ਨਵੀਂ ਦਿੱਲੀ: ਭਾਰਤੀ ਰਿਜਰਵ ਬੈਂਕ ਨੇ ਕਰੈਡਿਟ ਕਾਰਡ ਨੂੰ ਲੈ ਕੇ ਇੱਕ ਜਰੂਰੀ ਨਿਯਮ ਜਾਰੀ ਕੀਤਾ ਹੈ। ਜਾਣਕਾਰੀ ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਸਾਰੇ ਡੈਬਿਟ ਤੇ ਕਰੈਡਿਟ ਕਾਰਡ ਧਾਰਕਾਂ ਨੂੰ ਆਪਣੇ ਕਾਰਡ ਨੰਬਰ ਯਾਦ ਰੱਖਣੇ ਪੈਣਗੇ। ਇਸ ਦੇ ਨਾਲ-ਨਾਲ ਕਾਰਡ ਦੇ ਪਿੱਛੇ ਲਿਖੇ ਤਿੰਨ ਅੰਕਾਂ ਦੇ ਸੀਵੀਵੀ ਵੀ ਯਾਦ ਰੱਖਣਾ ਹੋਵੇਗਾ।
ਆਨਲਾਈਨ ਧੋਖਾਧੜੀ ਰੋਕਣ ਲਈ ਆਰਬੀਆਈ ਦਾ ਵੱਡਾ ਫੈਸਲਾ
ਦੇਸ਼ ਦੇ ਮੋਢੀ ਬੈਂਕ ਆਰਬੀਆਈ ਨੇ ਡਾਟਾ ਸਟੋਰੇਜ ਪਾਲਸੀ ਦੇ ਤਹਿਤ ਨਵਾਂ ਨਿਯਮ ਜਾਰੀ ਕੀਤਾ ਹੈ। ਜਿਕਰਯੋਗ ਹੈ ਕਿ ਇਹ ਨਿਯਮ ਕਾਰਡ ਧਾਰਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ। ਡੈਬਿਟ ਜਾਂ ਕਰੈਡਿਟ ਕਾਰਡ ਦੇ 16 ਅੰਕ ਅਹਿਮ ਹੁੰਦੇ ਹਨ। ਇਸ ਦੇ ਨਾਲ ਹੀ ਸੀਵੀਵੀ ਅਤੇ ਅਤੇ ਐਕਸਪਾਇਰੀ ਤਰੀਕ ਵੀ ਅਹਿਮ ਹੁੰਦੇ ਹਨ। ਸਾਈਬਰ ਅਪਰਾਧੀ ਇਨ੍ਹਾਂ ਨੰਬਰਾਂ ਦੇ ਨਾਲ ਸਭ ਤੋਂ ਵੱਧ ਫਰਜੀਵਾੜਾ ਕਰਦੇ ਹਨ।
ਫਰਜੀਵਾੜੇ ਨੂੰ ਨੱਥ ਪਾਉਣ ਲਈ ਬਣੇ ਨਿਯਮ
ਜਿਕਰਯੋਗ ਹੈ ਕਿ ਕਿਸੇ ਵੀ ਤਰ੍ਹਾਂ ਦੇ ਫਰਜੀਵਾੜੇ ਅਤੇ ਆਨਲਾਈਨ ਧੋਖਾਧੜੀ ਨੂੰ ਨੱਥ ਪਾਉਣ ਲਈ ਰਿਜਰਵ ਬੈਂਕ ਨੇ ਇਹ ਨਿਯਮ ਜਾਰੀ ਕੀਤਾ ਹੈ। ਇਸ ਦੇ ਲਈ ਰਿਜਰਵ ਬੈਂਕ ਨੇ ਅਦਾਇਗੀ ਗੇਟਵੇ ਕੰਪਨੀਆਂ (ਜਿਹੜੀਆਂ ਕੰਪਨੀਆਂ ਰਾਹੀਂ ਆਨਲਾਈਨ ਟ੍ਰਾਂਜੈਕਸ਼ਨ ਹੁੰਦੀ ਹੈ) ਦੀ ਉਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ, ਜਿਸ ਵਿੱਚ ਗ੍ਰਾਹਕਾਂ ਦੇ ਕਾਰਡਾਂ ਨਾਲ ਜੁੜੀ ਜਾਣਕਾਰੀ ਆਪਣੇ ਸਰਵਰ ‘ਤੇ ਸਟੋਰ ਕਰਨ ਦੀ ਇਜਾਤ ਮੰਗੀ ਗਈ ਸੀ। ਇਨ੍ਹਾਂ ਕੰਪਨੀਆਂ ਵਿੱਚ ਐਮਾਜੋਨ, ਫਲਿੱਪਕਾਰਟ ਅਤੇ ਨੈੱਟਫਲਿਕਸ ਜਹੀਆਂ ਕੰਪਨੀਆਂ ਸ਼ਾਮਲ ਹਨ।
ਅਗਲੇ ਸਾਲ ਤੋਂ ਲਾਗੂ ਹੋਣਗੇ ਨਿਯਮ
ਆਰਬੀਆਈ ਦੇ ਨਵੇਂ ਨਿਯਮ ਮੁਤਾਬਕ ਅਗਲੇ ਸਾਲ ਤੋਂ ਗ੍ਰਾਹਕਾਂ ਨੂੰ ਆਨਲਾਈਨ ਅਦਾਇਗੀ ਕਰਦੇ ਵੇਲੇ ਕਰੈਡਿਟ ਕਾਰਡ ਦਾ ਪੂਰਾ 16 ਅੰਕਾਂ ਦਾ ਨੰਬਰ ਲਿਖਣਾ ਹੋਵੇਗਾ ਤੇ ਨਾਲ ਹੀ ਸੀਵੀਵੀ ਅਤੇ ਐਕਸਪਾਇਰੀ ਦੀ ਜਾਣਕਾਰੀ ਵੀ ਦੇਣੀ ਹੋਵੇਗੀ।
ਇਹ ਵੀ ਪੜ੍ਹੋ:ਨਿਰਮਲਾ ਸੀਤਾਰਮਨ ਅੱਜ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ ਦੀ ਕਰਨਗੇ ਸ਼ੁਰੂਆਤ