ਨਵੀਂ ਦਿੱਲੀ: ਕੋਰੋਨਾ ਨੇ ਪੂਰੀ ਦੁਨੀਆ ਨੂੰ ਇੱਕ ਵਾਰ ਰੋਕ ਦਿੱਤਾ ਸੀ, ਇਸੇ ਦੇ ਚੱਲਦੇ ਬੇਸ਼ੱਕ ਹੁਣ ਮੁਖ ਗੱਡੀ ਲੀਹ ’ਤੇ ਆ ਰਹੀ ਹੈ, ਪਰ ਕੁਝ ਫੈਸਲੇ ਅਜੇ ਵੀ ਬਾਕੀ ਹਨ। ਇਹਨਾਂ ਵਿੱਚ ਇੱਕ ਮੁੱਖ ਹੈ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ (kartarpur corridor) ਜੋ ਕਿ ਕੋਰੋਨਾ ਸਮੇਂ ਤੋਂ ਹੀ ਬੰਦ ਹੈ। ਹੁਣ ਕਰਤਾਰਪੁਰ ਸਾਹਿਬ ਲਾਂਘਾ (kartarpur corridor) ਖੋਲ੍ਹਣ ਦੀ ਮੰਗ ਤੇਜ ਹੋ ਰਹੀ ਹੈ। ਬੀਤੇ ਦਿਨ ਪੰਜਾਬ ਭਾਜਪਾ (Punjab BJP) ਦੀ ਲੀਡਰਸ਼ਿਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਲਾਂਘਾ (kartarpur corridor) ਖੋਲ੍ਹਣ ਦੀ ਮੰਗ ਕੀਤੀ ਹੈ।
ਇਹ ਵੀ ਪੜੋ: ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ:ਬੀਬੀ ਜਗੀਰ ਕੌਰ
ਉਥੇ ਹੀ ਹੁਣ ਪੰਜਾਬ ਭਾਜਪਾ (Punjab BJP) ਲੀਡਪਸ਼ਿਪ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਹੈ। ਇਸ ਵੀ ਸੰਭਾਵਨਾ ਇਹ ਜਤਾਈ ਜਾ ਰਹੀ ਹੈ ਕਿ ਪੰਜਾਬ ਭਾਜਪਾ (Punjab BJP) ਲੀਡਰਸ਼ਿਪ ਨੇ ਰਾਸ਼ਟਰਪਤੀ ਅੱਗੇ ਵੀ ਲਾਂਘਾ ਖੋਲ੍ਹਣ (kartarpur corridor) ਦੀ ਮੰਗ ਕੀਤੀ ਹੈ। ਇਸ ਸਬੰਧੀ ਅਜੇ ਪੁਸ਼ਟੀ ਨਹੀਂ ਹੈ ਕਿ ਕਿਹੜੇ-ਕਿਹੜੇ ਮੁੱਦਿਆ ਨੂੰ ਲੈ ਕੇ ਪੰਜਾਬ ਭਾਜਪਾ (Punjab BJP) ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਹੈ।
ਪ੍ਰਧਾਨ ਮੰਤਰੀ ਨਾਲ ਹੋਈ ਸੀ ਮੁਲਾਕਾਤ
ਦੱਸ ਦਈਏ ਕਿ ਬੀਤੇ ਦਿਨ ਪੰਜਾਬ ਭਾਜਪਾ (Punjab BJP) ਲੀਡਰਸ਼ਿਪ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨਾਲ ਮੁਲਾਕਾਤ ਨਾਲ ਮੁਲਾਕਾਤ ਹੋਈ ਸੀ। ਮੁਲਾਕਾਤ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ (Punjab BJP President) ਅਸ਼ਵਨੀ ਸ਼ਰਮਾ (Ashwani Sharma) ਨਾਲ ਗੱਲਬਾਤ ਕੀਤਾ ਤਾਂ ਉਹਨਾਂ ਕਿਹਾ ਕਿਹਾ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਜਲਦੀ ਤੋਂ ਜਲਦੀ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਇਜ਼ਾਜਤ ਦੇਣ।
-
Punjab BJP leaders met party chief JP Nadda in Delhi ahead of Assembly elections in the State. pic.twitter.com/eJ1W8TmSa5
— ANI (@ANI) November 14, 2021 " class="align-text-top noRightClick twitterSection" data="
">Punjab BJP leaders met party chief JP Nadda in Delhi ahead of Assembly elections in the State. pic.twitter.com/eJ1W8TmSa5
— ANI (@ANI) November 14, 2021Punjab BJP leaders met party chief JP Nadda in Delhi ahead of Assembly elections in the State. pic.twitter.com/eJ1W8TmSa5
— ANI (@ANI) November 14, 2021
ਉਹਨਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਿੱਖ ਭਾਵਨਾ ਨੂੰ ਸਮਝਦੇ ਹੋਏ, ਕਰਤਾਰਪੁਰ ਲਾਂਘਾ ਬਣਾਇਆ। ਉਹਨਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਪੁਰਬ ਤੋਂ ਪਹਿਲਾਂ ਇਹ ਲਾਂਘਾ ਖੋਲ੍ਹ ਦਿੱਤਾ ਜਾਵੇ।
ਉਥੇ ਹੀ ਬਿਕਰਮਜੀਤ ਸਿੰਘ ਚੀਮਾ ਨੇ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਅਸੀਂ ਸੁਮੱਚੀ ਸੰਗਤ ਦੇ ਮਨ ਦੀ ਭਾਵਨਾ ਸਮਝਦੇ ਹੋਏ, ਪ੍ਰਧਾਨ ਮੰਤਰੀ ਕੋਲ ਕਰਤਾਰਪੁਰ ਲਾਂਘਾ ਖੋਲ੍ਹਣ ਸੰਬੰਧੀ ਇਥੇ ਆਏ ਸੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸ਼ਜਾ ਦਿਵਾਈ, ਜੋ ਕਿ ਬਹੁਤ ਚੰਗਾ ਕੰਮ ਸੀ।
ਇਹ ਵੀ ਪੜੋ: ਪ੍ਰਚਾਰ ਕਰਨ ਪਹੁੰਚੇ ਸੁਖਬੀਰ ਬਾਦਲ ਦਾ ਕਿਸਾਨਾਂ ਵੱਲੋਂ ਵਿਰੋਧ, ਦਿੱਤੀ ਵੱਡੀ ਚਿਤਾਵਨੀ
ਜੇਪੀ ਨੱਢਾ ਨਾਲ ਕੀਤੀ ਮੁਲਾਕਾਤ
ਬੀਤੇ ਦਿਨ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਫ਼ਦ ਨੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੀ ਅਗਵਾਈ ਹੇਠ ਕੌਮੀ ਪ੍ਰਧਾਨ ਮੰਤਰੀ ਜੇਪੀ ਨੱਢਾ ਨਾਲ ਵੀ ਮੁਲਾਕਾਤ ਕੀਤੀ ਸੀ ਤੇ ਇਸ ਦੌਰਾਨ ਪੰਜਾਬ ’ਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਬਾਰੇ ਚਰਚਾ ਹੋਈ ਸੀ।