ETV Bharat / bharat

RBI ਨੇ ਵਿਆਜ ਦਰਾਂ ’ਚ ਨਹੀਂ ਕੀਤਾ ਬਦਲਾਅ, ਰੇਪੋ ਰੇਟ 4 ਫੀਸਦ ’ਤੇ ਬਰਕਰਾਰ - ਮੁਦਰਾ ਨੀਤੀ ਸਮੀਖਿਆ ਦੇ ਨਤੀਜੇ

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਰੇਪੋ ਰੇਟ ਬਿਨਾਂ ਕਿਸੀ ਬਦਲਾਅ ਦੇ ਨਾਲ 4 ਫੀਸਦ ਰਹੇਗਾ। ਉੱਥੇ ਹੀ ਐਮਐਸਐਫ ਰੇਟ ਅਤੇ ਬੈਂਕ ਰੇਟ ਬਿਨਾਂ ਕਿਸੇ ਬਦਲਾਅ ਦੇ ਨਾਲ 4.23 ਫੀਸਦ ਰਹੇਗਾ ਰਿਵਰਸ ਰੇਪੋ ਰੇਟ ਵੀ ਬਿਨਾਂ ਕਿਸੇ ਬਦਲਾਅ ਦੇ ਨਾਲ 3.35 ਫੀਸਦ ਰਹੇਗਾ। ਦੱਸ ਦਈਏ ਕਿ ਹਰ ਇੱਕ ਦੋ ਮਹੀਨੇ ਚ ਹੋਣ ਵਾਲੀ ਇਸ ਮੁਦਰਾ ਨੀਤੀ ਸਮੀਖਿਆ ਦੇ ਨਤੀਜੇ ਅੱਜ ਐਲਾਨ ਕੀਤੇ ਗਏ ਹਨ।

RBI ਨੇ ਵਿਆਜ ਦਰਾਂ ’ਚ ਨਹੀਂ ਕੀਤਾ ਬਦਲਾਅ, ਰੇਪੋ ਰੇਟ 4 ਫੀਸਦ ’ਤੇ ਬਰਕਰਾਰ

author img

By

Published : Jun 4, 2021, 12:49 PM IST

ਨਵੀਂ ਦਿੱਲੀ: ਮੁਦਰਾ ਨੀਤੀ ਦੀ ਸਮੀਖਿਆ ਦੇ ਦੌਰਾਨ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਐਲਾਨ ਕੀਤਾ ਹੈ ਕਿ ਵਿਆਜ ਦੀ ਦਰਾਂ ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ ਅਤੇ ਰੇਪੋ ਰੇਟ 4 ਫੀਸਦ ਤੇ ਬਰਕਾਰ ਰੱਖਿਆ ਜਾਵੇਗਾ। ਉੱਥੇ ਹੀ ਰਿਵਰਸ ਰੇਪੋ ਰੇਟ 3.5 ਫੀਸਦ ’ਤੇ ਬਰਕਰਾਰ ਹੈ।

ਰਿਜ਼ਰਵ ਬੈਂਕ ਗਵਰਨਰ ਨੇ ਕਿਹਾ ਸਾਡਾ ਅਨੁਮਾਨ ਹੈ ਕਿ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 600 ਅਰਬ ਡਾਲਰ ਤੋਂ ਉੱਤੋਂ ਨਿਕਲ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਰਬੀਆਈ 17 ਜੂਨ ਨੂੰ 40 ਹਜ਼ਾਰ ਕਰੋੜ ਰੁਪਏ ਦੀ ਸਰਕਾਰੀ ਪ੍ਰਤੀਭੂਤੀਆਂ ਦੀ ਖਰੀਦ ਕਰੇਗਾ। ਦੂਜੀ ਤਿਮਾਹੀ ਚ 1.20 ਲੱਖ ਕਰੋੜ ਰੁਪਏ ਦੀ ਪ੍ਰਤੀਭੂਤੀ ਖਰੀਦੀ ਜਾਵੇਗੀ।

ਸ਼ਕਤੀਕਾਂਤ ਦਾਸ ਨੇ ਦੱਸਿਆ ਕਿ ਰਿਜ਼ਰਵ ਬੈਂਕ ਨੇ ਚਾਲੂ ਵਿੱਤ ਸਾਲ ਚ ਆਰਥਿਕ ਵਾਧੇ ਦੇ ਅਨੁਮਾਨ ਨੂੰ 10.5 ਫੀਸਦ ਤੋਂ ਘਟਾ ਕੇ 9.5 ਫੀਸਦ ਕੀਤਾ ਹੈ।

ਗਵਰਨਰ ਦਾਸ ਨੇ ਅੱਗੇ ਕਿਹਾ ਕਿ ਆਰਬੀਆਈ 17 ਜੂਨ ਨੂੰ 40 ਹਜ਼ਾਰ ਕਰੋੜ ਰੁਪਏ ਦੀ ਸਰਕਾਰੀ ਪ੍ਰਤੀਭੂਤੀਆਂ ਦੀ ਖਰੀਦ ਕਰੇਗਾ। ਦੂਜੀ ਤਿਮਾਹੀ ਚ 1.20 ਲੱਖ ਕਰੋੜ ਰੁਪਏ ਦੀ ਪ੍ਰਤੀਭੂਤੀ ਖਰੀਦੀ ਜਾਵੇਗੀ।

ਰਿਜ਼ਰਵ ਬੈਂਕ ਗਵਰਨਰ ਨੇ ਕਿਹਾ ਕਿ ਸਾਡਾ ਅਨੁਮਾਨ ਹੈ ਕਿ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 600 ਅਰਬ ਡਾਲਰ ਤੋਂ ਉੱਤੋਂ ਨਿਕਲ ਗਿਆ ਹੈ। ਉੱਥੇ ਹੀ ਆਰਬੀਆਈ ਦਾ ਅਨੁਮਾਨ ਹੈ ਕਿ ਖੁਦਰਾ ਮੁਦਰਾਸਫੀਤੀ 2021-22 ਚ 5.1 ਫੀਸਦ ਰਹੇਗੀ।

ਮੁਦਰਾਸਫੀਤੀ ਚ ਹਾਲ ਚ ਆਈ ਗਿਰਾਵਟ ਤੋਂ ਕੁਝ ਗੁਜਾਇੰਸ਼ ਬਣੀ ਹੈ। ਆਰਥਿਕ ਵਾਧੇ ਨੂੰ ਪਟੜੀ ’ਤੇ ਲਿਆਉਣ ਲਈ ਸਾਰੇ ਪਾਸੇ ਤੋਂ ਨੀਤੀਗਤ ਸਮਰਥਨ ਦੀ ਲੋੜ ਹੈ।

ਰਿਜ਼ਰਵ ਬੈਂਕ ਨੇ ਪ੍ਰਮੁੱਖ ਵਿਆਜ ਦਰਾਂ ਨੂੰ ਬਦਲਿਆ ਨਹੀਂ ਹੈ। ਆਰਥਿਕ ਵਾਧੇ ਦੀ ਨਿਰੰਤਰਤਾ ਬਣਾਏ ਰੱਖਣ ਦੇ ਲਈ ਮੁਦਰਾ ਨੀਤੀ ਚ ਨਰਮ ਰੁਖ਼ ਜਾਰੀ ਰਹੇਗਾ।

ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਸਮਿਤੀ (ਐਮਪੀਸੀ) ਦੀ ਤਿੰਨ ਦਿਨੀਂ ਬੈਠਕ ਬੁੱਧਵਾਰ ਨੂੰ ਸ਼ੁਰੂ ਹੋਈ ਸੀ।

ਉਮੀਦ ਜਤਾਈ ਜਾ ਰਹੀ ਹੈ ਕਿ ਐਮਪੀਸੀ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦੇ ਕਹਿਰ ਦੇ ਚੱਲਦੇ ਪੈਦਾ ਹੋਈ ਅਨਿਸ਼ਚਿਤਤਾ ਦੇ ਕਾਰਣ ਨੀਤੀਗਤ ਦਰਾਂ ਦੀ ਸਥਿਤੀ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਣ ਦਾ ਫੈਸਲਾ ਕਰ ਸਕਦੀ ਹੈ

ਐਮਪੀਸੀ ਦੁਆਰਾ ਮੁਦਰਾਸਫੀਤੀ ਚ ਤੇਜ਼ੀ ਦੀ ਸ਼ੰਕਾ ਦੇ ਚੱਲਦੇ ਵੀ ਇਸ ਦੌਰਾਨ ਵਿਆਜ ਦਰਾਂ ਚ ਕਿਸੇ ਵੀ ਤਰ੍ਹਾਂ ਬਦਲਾਅ ਦੀ ਉਮੀਦ ਘੱਟ ਹੈ।

ਆਰਬੀਆਈ ਨੇ ਅਪ੍ਰੈਲ ਚ ਹੋਈ ਪਿਛਲੀ ਐਮਪੀਸੀ ਬੈਠਕ ਚ ਪ੍ਰਮੁੱਖ ਬਿਆਜ ਦਰਾਂ ਚ ਕੋਈ ਬਦਲਾਅ ਨਹੀਂ ਕੀਤਾ ਸੀ। ਇਸ ਸਮੇਂ ਰੇਪੋ ਦਰ 4 ਫੀਸਦ ’ਤੇ ਅਤੇ ਰਿਵਰਸ ਰੇਪੋ ਦਰ 3.35 ਫੀਸਦ ’ਤੇ ਹੈ।

ਇਹ ਵੀ ਪੜੋ: ਅੱਜ ਮਾਸੂਮ ਬੱਚਿਆਂ ਦੇ ਦੁੱਖਾਂ ਦਾ ਅੰਤਰਰਾਸ਼ਟਰੀ ਦਿਵਸ, ਜਾਣੋ ਉਦੇਸ਼

ETV Bharat Logo

Copyright © 2025 Ushodaya Enterprises Pvt. Ltd., All Rights Reserved.