ਭਰਤਪੁਰ: ਕਰੌਲੀ ਜ਼ਿਲ੍ਹੇ ਵਿੱਚ ਅੱਜ ਕਿਸਾਨ ਸਭਾ ਦਾ ਆਯੋਜਨ ਹੋਵੇਗਾ ਜਿਸ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਸ਼ਿਰਕਤ ਕਰਨਗੇ। ਟਿਕੈਤ ਬੁੱਧਵਾਰ ਰਾਤ ਨੂੰ ਭਰਤਪੁਰ ਵਿੱਚ ਰੁਕੇ। ਜਿੱਥੇ ਉਨ੍ਹਾਂ ਨੇ ਈਟੀਵੀ ਭਾਰਤ ਨਾਲ ਖ਼ਾਸ ਗਲਬਾਤ ਕੀਤੀ। ਇਸ ਗੱਲਬਾਤ ਵਿੱਚ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਪੂਰੇ ਦੇਸ਼ ਦੇ ਕਿਸਾਨ ਇਕਜੁੱਟ ਹਨ। ਇਸ ਦੇ ਇਲਾਵਾ ਰਾਜਸਥਾਨ ਵਿੱਚ ਵੀ ਲਗਾਤਾਰ ਕਿਸਾਨ ਮਹਾਂਪਚਾਇੰਤ ਕੀਤੀ ਜਾ ਰਹੀ ਹੈ ਜਿਸ ਨਾਲ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਗੱਲਬਾਤ ਦੌਰਾਨ ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਅਵਾਜ਼ ਨਹੀਂ ਸੁਣ ਰਹੀ, ਉਸ ਦੇ ਬਾਵਜੂਦ ਵੀ ਕਿਸਾਨ ਲਗਾਤਾਰ ਅੰਦੋਲਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਐਮਐਸਪੀ ਉੱਤੇ ਕਾਨੂੰਨ ਬਣਨਾ ਚਾਹੀਦਾ ਖੇਤੀ ਕਾਨੂੰਨ ਵਾਪਸ ਹੋਣਾ ਚਾਹੀਦਾ ਹੈ। ਇਸ ਨਾਲ ਦੇਸ਼ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ ਅਤੇ ਇਹ ਦੇਸ਼ ਦੀ ਆਮ ਜਨਤਾ ਸਮਝ ਚੁੱਕੀ ਹੈ। ਜੇਕਰ ਐਮਐਸਪੀ ਉੱਤੇ ਕਾਨੂੰਨ ਨਹੀਂ ਹੈ ਤਾਂ ਵੱਡੀ ਕੰਪਨੀਆਂ ਸਸਤੇ ਵਿੱਚ ਫਸਲ ਖਰੀਦੇਗੀ ਅਤੇ ਆਪਣੇ ਗੋਦਾਮ ਵਿੱਚ ਸਟੋਕ ਕਰੇਗੀ ਅਤੇ ਮਹਿੰਗੇ ਦਾਮਾਂ ਉੱਤੇ ਵੇਚੇਗੀਂ। ਇਹ ਗੱਲ ਆਮ ਜਨਤਾ ਦੀ ਸਮਝ ਵਿੱਚ ਆ ਗਈ ਹੈ, ਇਹ ਆਮ ਲੋਕਾਂ ਅਤੇ ਮਜ਼ਦੂਰਾਂ ਦੀ ਲੜਾਈ ਹੈ।
ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਲੜਾਈ 90 ਸਾਲ ਤੱਕ ਚਲੀ ਪਰ ਸਾਡੀ ਲੜਾਈ ਨੂੰ ਸਿਰਫ਼ 30 ਤੋਂ 35 ਸਾਲ ਹੋਏ ਹਨ। ਇਹ ਲੜਾਈ ਲੰਬੀ ਚਲੇਗੀ ਇਹ ਲੜਾਈ ਭਾਰਤ ਸਰਕਾਰ ਦੀ ਪਾਲਿਸੀ ਨਾਲ ਹੈ ਕਿਸੇ ਪਾਰਟੀ ਦੇ ਨਾਲ ਨਹੀਂ ਹੈ। ਇਹ ਇੱਕ ਵਿਚਾਰਧਾਰਕ ਕ੍ਰਾਂਤੀ ਹੈ ਅਤੇ ਜੋ ਕ੍ਰਾਂਤੀ ਵਿਚਾਰ ਤੋਂ ਸ਼ੁਰੂ ਹੁੰਦੀ ਹੈ ਉਹ ਵਿਚਾਰ ਉੱਤੇ ਖਤਮ ਹੁੰਦੀ ਹੈ। ਇਹ ਕ੍ਰਾਂਤੀ ਡੰਡੇ ਅਤੇ ਬੰਦੂਕ ਨਾਲ ਖ਼ਤਮ ਨਹੀਂ ਹੋਵੇਗੀ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਰਾਕੇਸ਼ ਟਿਕੈਤ ਰਾਜਸਥਾਨ ਦੇ ਸੀਕਰ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਿਤ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਕੰਨ ਖੋਲ ਕੇ ਸੁਣ ਲਵੇ ਦਿੱਲੀ, ਇਹ ਕਿਸਾਨ ਵੀ ਉੱਥੇ ਹੀ ਹਨ ਅਤੇ ਟਰੈਕਟਰ ਵੀ ਉੱਥੇ ਹੀ ਹੋਣਗੇ।
ਉਨ੍ਹਾਂ ਕਿਹਾ ਕਿ ਕਿਸਾਨ ਇੰਡੀਆ ਗੇਟ ਦੇ ਕੋਲ ਦੇ ਪਾਰਕਾਂ ਵਿੱਚ ਜੁਤਾਈ ਕਰਨਗੇ ਅਤੇ ਫਸਲ ਉਗਾਉਣਗੇ। ਨਾਲ ਹੀ ਕਿਹਾ ਕਿ ਸੰਸਦ ਨੂੰ ਘੇਰਣ ਦੀ ਤਾਰੀਖ ਸੰਯੁਕਤ ਕਿਸਾਨ ਮੋਰਚਾ ਤੈਅ ਕਰੇਗਾ।