ETV Bharat / bharat

ਸੰਜੇ ਸਿੰਘ ਨੇ ਮੋਦੀ ਤੇ ਸ਼ਾਹ ਨੂੰ ਲਿਆ ਲੰਮੇ ਹੱਥੀਂ, ਕਿਹਾ; ਸਰਕਾਰ ਦੀ ਇੱਛਾ ਨਹੀਂ ਖੇਤੀ ਕਾਨੂੰਨਾਂ ਦਾ ਹੱਲ

author img

By

Published : Nov 30, 2020, 6:40 PM IST

Updated : Nov 30, 2020, 7:39 PM IST

ਆਮ ਆਦਮੀ ਪਾਰਟੀ ਲਗਾਤਾਰ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਖੜੀ ਨਜ਼ਰ ਆ ਰਹੀ ਹੈ। ਇਸ ਬਹਾਨੇ ਪਾਰਟੀ ਦੇ ਰਾਜ ਸਭਾ ਸੰਸਦ ਸੰਜੇ ਸਿੰਘ ਨੇ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰੀ ਨੂੰ ਕਰੜੇ ਹੱਥੀਂ ਲਿਆ ਹੈ। ਸੰਜੇ ਸਿੰਘ ਨੇ ਸਵਾਲ ਕੀਤਾ ਕਿ ਕੀ ਕਿਸਾਨਾਂ ਦਾ ਦੋਸ਼ ਹੈ ਕਿ ਉਹ ਆਪਣੀ ਫ਼ਸਲ ਦਾ ਡੇਢ ਗੁਣਾ ਮੁੱਲ ਮੰਗ ਰਹੇ ਹਨ।

ਸੰਜੇ ਸਿੰਘ ਨੇ ਮੋਦੀ ਤੇ ਸ਼ਾਹ ਨੂੰ ਲਿਆ ਲੰਮੇ ਹੱਥੀਂ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ 'ਚ ਪ੍ਰੈਸ ਕਾਨਫ਼ਰੰਸ ਦੌਰਾਨ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਖੇਤੀ ਕਾਨੂੰਨਾਂ ਦੇ ਹੱਲ ਕਰਨ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲੰਮੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧ ਕਰ ਰਹੇ ਕਿਸਾਨਾਂ ਨਾਲ ਜਿਸ ਤਰ੍ਹਾਂ ਦਾ ਵਿਹਾਰ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਵੱਲੋਂ ਕੀਤਾ ਜਾ ਰਿਹਾ ਹੈ ਉਸ ਤੋਂ ਲੱਗਦਾ ਹੈ ਕਿ ਕੇਂਦਰ ਸਰਕਾਰ ਦੀ ਇੱਛਾ ਨਹੀਂ ਹੈ ਕਿ ਮਸਲਾ ਹੱਲ ਹੋਵੇ।

ਉਨ੍ਹਾਂ ਕਿਹਾ ਕਿ ਦੇਸ਼ ਦੇ ਕਈ ਰਾਜਾਂ ਦੇ ਲੱਖਾਂ ਕਿਸਾਨ ਅੱਜ ਦਿੱਲੀ ਅਤੇ ਦਿੱਲੀ ਦੀ ਹੱਦ 'ਤੇ ਅੰਦੋਲਨ ਕਰ ਰਹੇ ਹਨ। ਉਹ ਇਸ ਉਡੀਕ ਵਿੱਚ ਹਨ ਕਿ ਦੇਸ਼ ਦੀ ਸਰਕਾਰ ਉਨ੍ਹਾਂ ਨਾਲ ਗੱਲ ਕਰੇਗੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰੇਗੀ। ਸੰਜੇ ਸਿੰਘ ਨੇ ਸਵਾਲ ਕੀਤਾ ਕਿ ਕੀ ਕਿਸਾਨਾਂ ਦਾ ਦੋਸ਼ ਹੈ ਕਿ ਉਹ ਆਪਣੀ ਫ਼ਸਲ ਦਾ ਡੇਢ ਗੁਣਾ ਮੁੱਲ ਮੰਗ ਰਹੇ ਹਨ।

'ਕੀਤਾ ਜਾ ਰਿਹੈ ਅੱਤਵਾਦੀਆਂ ਵਰਗਾ ਸਲੂਕ'

ਸੰਜੇ ਸਿੰਘ ਨੇ ਕਿਹਾ ਕਿ ਇੱਕ ਪਾਸੇ ਕਿਸਾਨ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਬੈਠੇ ਹਨ, ਦੂਜੇ ਪਾਸੇ ਉਨ੍ਹਾਂ ਨਾਲ ਅੱਤਵਾਦੀਆਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਇੱਕ ਕਿਸਾਨ ਜਿਸਦਾ ਮੁੰਡਾ ਸਰਹੱਦ 'ਤੇ ਸ਼ਹੀਦ ਹੋ ਗਿਆ, ਉਸ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ। ਭਗਤ ਸਿੰਘ ਅਤੇ ਊਧਮ ਸਿੰਘ ਦੇ ਵੰਸ਼ਜਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ, ਦੇਸ਼ ਲਈ ਕੁਰਬਾਨੀ ਦੇਣ ਵਾਲੇ ਪੰਜਾਬ ਦੇ ਕਿਸਾਨਾਂ ਦੇ ਰਾਸਤੇ ਖ਼ਰਾਬ ਕੀਤੇ ਜਾ ਰਹੇ ਹਨ ਤਾਂ ਕਿ ਉਹ ਦਿੱਲੀ ਨਾ ਪੁੱਜ ਸਕਣ।

'ਸਰਕਾਰ ਕਿਵੇਂ ਐਨੀ ਅੰਸਵੇਦਨਸ਼ੀਲ ਹੋ ਸਕਦੀ ਹੈ'

ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਨਿਸ਼ਾਨਾ ਲਾਉਂਦਿਆਂ ਸੰਜੇ ਸਿੰਘ ਨੇ ਕਿਹਾ ਕਿ ਡੂੰਘੀ ਅਤੇ ਕੁੰਭਕਰਨੀ ਨੀਂਦ ਤੋਂ ਬਾਅਦ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਪ੍ਰਗਟ ਹੋਏ, ਤਾਂ ਉਨ੍ਹਾਂ ਸ਼ਰਤ ਰੱਖ ਦਿੱਤੀ ਕਿ ਕਿਸਾਨ ਬੁਰਾੜੀ ਮੈਦਾਨ ਵਿੱਚ ਆਉਣ, ਉਦੋਂ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਕੋਈ ਸਰਕਾਰ ਐਨੀ ਅਸੰਵੇਦਨਸ਼ੀਲ ਕਿਵੇਂ ਹੋ ਸਕਦੀ ਹੈ, ਵੋਟਾਂ ਲਈ ਜਿਹੜੇ ਕਿਸਾਨਾਂ ਦੇ ਸਾਹਮਣੇ ਨੱਕ ਰਗੜਦੇ ਹਨ, ਉਨ੍ਹਾਂ ਨਾਲ ਗੱਲਬਾਤ ਲਈ ਹੁਣ ਸ਼ਰਤਾਂ ਸਾਹਮਣੇ ਰੱਖ ਰਹੇ ਹਨ।

'ਆਮ ਆਦਮੀ ਪਾਰਟੀ ਕਿਸਾਨਾਂ ਨਾਲ'

ਸੰਜੇ ਸਿੰਘ ਨੇ ਮੰਗ ਕੀਤੀ ਕਿ ਇਹ ਕਿਸਾਨ ਦਿੱਲੀ ਵਿੱਚ ਜਿਥੇ ਵੀ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ, ਉਥੇ ਇਨ੍ਹਾਂ ਨੂੰ ਮਨਜੂਰੀ ਦਿੱਤੀ ਜਾਵੇ ਅਤੇ ਕੇਂਦਰ ਸਰਕਾਰ ਇਨ੍ਹਾਂ ਨਾਲ ਛੇਤੀ ਤੋਂ ਛੇਤੀ ਗੱਲਬਾਤ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਦਿੱਲੀ ਸਰਕਾਰ ਹਰ ਕਦਮ 'ਤੇ ਇਨ੍ਹਾਂ ਕਿਸਾਨਾਂ ਨਾਲ ਖੜੀ ਹੈ। ਕਿਸਾਨ ਅੰਦੋਲਨ ਦੌਰਾਨ ਗ੍ਰਹਿ ਮੰਤਰੀ ਦੇ ਹੈਦਰਾਬਾਦ ਚੋਣ ਦੌਰੇ ਨੂੰ ਲੈ ਕੇ ਵੀ ਸੰਜੇ ਸਿੰਘ ਨੇ ਸਵਾਲ ਚੁੱਕੇ।

'ਹੈਦਰਾਬਾਦ ਵਿੱਚ ਕੱਢ ਰਹੇ ਹਨ ਜਲੂਸ'

ਉਨ੍ਹਾਂ ਕਿਹਾ ਕਿ ਕੋਰੋਨਾ ਦਾ ਬਹਾਨਾ ਨਾ ਬਣਾਉ, ਤੁਹਾਡੇ ਲਈ ਦਿੱਲੀ ਵਿੱਚ ਕੋਰੋਨਾ ਹੈ, ਪਰ ਹੈਦਰਾਬਾਦ ਵਿੱਚ ਤੁਸੀ ਜਲੂਸ ਕੱਢ ਰਹੇ ਹੋ। ਜਦੋਂ ਦੇਸ਼ ਦੀ ਰਾਜਧਾਨੀ ਦੀ ਹੱਦ 'ਤੇ ਲੱਖਾਂ ਕਿਸਾਨ ਇਕੱਠੇ ਹਨ, ਅਜਿਹੇ ਸਮੇਂ ਵਿੱਚ ਕਿਵੇਂ ਕੋਈ ਗ੍ਰਹਿ ਮੰਤਰੀ ਨਿਗਮ ਚੋਣਾਂ ਦੇ ਪ੍ਰਚਾਰ ਲਈ ਹੈਦਰਾਬਾਦ ਵਿੱਚ ਪ੍ਰਚਾਰ ਕਰਨ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਅਸੰਵੇਦਨਸ਼ੀਲ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਤੋਂ ਲਾਪਰਵਾਹ ਗ੍ਰਹਿ ਮੰਤਰੀ ਇਸ ਦੇਸ਼ ਨੇ ਪਹਿਲੀ ਵਾਰ ਵੇਖਿਆ ਹੈ।

'ਮੁਸ਼ਕਿਲਾਂ ਹੱਲ ਕਰਨ ਦੀ ਨਹੀਂ ਹੈ ਇੱਛਾ'

ਖੇਤੀ ਕਾਨੂੰਨਾਂ ਨੂੰ ਲੈ ਕੇ ਸੰਸਦ ਵਿੱਚ ਜ਼ਾਹਰ ਕੀਤੇ ਗਏ ਆਪਣੇ ਵਿਰੋਧ ਅਤੇ ਮੁਅੱਤਲੀ ਦਾ ਜ਼ਿਕਰ ਕਰਦੇ ਹੋਏ ਸੰਜੇ ਸਿੰਘ ਨੇ ਕਿਹਾ ਕਿ ਮੈਂ ਤਾਂ ਮਾਇਕ ਤੋੜਿਆ ਸੀ, ਤੁਸੀ ਤਾਂ ਕਿਸਾਨਾਂ ਦੀਆਂ ਹੱਡੀਆਂ ਤੁੜਵਾ ਰਹੇ ਹੋ, ਤੁਹਾਨੂੰ ਕੌਣ ਮੁਅੱਤਲ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਜਿਵੇਂ ਪ੍ਰਧਾਨ ਮੰਤਰੀ ਨੇ ਇਨ੍ਹਾਂ ਕਾਨੂੰਨਾਂ ਦੀ ਤਾਰੀਫ਼ ਕੀਤੀ ਹੈ, ਉਸ ਨਾਲ ਸਾਫ਼ ਹੈ ਕਿ ਮੋਦੀ ਸਰਕਾਰ ਦੀ ਇੱਛਾ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਨਹੀਂ ਹੈ।

Last Updated : Nov 30, 2020, 7:39 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.