ETV Bharat / bharat

ਵਿਦੇਸ਼ ਤੋਂ ਆਉਣ ਵਾਲਿਆਂ ਲਈ RT-PCR ਟੈਸਟ ਲਾਜ਼ਮੀ

ਵਿਦੇਸ਼ ਤੋਂ ਆਉਣ ਵਾਲਿਆਂ ਲਈ ਕਰੋਨਾ ਟੈਸਟ ਯਾਨੀ ਕਿ RT-PCR ਟੈਸਟ ਲਾਜ਼ਮੀ ਕਰ ਦਿੱਤਾ (RT PCR test mandatory for international Arrivals) ਗਿਆ ਹੈ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸਾਂਝੀ ਕੀਤੀ ਹੈ।

RT PCR test mandatory for international Arrivals

author img

By

Published : Dec 24, 2022, 12:23 PM IST

Updated : Dec 24, 2022, 12:53 PM IST

  • #WATCH | Air Suvidha portal to be implemented for passengers arriving from China, Japan, South Korea, Hong Kong & Thailand, RT-PCR to be made mandatory for them. After arriving in India, if they test positive, they'll be quarantined: Union Health Min Dr Mandaviya pic.twitter.com/ST7ypqmy1V

    — ANI (@ANI) December 24, 2022 " class="align-text-top noRightClick twitterSection" data=" ">

ਚੰਡੀਗੜ੍ਹ: ਭਾਰਤ ਵਿੱਚ ਕਰੋਨਾ ਅਲਰਟ ਦੇ ਚੱਲਦੇ ਵਿਦੇਸ਼ ਤੋਂ ਆਉਣ ਵਾਲਿਆਂ ਲਈ RT-PCR ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਚੀਨ, ਜਾਪਾਨ, ਦੱਖਣੀ ਕੋਰੀਆ, ਹਾਂਗਕਾਂਗ ਅਤੇ ਥਾਈਲੈਂਡ ਤੋਂ ਆਉਣ ਵਾਲੇ ਯਾਤਰੀਆਂ ਲਈ ਏਅਰ ਸੁਵਿਧਾ ਪੋਰਟਲ ਲਾਗੂ ਕੀਤਾ ਜਾਵੇਗਾ, ਉਨ੍ਹਾਂ ਲਈ ਆਰਟੀ-ਪੀਸੀਆਰ ਲਾਜ਼ਮੀ ਕੀਤਾ ਜਾਵੇਗਾ। ਭਾਰਤ ਆਉਣ ਤੋਂ ਬਾਅਦ, ਜੇਕਰ ਉਹ ਪਾਜ਼ੀਟਿਵ (international Arrivals in Punjab) ਪਾਏ ਜਾਂਦੇ ਹਨ, ਤਾਂ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਜਾਵੇਗਾ।

ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਵਧੇ: ਪੰਜਾਬ ਵਿੱਚ ਕਰੋਨਾ ਮਹਾਮਾਰੀ ਨਾਲ ਨਜਿੱਠਣ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਈ ਸਮੀਖਿਆ ਮੀਟਿੰਗ ਤੋਂ ਬਾਅਦ ਸੂਬੇ ਵਿੱਚ ਕੋਵਿਡ ਟੈਸਟਿੰਗ ਵਿੱਚ ਮਾਮੂਲੀ ਸੁਧਾਰ ਹੋਇਆ ਹੈ। ਟੈਸਟਿੰਗ ਵਧਣ ਨਾਲ ਕੋਵਿਡ ਦੇ ਮਰੀਜ਼ ਵੀ ਵਧਣ ਲੱਗੇ ਹਨ। 23 ਦਸੰਬਰ ਨੂੰ ਸੂਬੇ ਵਿੱਚ ਤਿੰਨ ਨਵੇਂ ਮਰੀਜ਼ ਸਾਹਮਣੇ ਆਏ ਹਨ।

  • The Ministry of Health and Family Welfare writes to all States/UTs to ensure a functional and regular supply of medical oxygen for Covid19 pandemic management pic.twitter.com/WFQC8LlqTs

ਰੋਪੜ ਤੋਂ 1, ਸੰਗਰੂਰ ਤੋਂ 1 ਅਤੇ ਐਸਬੀਐਸ ਨਗਰ ਤੋਂ 1 ਮਾਮਲਾ ਸਾਹਮਣੇ ਆਇਆ ਹੈ। 22 ਦਸੰਬਰ ਨੂੰ ਪੰਜਾਬ ਵਿੱਚ ਕੋਵਿਡ ਦੇ ਮਰੀਜ਼ਾਂ ਦੀ ਕੁੱਲ ਗਿਣਤੀ 9 ਸੀ, ਇਨ੍ਹਾਂ ਵਿੱਚੋਂ 3 ਮਰੀਜ਼ਾਂ ਨੂੰ ਅੰਮ੍ਰਿਤਸਰ, ਫਰੀਦਕੋਟ ਅਤੇ ਗੁਰਦਾਸਪੁਰ ਤੋਂ ਛੁੱਟੀ ਦੇ ਦਿੱਤੀ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 18 ਤੱਕ ਪਹੁੰਚ ਗਈ ਹੈ।

7 ਜ਼ਿਲ੍ਹਿਆਂ ਵਿੱਚ ਅਜੇ ਵੀ 50 ਤੋਂ ਘੱਟ ਕੋਵਿਡ ਟੈਸਟਿੰਗ: ਦੇਸ਼ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਚਿੰਤਤ ਹੈ। ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਵਿਡ ਟੈਸਟਿੰਗ ਵਧਾਉਣ ਦੇ ਨਿਰਦੇਸ਼ ਦਿੱਤੇ ਹਨ, ਪਰ ਪੰਜਾਬ ਸਰਕਾਰ ਅਜੇ ਤੱਕ ਇਸ ਬਾਰੇ ਪੂਰੀ ਤਰ੍ਹਾਂ ਸੁਚੇਤ ਨਹੀਂ ਹੋਈ ਹੈ। 23 ਦਸੰਬਰ ਤੱਕ, ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਕੋਵਿਡ ਟੈਸਟਿੰਗ 50 ਤੋਂ ਘੱਟ ਰਹੀ ਹੈ। ਸਭ ਤੋਂ ਘੱਟ ਕੋਵਿਡ ਟੈਸਟ ਫਾਜ਼ਿਲਕਾ ਵਿੱਚ 8 ਅਤੇ ਮਲੇਰਕੋਟਲਾ ਵਿੱਚ 12 ਕੀਤੇ ਗਏ। ਇਨ੍ਹਾਂ ਤੋਂ ਇਲਾਵਾ ਬਰਨਾਲਾ ਵਿੱਚ 42, ਫਰੀਦਕੋਟ ਵਿੱਚ 32, ਕਪੂਰਥਲਾ ਵਿੱਚ 28, ਮਾਨਸਾ ਵਿੱਚ 18, ਮੋਗਾ ਵਿੱਚ 30 ਅਤੇ ਮੁਕਤਸਰ ਵਿੱਚ 33 ਕੋਵਿਡ ਟੈਸਟ ਕੀਤੇ ਗਏ ਹਨ।

ਭਾਰਤ ਵਿੱਚ ਕਰੋਨਾ ਦੇ ਮਾਮਲੇ: ਅੱਜ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਦਾ ਐਲਾਨ ਕੀਤਾ ਗਿਆ। ਭਾਰਤ ਵਿੱਚ, ਕਰੋਨਾ ਵਾਇਰਸ ਦੀ ਲਾਗ ਦੇ 201 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਕੁੱਲ ਗਿਣਤੀ 4.46 ਕਰੋੜ (4,46,76,879) ਹੋ ਗਈ ਹੈ, ਜਦਕਿ ਐਕਟਿਵ ਕੇਸ ਵਧ ਕੇ 3397 ਹੋ ਗਏ ਹਨ।

ਇਹ ਵੀ ਪੜ੍ਹੋ: 11 ਲੱਖ ਪੰਜਾਬੀਆਂ ਨੇ ਅਜੇ ਤੱਕ ਨਹੀਂ ਲਈ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼, ਲੋਕਾਂ ਦੇ ਮਨਾਂ 'ਚ ਕੋਰੋਨਾ ਵੈਕਸੀਨ ਨੂੰ ਲੈਕੇ ਸਵਾਲ

etv play button

Last Updated : Dec 24, 2022, 12:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.