ਨਵੀਂ ਦਿੱਲੀ: ਮੇਜਰ ਜਨਰਲ (ਸੇਵਾਮੁਕਤ) ਆਰਐਨ ਚਿੱਬਰ ਹੁਣ ਸਾਡੇ ਵਿਚਕਾਰ ਨਹੀਂ ਰਹੇ ਹਨ। 23 ਸਤੰਬਰ 1934 ਨੂੰ ਜਨਮੇ ਮੇਜਰ ਜਨਰਲ ਚਿੱਬਰ 2 ਜੂਨ 1955 ਨੂੰ ਫੌਜ ਵਿੱਚ ਭਰਤੀ ਹੋਏ ਸਨ। ਉਨ੍ਹਾਂ ਨੇ ਸ਼ਨੀਵਾਰ ਨੂੰ 86 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਚਿੱਬਰ ਆਪਣੇ ਪਿੱਛੇ ਪਤਨੀ ਸੁਮਨ, ਧੀਆਂ ਅਤੇ ਆਪਣੇ ਪਰਿਵਾਰ ਨੂੰ ਛੱਡ ਗਏ ਹਨ।
ਭਾਰਤ-ਚੀਨ ਯੁੱਧ ਤੋਂ ਇਲਾਵਾ ਜਨਰਲ ਚਿੱਬਰ ਨੇ 1965 ਅਤੇ 1971 'ਚ ਪਾਕਿਸਤਾਨ ਨਾਲ ਹੋਇਆ ਦੋਵੇਂ ਲੜਾਈਆਂ ਵਿੱਚ ਹਿੱਸਾ ਲਿਆ ਸੀ।
ਇੱਕ ਉੱਤਮ ਫੌਜੀ ਅਧਿਕਾਰੀ ਵਜੋਂ ਪਛਾਣ ਰੱਖਣ ਵਾਲੇ ਮੇਜਰ ਜਨਰਲ (ਸੇਵਾ-ਮੁਕਤ) ਚਿੱਬਰ ਕਰਨਲ ਵਜੋਂ 8 ਜਾਟ ਰੈਜੀਮੈਂਟ ਦੀ ਅਗਵਾਈ ਕਰਦੇ ਸਨ। ਫੌਜੀ ਮਾਮਲਿਆਂ 'ਚ ਉਨ੍ਹਾਂ ਦੀ ਮਹਾਰਤਾ ਤੇ ਅਸਧਾਰਣਤਾ ਰਣਨੀਤੀ ਨੇ ਉਨ੍ਹਾ ਨੂੰ ਇੱਕ ਸ਼ਾਨਦਾਰ ਅਧਿਕਾਰੀ ਵਜੋਂ ਸਭ ਤੋਂ ਅੱਗੇ ਰੱਖਿਆ।
1971 ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਦੀ ਜੰਗ ਤੋਂ ਬਾਅਦ, ਮੇਜਰ ਚਿੱਬਰ ਅਫਗਾਨਿਸਤਾਨ ਵਿੱਚ 1972 ਤੋਂ 1975 ਤੱਕ ਮਿਲਟਰੀ ਅਟੈਚੇ ਦੇ ਤੌਰ 'ਤੇ ਤਾਇਨਾਤ ਰਹੇ ਸਨ। ਦੱਸ ਦਈਏ ਕਿ 'ਮਿਲਟਰੀ ਅਟੈਚੀ' ਦਾ ਅਹੁਦਾ ਫੌਜੀ ਮਾਹਰਤਾ ਲਈ ਵਰਤਿਆ ਜਾਂਦਾ ਹੈ। ਇਹ ਆਮ ਤੌਰ 'ਤੇ ਡਿਪਲੋਮੈਟਿਕ ਮਿਸ਼ਨ ਨਾਲ ਜੁੜੇ ਕਿਸੇ ਵਿਅਕਤੀ ਲਈ ਵਰਤਿਆ ਜਾਂਦਾ ਹੈ, ਜੋ ਦੂਤਾਵਾਸ ਨਾਲ ਜੁੜਿਆ ਹੁੰਦਾ ਹੈ। ਆਮ ਤੌਰ 'ਤੇ ਇਸ ਅਹੁਦੇ 'ਤੇ ਉੱਚ-ਅਹੁਦੇ ਦਾ ਮਿਲਟਰੀ ਅਧਿਕਾਰੀ ਨਿਯੁਕਤ ਕੀਤਾ ਜਾਂਦਾ ਹੈ।