਲਿਸ ਔਰਤ ਤੋਂ ਪੁੱਛਗਿੱਛ ਕਰ ਸਕਦੀ ਹੈ।

ਇਹ ਵੀ ਪੜ੍ਹੋ : Satish Kaushik Last Comedy Show : 'ਪੌਪ ਕੌਣ' ਦਾ ਟ੍ਰੇਲਰ ਰਿਲੀਜ਼, ਸਤੀਸ਼ ਕੌਸ਼ਿਕ ਆਖਰੀ ਵਾਰ ਕਾਮੇਡੀ ਕਰਦੇ ਆਉਣਗੇ ਨਜ਼ਰ

ਸਪੈਸ਼ਲ ਟੀਮ ਨੇ ਕੀਤੀ ਸੀ ਜਾਂਚ: ਹਾਲਾਂਕਿ ਔਰਤ ਵੱਲੋਂ ਕਤਲ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ, ਜਾਂਚ ਦੌਰਾਨ ਸਪੈਸ਼ਲ ਕ੍ਰਾਈਮ ਟੀਮ ਨੇ ਫਾਰਮ ਹਾਊਸ ਵਿਖੇ ਜਾ ਕੇ ਲੋੜੀਂਦੇ ਸਬੂਤ ਇਕੱਠੇ ਕੀਤੇ ਅਤੇ ਫੋਟੋਆਂ ਵੀ ਲਈਆਂ ਸਨ। ਹੁਣ ਤੱਕ ਦੀ ਜਾਂਚ 'ਚ ਕਿਸੇ ਤਰ੍ਹਾਂ ਦੀ ਕੋਈ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਹੈ। ਜਿਸ ਜਗ੍ਹਾ 'ਤੇ ਉਹ ਰੁਕੇ ਸੀ ਅਤੇ ਜਿਸ ਕਮਰੇ ਵਿੱਚ ਉਹ ਆਰਾਮ ਕਰ ਰਹੇ ਸੀ, ਉੱਥੇ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ। ਇਸ ਦੌਰਾਨ ਮੌਜੂਦ ਸਾਰੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਇੰਨਾ ਹੀ ਨਹੀਂ, ਉੱਥੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਵੀ ਜਾਂਚ ਕੀਤੀ ਗਈ, ਪਰ ਉਸ ਵਿੱਚ ਵੀ ਕੁਝ ਨਹੀਂ ਮਿਲਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.