ETV Bharat / bharat

"ਸੁਖਬੀਰ ਬਾਦਲ ਨੂੰ ਬੇਅਦਬੀ ਕੇਸ ’ਚ ਫਸਾਉਂਣ ਦੀ ਕੋਸ਼ਿਸ" - Bribe

ਸ਼੍ਰੋਮਣੀ ਅਕਾਲੀ ਦਲ ਨੇ ਬੇਅਦਬੀ ਮੁੱਦੇ ’ਤੇ ਕਾਂਗਰਸ ਸਰਕਾਰ ਨੂੰ ਘੇਰਦਿਆਂ ਇਸ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਝੂਠਾ ਫਸਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਸਿੱਟ ਦੀ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਤੇ ਇਸ ਵਿੱਚ ਸਿੱਟ ਦੇ ਨਾਲ ਜੁੜੇ ਰਹੇ ਤਿੰਨ ਸੇਵਾਮੁਕਤ ਪੁਲਿਸ ਅਫਸਰਾਂ ਨੂੰ ਵੀ ਸ਼ਾਮਲ ਕੀਤਾ ਗਿਆ।

ਅਕਾਲੀ ਦਲ ਨੇ ਬੇਅਦਬੀ ’ਤੇ ਘੇਰੀ ਕਾਂਗਰਸ ਸਰਕਾਰ

author img

By

Published : Nov 12, 2021, 12:44 PM IST

Updated : Nov 12, 2021, 1:28 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਬੇਅਦਬੀ ਮੁੱਦੇ ’ਤੇ ਕਾਂਗਰਸ ਨੂੰ ਘੇਰਦਿਆਂ ਇਸ ਮੁੱਦੇ ’ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ। ਇਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸੀਨੀਅਰ ਆਗੂਆਂ ਮਹੇਸ਼ ਇੰਦਰ ਗਰੇਵਾਲ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਭਗੌੜਿਆਂ ਨੂੰ ਫੜਨ ਦੀ ਬਜਾਇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਐਸਪੀਐਸ ਪਰਮਾਰ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਦੀ ਇੱਕ ਮੀਟਿੰਗ ਰਾਜਪਾਲ ਭਵਨ ਦੇ ਗੈਸਟ ਹਾਊਸ ਵਿਖੇ ਕੀਤੀ, ਜਿਸ ਵਿੱਚ ਬੇਅਦਬੀ ਕੇਸ ਨਾਲ ਜੁੜੇ ਰਹੇ ਸੇਵਾਮੁਕਤ ਅਫਸਰਾਂ ਆਈਜੀ ਰਣਬੀਰ ਸਿੰਘ ਖਟੜਾ, ਏਆਈਜੀ ਰਾਜਿੰਦਰ ਸਿੰਘ ਸੋਹਲ ਤੇ ਸੁਲਖਣ ਸਿੰਘ ਨੂੰ ਵੀ ਸ਼ਮੂਲੀਅਤ ਕਰਵਾਈ ਗਈ।

ਅਕਾਲੀ ਆਗੂਆਂ ਨੇ ਕਿਹਾ ਕਿ ਹਾਈਕੋਰਟ ਦਾ ਹੁਕਮ ਹੈ ਕਿ ਕੋਈ ਵੀ ਸੇਵਾਮੁਕਤ ਅਫਸਰ ਸਿੱਟ ਵਿੱਚ ਸ਼ਾਮਲ ਨਹੀਂ ਨਹੀਂ ਕੀਤਾ ਜਾ ਸਕਦਾ ਪਰ ਇਸ ਦੇ ਬਾਵਜੂਦ ਖਟੜਾ ਤੇ ਦੋ ਹੋਰ ਅਫਸਰ ਜਾਂਚ ਟੀਮ ਦੀ ਮੀਟਿੰਗ ਵਿੱਚ ਸ਼ਾਮਲ ਹੋਏ। ਉਨ੍ਹਾਂ ਦੋਸ਼ ਲਗਾਇਆ ਕਿ ਸਿੱਟ ਕੋਲੋਂ ਇੱਕ ਮਹਿਲਾ ਗਵਾਹ ਵੱਲੋਂ ਸੁਖਬੀਰ ਬਾਦਲ ਵਿਰੁੱਧ ਬਿਆਨ ਲੈਣ ਦੀ ਯੋਜਨਾ ਬਣਾਈ ਜਾ ਰਹੀ ਹੈ ਕਿ ਸੁਖਬੀਰ ਬਾਦਲ ਭਗੌੜਿਆਂ ਦੇ ਨਾਲ ਮਿਲੇ ਹੋਏ ਹਨ, ਜਦੋਂਕਿ ਭਗੌੜਿਆਂ ਨੂੰ ਫੜਨਾ ਸਰਕਾਰ ਤੇ ਸਿੱਟ ਦਾ ਕੰਮ ਹੈ, ਉਨ੍ਹਾਂ ਨੂੰ ਕਿਉਂ ਨਾ ਫੜਿਆ ਗਿਆ।

ਅਕਾਲੀ ਆਗੂਆਂ ਨੇ ਸਰਕਾਰ ’ਤੇ ਦੋਸ਼ ਲਗਾਇਆ ਕਿ ਖਟੜਾ ’ਤੇ ਸਿੱਟ ਦੀ ਮਦਦ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ ਕਿ ਇੱਕ ਪਾਸੇ ਮਾਮਲੇ ਵਿੱਚ ਮੁਲਜਮ ਬਣਾਇਆ ਜਾ ਸਕਦਾ ਹੈ ਤੇ ਜੇਕਰ ਉਹ ਮਦਦ ਕਰਨਗੇ ਤਾਂ ਇਨਫਾਰਮੇਸ਼ਨ ਕਮਿਸ਼ਨ ਜਾਂ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਖਟੜਾ ਦੇ ਪਲਟਨ ਦਾ ਸ਼ੱਕ ਇਸ ਲਈ ਵੀ ਹੁੰਦਾ ਹੈ, ਕਿਉਂਕਿ 22 ਅਕਤੂਬਰ ਨੂੰ ਮੀਟਿੰਗ ਹੋਈ ਤੇ ਇਸ ਤੋਂ ਦੋ ਦਿਨ ਪਹਿਲਾਂ ਖਟੜਾ ਦੇ ਬੇਟੇ ਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ।

ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਜੇਕਰ ਕਾਂਗਰਸ ਬੇਅਦਬੀ ਮੁੱਦੇ ’ਤੇ ਸਹੀ ਕਾਰਵਾਈ ਕਰਦੀ ਤਾਂ ਹੁਣ ਤੱਕ ਅਸਲ ਦੋਸ਼ੀ ਸਲਾਖਾਂ ਪਿੱਛੇ ਹੋਣੇ ਸੀ ਪਰ ਇਸ ਨੇ ਹਮੇਸ਼ਾ ਹੀ ਇਸ ਮੁੱਦੇ ਨੂੰ ਆਪਣੇ ਰਾਜਸੀ ਹਿੱਤ ਸਾਧਣ ਲਈ ਵਰਤਿਆ। ਆਗੂਆਂ ਨੇ ਕਿਹਾ ਕਿ ਰਾਜਭਵਨ ਦੇ ਗੈਸਟ ਹਾਊਸ ਵਿੱਚ ਸਿਆਸੀ ਮੀਟਿੰਗ ਕਰਨਾ ਗਲਤ ਹੈ ਤੇ ਇਸ ਲਈ ਅਕਾਲੀ ਦਲ ਰਾਜਪਾਲ ਨੂੰ ਮਿਲੇਗਾ ਤੇ ਨਾਲ ਹੀ ਮੀਟਿੰਗ ਵਾਲੇ ਦਿਨ ਦਿ ਸੀਸੀਟੀਵੀ ਫੁਟੇਜ ਵੀ ਹਾਸਲ ਕਰੇਗਾ। ਇਸ ਤੋਂ ਇਲਾਵਾ ਹੋਰ ਢੁੱਕਵੀਂ ਕਾਰਵਾਈ ਵੀ ਕੀਤੀ ਜਾਵੇਗੀ। ਬੇਅਦਬੀ ਮੁੱਦੇ ਤੋਂ ਇਲਾਵਾ ਅਕਾਲੀ ਆਗੂਆਂ ਨੇ ਕਾਂਗਰਸ ਦੇ ਰਾਜ ’ਚ ਬਦਲੀਆਂ ਲਈ ਪੈਸੇ ਲੈਣ ਦਾ ਦੋਸ਼ ਵੀ ਲਗਾਇਆ।

ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਆਗੂਆਂ, ਜਿਨ੍ਹਾਂ ਵਿੱਚ ਪ੍ਰੇਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਸ਼ਾਮਲ ਸੀ ਨੇ ਇਥੇ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ’ਤੇ ਬੇਅਦਬੀ ਮੁੱਦੇ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ। ਇਸ ਦੇ ਨਾਲ ਹੀ ਕਿਹਾ ਹੈ ਕਿ ਕਾਂਗਰਸ ਸਰਕਾਰ ਦੌਰਾਨ ਪੁਲਿਸ ਮਹਿਕਮੇ ਵਿੱਚ ਪੈਸੇ ਲੈ ਕੇ ਬਦਲੀਆਂ ਹੁੰਦੀਆਂ ਹਨ। ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਲਈ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਇਸ ਤਾਣੇ ਬਾਣੇ ਦੇ ਸਾਜਿਸ਼ਕਰਤਾ ਹਨ, ਕਿਉਂਕਿ ਉਨ੍ਹਾਂ ਸਿੱਧੇ ਤੌਰ ’ਤੇ ਇਲਜ਼ਾਮ ਲਗਾਇਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਪੈਸੇ ਲੈ ਕੇ ਬਦਲੀਆਂ ਹੁੰਦੀਆਂ ਸੀ ਤੇ ਜੇਕਰ ਉਹ ਅਜਿਹਾ ਕਹਿੰਦੇ ਹਨ ਤਾਂ ਇਸ ਗੱਲ ਦਾ ਪਰਦਾਫਾਸ਼ ਨਾ ਕਰਨ ਤੇ ਕਾਰਵਾਈ ਨਾ ਕਰਨ ਕਾਰਨ ਉਹ ਆਪ ਵੀ ਮੁਲਜਮ ਹਨ।

Last Updated : Nov 12, 2021, 1:28 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.