ਹੈਦਰਾਬਾਦ ਡੈਸਕ: ਹਰ ਮਹੀਨੇ ਦੀ ਤਰ੍ਹਾਂ ਦਸੰਬਰ ਮਹੀਨੇ ਦੀ ਸ਼ੁਰੂਆਤ 'ਚ ਵੀ ਵੱਡੇ ਬਦਲਾਅ ਦੇਖਣ ਨੂੰ ਮਿਲਣ ਵਾਲੇ ਹਨ। ਇਹ ਤੁਹਾਡੀ ਵਿੱਤੀ ਸਿਹਤ 'ਤੇ ਅਸਰ ਪਾ ਸਕਦੇ ਹਨ। ਇਹ ਬਦਲਾਅ LPG ਗੈਸ ਸਿਲੰਡਰ ਦੀ ਕੀਮਤ ਤੋਂ ਲੈ ਕੇ ਪੈਨਸ਼ਨ ਨਾਲ ਸਬੰਧਤ ਹਨ।
LPG ਸਿਲੰਡਰ ਦੀ ਕੀਮਤ : ਹਰ ਮਹੀਨੇ ਦੇ ਪਹਿਲੇ ਦਿਨ ਐਲਪੀਜੀ ਦੀਆਂ ਕੀਮਤਾਂ ਵਿੱਚ ਵਾਧਾ/ ਘਾਟਾ ਵੇਖਣ ਨੂੰ ਮਿਲਦਾ ਹੈ। ਅਜਿਹੀ ਸਥਿਤੀ ਵਿੱਚ, 1 ਦਸੰਬਰ, 2022 ਨੂੰ ਵੀ ਐਲਪੀਜੀ ਸਿਲੰਡਰ ਦੀ ਦਰ ਵਿੱਚ ਬਦਲਾਅ ਦੇਖਿਆ ਜਾ ਸਕਦਾ ਹੈ। ਨਵੰਬਰ ਦੀ ਪਹਿਲੀ ਤਰੀਕ ਨੂੰ ਦੇਸ਼ ਭਰ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਭਾਰੀ ਕਟੌਤੀ ਕੀਤੀ ਗਈ ਸੀ। ਇਸ ਵਾਰ ਲੋਕਾਂ ਨੂੰ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਕਟੌਤੀ ਦੀ ਉਮੀਦ ਹੈ, ਜੋ ਲੰਬੇ ਸਮੇਂ ਤੋਂ ਬਰਕਰਾਰ ਹੈ।
ATM ਚੋਂ ਨਕਦੀ ਕਢਵਾਉਣ ਦੇ ਤਰੀਕੇ 'ਚ ਹੋ ਸਕਦੈ ਬਦਲਾਅ: 1 ਦਸੰਬਰ ਤੋਂ ATM ਤੋਂ ਪੈਸੇ ਕਢਵਾਉਣ ਦੇ ਤਰੀਕੇ 'ਚ ਵੀ ਬਦਲਾਅ ਦੇਖਿਆ ਜਾ ਸਕਦਾ ਹੈ। ਪੰਜਾਬ ਨੈਸ਼ਨਲ ਬੈਂਕ (PNB) ਮਹੀਨੇ ਦੇ ਸ਼ੁਰੂ ਵਿੱਚ ATM ਤੋਂ ਨਕਦੀ ਕਢਵਾਉਣ ਦੀ ਪ੍ਰਕਿਰਿਆ ਵਿੱਚ ਬਦਲਾਅ ਕਰ ਸਕਦਾ ਹੈ, ਤਾਂ ਜੋ ATM ਤੋਂ ਨਕਦੀ ਕਢਵਾਉਣ ਦੌਰਾਨ ਧੋਖਾਧੜੀ ਦੇ ਮਾਮਲਿਆਂ ਨੂੰ ਰੋਕਿਆ ਜਾ ਸਕੇ। ਖਬਰਾਂ ਮੁਤਾਬਕ ਬੈਂਕ ਦੇ ATM 'ਚ ਕਾਰਡ ਪਾਉਣ ਦੇ ਨਾਲ ਹੀ ਤੁਹਾਡੇ ਮੋਬਾਇਲ ਨੰਬਰ 'ਤੇ ਇੱਕ OTP ਆਵੇਗਾ, ATM ਸਕਰੀਨ 'ਤੇ ਦਿੱਤੇ ਗਏ ਕਾਲਮ 'ਚ ਦਾਖਲ ਹੋਣ ਤੋਂ ਬਾਅਦ ਹੀ ਕੈਸ਼ ਨਿਕਲੇਗਾ।
ਰਿਟੇਲ ਲਈ ਡਿਜੀਟਲ ਰੁਪਏ: ਭਾਰਤੀ ਰਿਜ਼ਰਵ ਬੈਂਕ (RBI) ਨੇ 1 ਦਸੰਬਰ ਤੋਂ ਰਿਟੇਲ ਲਈ ਡਿਜੀਟਲ ਰੁਪਈਆ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਰਿਟੇਲ ਡਿਜੀਟਲ ਕਰੰਸੀ ਲਈ ਪਹਿਲਾ ਪਾਇਲਟ ਪ੍ਰੋਜੈਕਟ ਹੋਵੇਗਾ। ਇਸ ਦੌਰਾਨ ਈ-ਰੁਪਏ ਦੀ ਵੰਡ ਅਤੇ ਵਰਤੋਂ ਦੀ ਪੂਰੀ ਪ੍ਰਕਿਰਿਆ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਪਹਿਲਾਂ, 1 ਨਵੰਬਰ ਨੂੰ, ਕੇਂਦਰੀ ਬੈਂਕ ਨੇ ਥੋਕ ਲੈਣ-ਦੇਣ ਲਈ ਡਿਜੀਟਲ ਰੁਪਿਆ ਲਾਂਚ ਕੀਤਾ ਸੀ।
ਕੇਂਦਰੀ ਬੈਂਕ ਦੀ ਇਸ ਡਿਜੀਟਲ ਕਰੰਸੀ ਦਾ ਨਾਂ ਸੈਂਟਰਲ ਬੈਂਕ ਡਿਜੀਟਲ ਕਰੰਸੀ (CBDC) ਰੱਖਿਆ ਗਿਆ ਹੈ। ਪਹਿਲੀ ਤਰੀਕ ਤੋਂ, ਇਸ ਦਾ ਰੋਲਆਊਟ ਦੇਸ਼ ਵਿੱਚ ਚੁਣੇ ਹੋਏ ਸਥਾਨਾਂ 'ਤੇ ਕੀਤਾ ਜਾਵੇਗਾ, ਜਿਸ ਵਿੱਚ ਗਾਹਕ ਤੋਂ ਲੈ ਕੇ ਵਪਾਰੀ ਤੱਕ ਸਭ ਕੁਝ ਸ਼ਾਮਲ ਹੋਵੇਗਾ।
13 ਦਿਨ ਬੈਂਕ 'ਚ ਛੁੱਟੀਆਂ: ਜੇਕਰ ਤੁਹਾਡੇ ਕੋਲ ਦਸੰਬਰ ਮਹੀਨੇ ਬੈਂਕ ਨਾਲ ਸਬੰਧਤ ਕੋਈ ਜ਼ਰੂਰੀ ਕੰਮ ਹੈ, ਤਾਂ ਇਹ ਜ਼ਰੂਰ ਜਾਣ ਲਓ, ਕਿ ਦਸੰਬਰ ਵਿੱਚ ਕੁੱਲ 13 ਦਿਨ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ। ਹਾਲਾਂਕਿ, ਇਹ ਛੁੱਟੀਆਂ ਰਾਜ ਤੋਂ ਵੱਖਰੇ (bank holidays in december 2022) ਹੋਣਗੀਆਂ। ਇਸ ਲਈ ਆਰਬੀਆਈ ਦੀ ਵੈੱਬਸਾਈਟ ਤੋਂ ਬੈਂਕ ਹੋਲੀਡੇ ਲਿਸਟ ਨੂੰ ਦੇਖ ਕੇ ਹੀ ਆਪਣੇ ਬੈਂਕ ਸਬੰਧਤ ਕੰਮ ਦਾ ਪਲਾਨ ਬਣਾਓ।
ਇਹ ਵੀ ਪੜ੍ਹੋ: Air India Vistara Merger: ਟਾਟਾ ਸਮੂਹ ਦਾ ਐਲਾਨ, ਵਿਸਤਾਰਾ ਦਾ ਏਅਰ ਇੰਡੀਆ ਨਾਲ ਹੋਵੇਗਾ ਰਲੇਵਾਂ