ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਮਨਿੰਦਰ ਜੀਤ ਸਿੰਘ ਅਤੇ ਖੇਮ ਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਮਨਿੰਦਰਜੀਤ ਸਿੰਘ ਵਿਦੇਸ਼ ਭੱਜਣ ਦੀ ਭਾਲ ਵਿੱਚ ਸੀ, ਜਿਸ ਨੂੰ ਆਈਜੀਆਈ ਏਅਰਪੋਰਟ ਤੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚੋਂ ਇੱਕ ਮਨਿੰਦਰਜੀਤ ਸਿੰਘ (ਡੱਚ ਨਾਗਰਿਕ ਅਤੇ ਬ੍ਰਿਟੇਨ ਵਿੱਚ ਵਸਿਆ) ਹੈ, ਜੋ ਦੇਸ਼ ਛੱਡਣ ਦੀ ਤਿਆਰੀ ਵਿੱਚ ਸੀ। ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਉਸ ਨੂੰ ਦਿੱਲੀ ਏਅਰਪੋਰਟ ਤੋਂ ਕਾਬੂ ਕੀਤਾ। ਇਸ ਤੋਂ ਇਲਾਵਾ ਉਸ ਨੇ ਪੁਲਿਸ ਮੁਲਾਜ਼ਮਾਂ 'ਤੇ ਫਰਸਾ ਨਾਲ ਹਮਲਾ ਕਰਨ ਵਾਲੇ ਇੱਕ ਮੁਲਜ਼ਮ ਖੇਮਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਹੈ।
ਨਿਊਜ਼ ਏਜੰਸੀ ਏ.ਐੱਨ.ਆਈ. ਦੇ ਅਨੁਸਾਰ, ਦੋਸ਼ੀ ਮਨਿੰਦਰਜੀਤ ਸਿੰਘ ਨੂੰ ਜਾਅਲੀ ਦਸਤਾਵੇਜ਼ਾਂ 'ਤੇ ਭਾਰਤ ਤੋਂ ਭੱਜਣ ਦੀ ਕੋਸ਼ਿਸ਼ ਕਰਦਿਆਂ ਆਈਜੀਆਈ ਏਅਰਪੋਰਟ 'ਤੇ ਫੜ੍ਹਿਆ ਗਿਆ। ਮਨਿੰਦਰਜੀਤ ਸਿੰਘ ਖਿਲਾਫ ਲੁੱਕ ਆਉਟ ਸਰਕੂਲਰ ਜਾਰੀ ਕੀਤਾ ਗਿਆ ਸੀ। ਉਹ ਪਹਿਲਾਂ ਤੋਂ ਹੀ ਦੋ ਅਪਰਾਧਿਕ ਮਾਮਲਿਆਂ ਵਿੱਚ ਮੁਲਜ਼ਮ ਹੈ।
ਦਿੱਲੀ ਪੁਲਿਸ ਨੇ ਦੱਸਿਆ ਕਿ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਦੋਸ਼ੀ ਮਨਿੰਦਰਜੀਤ ਸਿੰਘ ਸ਼ਾਮਲ ਸੀ। ਉਹ ਬਰਛੀ ਨਾਲ ਲਾਲ ਕਿਲ੍ਹੇ ਪਹੁੰਚਿਆ ਸੀ। ਦਿੱਲੀ ਪੁਲਿਸ ਨੇ ਮਨਿੰਦਰਜੀਤ ਦੀ ਭਾਲ ਵਿੱਚ ਪੰਜਾਬ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ, ਪਰ ਉਹ ਫੜ੍ਹਿਆ ਨਹੀਂ ਜਾ ਸਕਿਆ।