ਨਵੀਂ ਦਿੱਲੀ: ਪਹਿਲਵਾਨ ਸਾਗਰ ਧਨਖੜ ਦੇ ਕਤਲ (Wrestler Sagar Murder case) ਕੇਸ ਵਿੱਚ ਗਵਾਹਾਂ (witness) ਨੂੰ ਸੁਰੱਖਿਆ (Protection) ਪ੍ਰਦਾਨ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਇਹ ਹੁਕਮ ਰੋਹਿਨੀ ਕੋਰਟ ਦੇ ਜ਼ਿਲ੍ਹਾ ਜੱਜ (Rohini Court District Judge) ਦੀ ਅਗਵਾਈ ਵਾਲੀ ਗਵਾਹ ਦੀ ਸੁਰੱਖਿਆ ਕਮੇਟੀ (Witness Protection Committee) ਨੇ ਦਿੱਤਾ ਹੈ। ਇਸ ਕਮੇਟੀ ਵਿਚ ਸਬੰਧਤ ਡੀਸੀਪੀ ਅਤੇ ਹੋਰ ਅਧਿਕਾਰੀ ਸ਼ਾਮਲ ਹਨ।
ਕਮੇਟੀ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਸਾਗਰ ਧਨਖੜ ਕਤਲ ਕੇਸ ਦੇ ਗਵਾਹਾਂ ਨੂੰ ਜਾਨ ਦਾ ਖ਼ਤਰਾ ਹੈ, ਇਸ ਲਈ ਉਨ੍ਹਾਂ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਕਮੇਟੀ ਨੇ ਹਰਿਆਣਾ ਦੇ ਸਬੰਧਤ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਹੋਰ ਗਵਾਹਾਂ ਨੂੰ ਵੀ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਉਣ। ਦਿੱਲੀ ਵਿੱਚ ਗਵਾਹਾਂ ਦੀ ਸੁਰੱਖਿਆ ਲਈ ਇਕ ਇੰਸਪੈਕਟਰ ਪੱਧਰ ਦਾ ਪੁਲਿਸ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ।
ਹਾਈਕੋਰਟ ਨੇ ਫੈਸਲਾ ਹੋਣ ਤੱਕ ਸੁਰੱਖਿਆ ਦੇਣ ਦਾ ਦਿੱਤਾ ਸੀ ਆਦੇਸ਼
ਦਸ ਦਈਏ ਕਿ ਪਿਛਲੀ 3 ਜੂਨ ਨੂੰ, ਦਿੱਲੀ ਹਾਈ ਕੋਰਟ ਨੇ ਦਿੱਲੀ ਪੁਲਿਸ ਨੂੰ ਨਰਿਦੇਸ਼ ਦਿੱਤੇ ਸੀ ਕਿ ਉਹ ਪਹਿਲਵਾਨ ਸਾਗਰ ਧਨਖੜ ਦੇ ਕਤਲ ਕੇਸ ਵਿੱਚ ਗਵਾਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ। ਹਾਈ ਕੋਰਟ ਨੇ ਕਿਹਾ ਸੀ ਕਿ ਜਦ ਤਕ ਪ੍ਰਸ਼ਾਸਨ ਗਵਾਹਾਂ ਨੂੰ ਸੁਰੱਖਿਆ ਦੀ ਗਾਰੰਟੀ ਸਕੀਮ ਤਹਿਤ ਗਵਾਹ ਨੂੰ ਸੁਰੱਖਿਆ ਦੇਣ ਲਈ ਉਸ ਦੀ ਅਰਜ਼ੀ ਬਾਰੇ ਫੈਸਲਾ ਨਹੀਂ ਲੈਂਦਾ, ਉਸ ਨੂੰ ਸੁਰੱਖਿਆ ਦਿੱਤੀ ਜਾਵੇ।
ਨਿਆਂਇਕ ਹਿਰਾਸਤ 'ਚ ਸੁਸ਼ੀਲ ਕੁਮਾਰ
ਹਾਈ ਕੋਰਟ ਨੇ ਦਿੱਲੀ ਪੁਲਿਸ ਨੂੰ ਨਿਰਦੇਸ਼ ਦਿੱਤੇ ਸਨ ਕਿ ਗਵਾਹ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਪਿਛਲੇ 2 ਜੂਨ ਨੂੰ ਦਿੱਲੀ ਦੀ ਰੋਹਿਨੀ ਅਦਾਲਤ ਨੇ ਸਾਗਰ ਧਨਖੜ ਕਤਲ ਕੇਸ ਦੇ ਦੋਸ਼ੀ ਓਲੰਪਿਅਨ ਸੁਸ਼ੀਲ ਕੁਮਾਰ ਅਤੇ ਅਜੈ ਕੁਮਾਰ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।
23 ਮਈ ਨੂੰ ਹੋਈ ਸੀ ਗ੍ਰਿਫ਼ਤਾਰੀ
ਦਸ ਦਈਏ ਕਿ ਬੀਤੀ 23 ਮਈ ਨੂੰ ਦਿੱਲੀ ਪੁਲਿਸ ਨੇ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਮੁੰਡਕਾ ਤੋਂ ਗ੍ਰਿਫਤਾਰ ਕੀਤਾ ਸੀ। ਰੋਹਿਨੀ ਦੀ ਅਦਾਲਤ ਨੇ 15 ਮਈ ਨੂੰ ਸੁਸ਼ੀਲ ਪਹਿਲਵਾਨ ਸਮੇਤ 9 ਮੁਲਜ਼ਮਾਂ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਦਿੱਲੀ ਪੁਲਿਸ ਨੇ ਸੁਸ਼ੀਲ ਪਹਿਲਵਾਨ ਨੂੰ ਇਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ।