ਹੈਦਰਾਬਾਦ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਨੇ ਐਤਵਾਰ ਨੂੰ ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ (Ramoji Rao Chairman of Ramoji Group) ਨਾਲ ਮੁਲਾਕਾਤ ਕੀਤੀ।
ਫਿਲਮ ਉਦਯੋਗ ਅਤੇ ਮੀਡੀਆ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਰਾਮੋਜੀ ਰਾਓ ਦੀ ਜੀਵਨ ਯਾਤਰਾ ਸ਼ਾਨਦਾਰ ਅਤੇ ਪ੍ਰੇਰਨਾਦਾਇਕ ਹੈ। ਉਨ੍ਹਾਂ ਕਿਹਾ ਕਿ ਉਹ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ।
-
Shri Ramoji Rao Garu’s life journey is incredible and inspirational to millions of people related to the film industry and media. Today, met him at his residence in Hyderabad. pic.twitter.com/zk5RZjjWnX
— Amit Shah (@AmitShah) August 21, 2022 " class="align-text-top noRightClick twitterSection" data="
">Shri Ramoji Rao Garu’s life journey is incredible and inspirational to millions of people related to the film industry and media. Today, met him at his residence in Hyderabad. pic.twitter.com/zk5RZjjWnX
— Amit Shah (@AmitShah) August 21, 2022Shri Ramoji Rao Garu’s life journey is incredible and inspirational to millions of people related to the film industry and media. Today, met him at his residence in Hyderabad. pic.twitter.com/zk5RZjjWnX
— Amit Shah (@AmitShah) August 21, 2022
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਮੋਜੀ ਰਾਓ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਦੀਆਂ ਤਸਵੀਰਾਂ ਟਵੀਟ ਕੀਤੀਆਂ। ਸ਼ਾਹ ਨੇ ਟਵੀਟ ਕੀਤਾ, 'ਸ਼੍ਰੀ ਰਾਮੋਜੀ ਰਾਓ ਗਾਰੂ ਦੀ ਜ਼ਿੰਦਗੀ ਦੀ ਯਾਤਰਾ ਫਿਲਮ ਉਦਯੋਗ ਅਤੇ ਮੀਡੀਆ ਨਾਲ ਜੁੜੇ ਲੱਖਾਂ ਲੋਕਾਂ ਲਈ ਸ਼ਾਨਦਾਰ ਅਤੇ ਪ੍ਰੇਰਨਾਦਾਇਕ ਹੈ। ਅੱਜ ਹੈਦਰਾਬਾਦ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਇਸ ਤੋਂ ਪਹਿਲਾਂ ਦਿਨ ਵਿੱਚ ਗ੍ਰਹਿ ਮੰਤਰੀ ਨੇ ਮੁਨੂਗੋਡੇ ਵਿੱਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਦੋਸ਼ ਲਾਇਆ ਕਿ ਟੀਆਰਐਸ ਸਰਕਾਰ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤੋਂ ਦੂਰ ਰੱਖ ਕੇ ਪਾਪ ਕਰ ਰਹੀ ਹੈ।
ਸ਼ਾਹ ਨੇ ਭਰੋਸਾ ਦਿੱਤਾ ਕਿ ਜੇਕਰ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਸੱਤਾ ਵਿੱਚ ਆਉਂਦੀ ਹੈ ਤਾਂ ਉਨ੍ਹਾਂ ਦੀ ਸਰਕਾਰ ਕਿਸਾਨਾਂ ਤੋਂ ਝੋਨੇ ਦਾ ਇੱਕ-ਇੱਕ ਦਾਣਾ ਖਰੀਦਣਾ ਯਕੀਨੀ ਬਣਾਏਗੀ।ਗ੍ਰਹਿ ਮੰਤਰੀ ਨੇ ਤੇਲਗੂ ਅਦਾਕਾਰ ਜੂਨੀਅਰ ਐਨਟੀਆਰ ਨਾਲ ਵੀ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ: ਅਮਿਤ ਸ਼ਾਹ ਨੇ ਤੇਲੰਗਾਨਾ ਦੌਰੇ ਦੌਰਾਨ ਹੈਦਰਾਬਾਦ ਦੇ ਉਜੈਨੀ ਮਹਾਕਾਲੀ ਮੰਦਰ ਵਿੱਚ ਕੀਤੀ ਪੂਜਾ