ETV Bharat / bharat

SADBHAVANA DIWAS 2021: ਰਾਜੀਵ ਗਾਂਧੀ ਦੀ ਅੱਜ 77ਵੀਂ ਜਯੰਤੀ

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਕਿਹਾ ਸੀ, 'ਭਾਰਤ ਇੱਕ ਪ੍ਰਾਚੀਨ ਦੇਸ਼ ਹੈ, ਪਰ ਇੱਕ ਨੌਜਵਾਨ ਰਾਸ਼ਟਰ ਅਤੇ ਹਰ ਨੌਜਵਾਨ ਦੀ ਤਰ੍ਹਾਂ, ਸਾਡੇ ਵਿੱਚ ਵੀ ਬੇਚੈਨੀ ਹੈ। ਮੈਂ ਵੀ ਜਵਾਨ ਹਾਂ ਅਤੇ ਮੇਰਾ ਵੀ ਇੱਕ ਸੁਪਨਾ ਹੈ। ਮੈਂ ਇੱਕ ਅਜਿਹੇ ਭਾਰਤ ਦਾ ਸੁਪਨਾ ਵੇਖਦਾ ਹਾਂ ਜੋ ਮਨੁੱਖਤਾ ਦੀ ਸੇਵਾ ਵਿੱਚ ਮਜ਼ਬੂਤ, ਸੁਤੰਤਰ, ਆਤਮ ਨਿਰਭਰ ਅਤੇ ਵਿਸ਼ਵ ਦੇ ਦੇਸ਼ਾਂ ਵਿੱਚ ਇੱਕ ਲੀਡਰ ਹੋਵੇ।

SADBHAVANA DIWAS 2021: ਰਾਜੀਵ ਗਾਂਧੀ ਦੀ ਅੱਜ 77ਵੀਂ ਜਯੰਤੀ
SADBHAVANA DIWAS 2021: ਰਾਜੀਵ ਗਾਂਧੀ ਦੀ ਅੱਜ 77ਵੀਂ ਜਯੰਤੀ
author img

By

Published : Aug 20, 2021, 11:05 AM IST

ਚੰਡੀਗੜ੍ਹ: ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 77ਵੀਂ ਜਯੰਤੀ ਹੈ। ਹਰ ਸਾਲ 20 ਅਗਸਤ ਨੂੰ ਰਾਜੀਵ ਗਾਂਧੀ ਦਾ ਜਨਮ ਦਿਵਸ ਰਾਸ਼ਟਰੀ ਸਦਭਾਵਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸਦਾ ਉਦੇਸ਼ ਭਾਰਤ ਵਿੱਚ ਸਾਰੇ ਧਰਮਾਂ ਦੇ ਲੋਕਾਂ ਵਿੱਚ ਰਾਸ਼ਟਰੀ ਏਕਤਾ, ਸ਼ਾਂਤੀ, ਪਿਆਰ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ। ਰਾਜੀਵ ਗਾਂਧੀ ਨੇ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰੋਜੈਕਟਾਂ ਦੁਆਰਾ ਦੇਸ਼ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਦੀ ਪਹਿਲ ਕੀਤੀ।

ਦੱਸ ਦਈਏ ਕਿ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 77ਵੀਂ ਜਯੰਤੀ ਮੌਕੇ ਟਵੀਟ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਸਭ ਤੋਂ ਨੌਜਵਾਨ ਪ੍ਰਧਾਨਮੰਤਰੀ 21ਵੀਂ ਸਦੀ ਦੇ ਭਾਰਤ ਦੇ ਕਾਰੀਗਰ, ਦੂਰਦਰਸ਼ੀ, ਦੇਸ਼ਭਗਤ। ਅੱਜ ਅਸੀਂ ਭਾਰਤ ਰਤਨ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਦਿੰਦੇ ਹਾਂ ਅਤੇ ਰਾਸ਼ਟਰ ਦੇ ਲਈ ਉਨ੍ਹਾਂ ਦੇ ਭਰਪੂਰ ਯੋਗਦਾਨ ਦਾ ਜਸ਼ਨ ਮਨਾਉਂਦੇ ਹਾਂ।

  • India’s youngest Prime Minister.
    The architect of 21st Century India.
    The visionary, the pioneer, the patriot.
    Today we pay homage to Bharat Ratna, Rajiv Gandhi and celebrate his immense contributions to the nation. #RememberingRajivGandhi pic.twitter.com/BUu03DKGja

    — Sonia Gandhi (@SoniaGandhi_FC) August 20, 2021 " class="align-text-top noRightClick twitterSection" data=" ">

ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਹੈ।

  • Fondly remember & pay tribute to my friend former PM Rajiv Gandhi on his Birth Anniversary which we observe as #SadbhavnaDiwas. It is an occasion to rededicate ourselves to realise his vision of a prosperous India marked by social harmony & people empowered at the grassroots. pic.twitter.com/rRvGiaUt0U

    — Capt.Amarinder Singh (@capt_amarinder) August 20, 2021 " class="align-text-top noRightClick twitterSection" data=" ">

ਆਓ ਜਾਣਦੇ ਹਾਂ ਰਾਜੀਵ ਗਾਂਧੀ ਦੇ ਬਾਰੇ ’ਚ

ਰਾਜੀਵ ਗਾਂਧੀ ਦੇਸ਼ ਦੇ ਸਭ ਤੋਂ ਨੌਜਵਾਨ ਪ੍ਰਧਾਨਮੰਤਰੀ ਸੀ। ਉਹ 40 ਸਾਲ ਦੀ ਉਮਰ ਚ ਪ੍ਰਧਾਨਮੰਤਰੀ ਬਣੇ ਸੀ। ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਉਨ੍ਹਾਂ ਦੇ ਨਾਨਾ ਸੀ।

ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਨ੍ਹਾਂ ਦੀ ਮਾਂ ਸੀ। ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣੇ। ਪ੍ਰਧਾਨ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਨੇ 1984-89 ਤੱਕ ਦੇਸ਼ ਦੀ ਸੇਵਾ ਕੀਤੀ।

ਰਾਜੀਵ ਗਾਂਧੀ ਨੇ ਦੇਸ਼ ਦੇ ਵਿਕਾਸ ਵਿੱਚ ਸ਼ਾਨਦਾਰ ਯੋਗਦਾਨ ਪਾਇਆ। 1986 ਵਿੱਚ ਉਨ੍ਹਾਂ ਨੇ ਉੱਚ ਸਿੱਖਿਆ ਪ੍ਰੋਗਰਾਮਾਂ ਦੇ ਆਧੁਨਿਕੀਕਰਨ ਅਤੇ ਵਿਸਥਾਰ ਲਈ ਰਾਸ਼ਟਰੀ ਸਿੱਖਿਆ ਨੀਤੀ ਦੀ ਘੋਸ਼ਣਾ ਕੀਤੀ।

ਉਨ੍ਹਾਂ ਨੇ 1986 ਵਿੱਚ ਜਵਾਹਰ ਨਵੋਦਿਆ ਕਾਲੇਜ ਦੀ ਸਥਾਪਨਾ ਕੀਤੀ। ਇਹ ਸੰਸਥਾ 6ਵੀਂ ਤੋਂ 12ਵੀਂ ਜਮਾਤ ਤੱਕ ਪੇਂਡੂ ਬੱਚਿਆਂ ਨੂੰ ਉਨ੍ਹਾਂ ਦੇ ਉਤਸ਼ਾਹ ਲਈ ਮੁਫਤ ਸਿੱਖਿਆ ਪ੍ਰਦਾਨ ਕਰਦੀ ਸੀ। ਇਹ ਕੇਂਦਰ ਸਰਕਾਰ ਦੁਆਰਾ ਚਲਾਇਆ ਜਾਂਦਾ ਹੈ। ਐਮਟੀਐਮਐਲ, ਜੋ 1986 ਵਿੱਚ ਉਸਦੇ ਯਤਨਾਂ ਨਾਲ ਸਥਾਪਤ ਕੀਤੀ ਗਈ ਸੀ, ਨੇ ਪੇਂਡੂ ਖੇਤਰਾਂ ਵਿੱਚ ਟੈਲੀਫੋਨ ਦੇ ਵਿਸਥਾਰ ਲਈ ਜਨਤਕ ਕਾਲ ਦਫਤਰ (ਪੀਸੀਓ) ਵੀ ਸਥਾਪਤ ਕੀਤੇ।

ਉਨ੍ਹਾਂ ਨੇ 1990 ਤੋਂ ਬਾਅਦ ਲਾਈਸੇਂਸ ਰਾਜ ਨੂੰ ਘੱਟ ਕਰਨ ਦੇ ਤਰੀਕਿਆ ਦੀ ਸ਼ੁਰਆਤ ਕੀਤੀ। ਜਿਸ ਤੋਂ ਵਪਾਰ ਅਤੇ ਵਿਅਕਤੀਆਂ ਨੂੰ ਪੂੰਜੀ, ਉਪਭੋਗਤਾ ਸਾਮਾਨ ਖਰੀਦਣ ਅਤੇ ਨੌਕਰਸ਼ਾਹੀ ਰੋਕ ਤੋਂ ਬਿਨਾ ਆਯਾਤ ਕਰਨ ਦੀ ਆਗਿਆ ਮਿਲੀ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਮਤਦਾਨ ਦੇ ਅਧਿਕਾਰੀ ਦੀ ਉਮਰ ਸੀਮਾ 18 ਸਾਲ ਤੱਕ ਕਰਨ ਦੇ ਨਾਲ ਹੀ ਪੰਚਾਇਤ ਰਾਜ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਨੌਜਵਾਨ ਸ਼ਕਤੀ ਨੂੰ ਉਤਸ਼ਾਹਿਤ ਕੀਤਾ ਅਤੇ ਕਿਹਾਕਿ ਦੇਸ਼ ਦਾ ਵਿਕਾਸ ਦੇਸ਼ ਦੇ ਨੌਜਵਾਨਾਂ ਨੂੰ ਜਾਗਰੂਕਤਾ ’ਤੇ ਵੀ ਨਿਰਭਰ ਕਰਦਾ ਹੈ। ਇਸ ਲਈ ਰਾਜਵੀ ਗਾਂਧੀ ਨੇ ਨੌਜਵਾਨਾਂ ਨੂੰ ਰੁਜਗਾਰ ਦੇਣ ਦੇ ਲਈ ਜਵਾਹਰ ਰੁਜਗਾਰ ਯੋਜਨਾ ਸ਼ੁਰੂ ਕੀਤੀ ਸੀ।

ਸਦਭਾਵਨਾ ਦਿਵਸ ਪ੍ਰਤਿਗਿਆ

ਮੈ ਇਹ ਸਹੁੰ ਲੈਂਦਾ ਹੈ ਕਿ ਮੈ ਜਾਤੀ, ਖੇਤਰ, ਧਰਮ ਜਾਂ ਭਾਸ਼ਾ ਦੀ ਪਰਵਾਹ ਕੀਤੇ ਬਿਨ੍ਹਾ ਭਾਰਤ ਦੇ ਸਾਰੇ ਲੋਕਾਂ ਦੀ ਭਾਵਨਾਤਮਕ ਏਕਤਾ ਅਤੇ ਸਦਭਾਵ ਦੇ ਲਈ ਕੰਮ ਕਰਾਂਗਾ। ਮੈ ਫਿਰ ਤੋਂ ਪ੍ਰਤਿਗਿਆ ਕਰਦਾ ਹਾਂ ਕਿ ਮੈ ਹਿੰਸਾ ਦਾ ਸਹਾਰਾ ਲਏ ਬਿਨਾਂ ਸੰਵਾਦ ਅਤੇ ਸੰਵੈਧਾਨਿਕ ਸਾਧਨਾ ਦੇ ਜਰੀਏ ਤੋਂ ਸਾਡੇ ਵਿਚਾਲੇ ਸਾਰੇ ਮਤਭੇਦਾਂ ਨੂੰ ਹਲ ਕਰਾਂਗਾ।

ਸਦਭਾਵਨਾ ਦਿਵਸ ਮਹੱਤਵ

ਸਦਭਾਵਨਾ ਦਿਵਸ ਹਰ ਸਾਲ ਰਾਜੀਵ ਗਾਂਧੀ ਦੀ ਯਾਦ ਚ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਦਾ ਸੁਪਣਾ ਦੇਖਿਆ ਸੀ। ਉਨ੍ਹਾਂ ਦੇ ਕਈ ਆਰਥਿਕ ਅਤੇ ਸਮਾਜਿਕ ਕੰਮ ਉਨ੍ਹਾਂ ਦੇ ਸੁਪਣੇ ਨੂੰ ਸਪਸ਼ਟ ਰੂਪ ਤੋਂ ਦਰਸਾਉਂਦੇ ਹਨ।

ਰਾਜੀਵ ਗਾਂਧੀ ਰਾਸ਼ਟਰੀ ਸਦਭਾਵਨਾ ਪੁਰਸਕਾਰ

1992 ਚ ਸਾਬਕਾ ਪ੍ਰਧਾਨਮੰਤਰੀ ਰਾਜੀਵ ਗਾਂਧੀ ਦੀ ਯਾਦ ਚ ਕਾਂਗਰਸ ਪਾਰਟੀ ਦੁਆਰਾ ਰਾਜੀਵ ਗਾਂਧੀ ਰਾਸ਼ਟਰੀ ਸਦਭਾਵਨਾ ਪੁਰਸਕਾਰ ਦੀ ਸਥਾਪਨਾ ਕੀਤੀ ਗਈ ਸੀ। ਹਰ ਪੁਰਸਕਾਰ ਸਮਾਜਿਕ ਸਦਭਾਵ ਨੂੰ ਵਧਾਵਾ ਦੇਣ ਚ ਯੋਗਦਾਨ ਦੇਣ ਵਾਲੇ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ। ਪੁਰਸਕਾਰ ਦੇ ਤੌਰ ’ਚ 10 ਲੱਖ ਰੁਪਏ ਨਕਦ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਂਦਾ ਹੈ।

ਰਾਜੀਵ ਗਾਂਧੀ ਰਾਸ਼ਟਰੀ ਸਦਭਾਵਾਨ ਪੁਰਸਕਾਰ ਪਾਉਣ ਵਾਲੇ ਵਿਅਕਤੀ

ਜਗਨ ਨਾਥ ਕੌਲ, ਲਤਾ ਮੰਗੇਸ਼ਕਰ, ਸੁਨੀਲ ਦੱਤ, ਕਪਿਲਾ ਵਾਤਸਯਾਨ, ਐਸ.ਐਨ. ਸੁਬਾ ਰਾਓ, ਸਵਾਮੀ ਅਗਨੀਵੇਸ਼, ਨਿਰਮਲਾ ਦੇਸ਼ਪਾਂਡੇ, ਹੇਮ ਦੱਤਾ, ਐਨ ਰਾਧਾਕ੍ਰਿਸ਼ਨਨ, ਗੌਤਮ ਭਾਈ, ਵਹੀਦੁਦੀਨ ਖਾਨ, ਸੋਸਾਇਟੀ ਫਾਰ ਦਿ ਪ੍ਰਮੋਸ਼ਨ ਆਫ਼ ਇੰਡੀਅਨ ਕਲਾਸੀਕਲ ਮਿਉਜ਼ਿਕ ਐਂਡ ਕਲਚਰ ਫਾਰ ਯੂਥ (SPIC MACAY) ਡੀ ਆਰ ਮਹਿਤਾ, ਅਮਜਦ ਅਲੀ ਖਾਨ, ਮੁਜ਼ੱਫਰ ਅਲੀ, ਸ਼ੁਭਾ ਮੁਦਗੱਲ, ਮੁਹੰਮਦ ਅਜ਼ਹਰੂਦੀਨ, ਐਮ ਗੋਪਾਲ ਕ੍ਰਿਸ਼ਨ, ਗੋਪਾਲ ਕ੍ਰਿਸ਼ਨ ਗਾਂਧੀ।

ਇਹ ਵੀ ਪੜੋ: ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ

ETV Bharat Logo

Copyright © 2024 Ushodaya Enterprises Pvt. Ltd., All Rights Reserved.