ਨਵੀਂ ਦਿੱਲੀ: ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਵਿਕਸਿਤ ਕੀਤੀ ਗਈ ਕੋਵਿਡ-19 ਐਂਟੀ-ਡਰੱਗ 2-ਡੀਜੀ ਦੀ ਪਹਿਲੀ ਖੇਪ ਸੋਮਵਾਰ ਨੂੰ ਸ਼ੁਰੂ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਿਹਤ ਮੰਤਰੀ ਡਾ. ਹਰਸ਼ਵਰਧਨ ਇਸ ਦਵਾਈ ਦੀ ਸ਼ੁਰੂਆਤ ਕਰਨਗੇ। ਅਧਿਕਾਰੀਆਂ ਨੇ ਐਤਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਰੱਖਿਆ ਮੰਤਰਾਲੇ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਕੋਵਿਡ-19 ਦੇ ਦਰਮਿਆਨੀ ਲੱਛਣਾਂ ਅਤੇ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਉੱਤੇ ਇਸ ਦਵਾਈ ਦੀ ਐਮਰਜੈਂਸੀ ਵਰਤੋਂ ਨੂੰ ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀਜੀਸੀਆਈ) ਨੇ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡੀਆਰਡੀਓ ਦੇ ਹੈੱਡਕੁਆਰਟਰ ਵਿਖੇ ਸੋਮਵਾਰ ਨੂੰ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਦੋਵੇਂ ਕੇਂਦਰੀ ਮੰਤਰੀ ਇਸ ਦਵਾਈ ਦੀ ਪਹਿਲੀ ਖੇਪ ਨੂੰ ਸ਼ੁਰੂ ਕਰਨਗੇ।
ਇਹ ਵੀ ਪੜ੍ਹੋ:ਕੇਦਰਾਨਾਥ ਧਾਮ ਦੇ ਅੱਜ ਖੁੱਲ੍ਹੇ ਕਪਾਟ, ਪੀਐਮ ਮੋਦੀ ਦੇ ਨਾਂਅ ਦੀ ਹੋਈ ਪਹਿਲੀ ਪੂਜਾ
ਰੱਖਿਆ ਮੰਤਰਾਲੇ ਨੇ 8 ਮਈ ਨੂੰ ਇਕ ਬਿਆਨ ਵਿੱਚ ਕਿਹਾ ਕਿ 2-ਡੀਓਕਸੀ-ਡੀ-ਗਲੂਕੋਜ਼ (2-ਡੀਜੀ) ਦੇ ਕਲੀਨਿਕਲ ਟਰਾਇਲ ਵਿੱਚ ਪਤਾ ਲੱਗਿਆ ਹੈ ਕਿ ਇਸ ਨਾਲ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੀ ਆਕਸੀਜਨ ਉੱਤੇ ਨਿਰਭਰਤਾ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ ਨਾਲ ਹੀ ਇਸ ਦਵਾ ਨਾਲ ਮਰੀਜ਼ ਜਲਦੀ ਠੀਕ ਹੁੰਦੇ ਹਨ।