ETV Bharat / bharat

ਚੋਣ ਮੈਦਾਨ 'ਚ ਰਾਜਸਥਾਨ ਦੇ ਰਣਨੀਤੀਘਾੜੇ, ਜਿੱਤ ਦਿਵਾਉਣ ਲਈ ਵਹਾ ਰਹੇ ਪਸੀਨਾ

author img

By

Published : Jan 18, 2022, 9:42 PM IST

ਦੇਸ਼ ਦੀ ਰਾਜਨੀਤੀ ਵਿੱਚ ਰਾਜਸਥਾਨ ਦੇ ਆਗੂਆਂ ਦੀ ਚੜ੍ਹਤ ਹਮੇਸ਼ਾ ਤੋਂ ਹੀ ਰਹੀ ਹੈ। ਚਾਹੇ ਉਹ ਚੋਣਾਂ ਦਾ ਮਾਮਲਾ ਹੋਵੇ ਜਾਂ ਕੋਈ ਹੋਰ ਰਣਨੀਤੀ। ਰਾਜਸਥਾਨ ਦੇ ਆਗੂ ਸਮੇਂ-ਸਮੇਂ 'ਤੇ ਹੋਰਨਾਂ ਸੂਬਿਆਂ 'ਚ ਵੀ ਅਹਿਮ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ ਹਨ। ਇਸ ਵਾਰ ਰਾਜਸਥਾਨ ਦੇ ਭਾਜਪਾ ਆਗੂਆਂ ਨੂੰ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ (Rajasthan leaders in UP Election) ਵਿੱਚ ਕਮਲ ਦਾ ਫੁੱਲ ਖਿੜ੍ਹਾਉਣ ਲਈ ਤਾਇਨਾਤ ਕੀਤਾ ਗਿਆ ਹੈ। ਇੰਨ੍ਹਾਂ ਆਗੂਆਂ ਦਾ ਭਵਿੱਖ ਵੀ ਇਨ੍ਹਾਂ ਚੋਣਾਂ ਦੇ ਰਿਪੋਰਟ ਕਾਰਡ ’ਤੇ ਟਿਕਿਆ ਹੋਇਆ ਹੈ।

ਚੋਣ ਮੈਦਾਨ 'ਚ ਰਾਜਸਥਾਨ ਦੇ ਰਣਨੀਤੀਘਾੜੇ, ਜਿੱਤ ਦਿਵਾਉਣ ਲਈ ਵਹਾ ਰਹੇ ਪਸੀਨਾ
ਚੋਣ ਮੈਦਾਨ 'ਚ ਰਾਜਸਥਾਨ ਦੇ ਰਣਨੀਤੀਘਾੜੇ, ਜਿੱਤ ਦਿਵਾਉਣ ਲਈ ਵਹਾ ਰਹੇ ਪਸੀਨਾ

ਜੈਪੁਰ: ਦੇਸ਼ ਦੀ ਰਾਜਨੀਤੀ ਵਿੱਚ ਰਾਜਸਥਾਨ ਦੇ ਰਣਨੀਤੀਕਾਰਾਂ ਦੀ ਭੂਮਿਕਾ ਹਰ ਸਮੇਂ ਬਣੀ ਰਹਿੰਦੀ ਹੈ। ਚੋਣਾਂ ਭਾਵੇਂ ਕਿਸੇ ਵੀ ਸੂਬੇ ਵਿੱਚ ਹੋਣ ਪਰ ਉੱਥੇ ਰਾਜਸਥਾਨ ਨਾਲ ਜੁੜੇ ਆਗੂ ਅਹਿਮ ਭੂਮਿਕਾ ਨਿਭਾਉਂਦੇ ਹਨ। ਹੁਣ ਪੰਜਾਬ ਅਤੇ ਯੂਪੀ ਦੀਆਂ ਚੋਣਾਂ ਵਿੱਚ ਵੀ ਰਾਜਸਥਾਨ ਭਾਜਪਾ ਦੇ ਸੈਂਕੜੇ ਆਗੂਆਂ ਤੇ ਵਰਕਰਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੀਆਂ ਵਿਧਾਨ ਸਭਾ ਸੀਟਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਆਗੂ ਉਥੇ ਵੀ ਆਪਣਾ ਪਸੀਨਾ ਵਹਾ ਰਹੇ ਹਨ ਤਾਂ ਕਿ ਕਮਲ ਦਾ ਫੁੱਲ ਖਿੜ ਸਕੇ (Rajasthan BJP in UP Election)।

ਦੋਵਾਂ ਰਾਜਾਂ ਵਿੱਚ ਚੋਣ ਪ੍ਰਚਾਰ ਦੀ ਕਮਾਨ ਸੰਭਾਲਦੇ ਰਾਜਸਥਾਨ ਨਾਲ ਜੁੜੇ ਆਗੂਆਂ ਤੇ ਵਰਕਰਾਂ ਨੇ ਪਿਛਲੇ ਦਿਨਾਂ ਤੋਂ ਡੇਰੇ ਲਾਏ ਹੋਏ ਹਨ। ਸੰਭਾਵਤ ਤੌਰ 'ਤੇ ਚੋਣਾਂ ਤੱਕ ਇਹ ਆਗੂ ਇੰਨ੍ਹਾਂ ਖੇਤਰਾਂ 'ਚ ਰਹਿ ਕੇ ਭਾਜਪਾ ਦੇ ਹੱਕ 'ਚ ਮਾਹੌਲ ਬਣਾਉਣ ਅਤੇ ਚੋਣਾਂ ਜਿੱਤਣ ਦੀ ਰਣਨੀਤੀ 'ਤੇ ਕੰਮ ਕਰਨਗੇ। ਇੰਨ੍ਹਾਂ ਸੂਬਿਆਂ ਦੇ ਚੋਣ ਨਤੀਜੇ ਜੋ ਵੀ ਹੋਣ, ਇਨ੍ਹਾਂ ਆਗੂਆਂ ਦੇ ਭਵਿੱਖੀ ਸਿਆਸੀ ਕੱਦ 'ਤੇ ਇਸ ਦਾ ਅਸਰ ਜ਼ਰੂਰ ਪਵੇਗਾ।

ਪ੍ਰਵਾਸੀ ਰਾਜਸਥਾਨੀਆਂ ਨੂੰ ਭਾਜਪਾ ਨਾਲ ਜੋੜਨ ਸਮੇਤ ਇਹ ਜ਼ਿੰਮੇਵਾਰੀ

ਉੱਤਰ ਪ੍ਰਦੇਸ਼ ਅਤੇ ਪੰਜਾਬ ਦੋਵੇਂ ਰਾਜਸਥਾਨ ਦੇ ਸਰਹੱਦੀ ਸੂਬੇ ਹਨ (Rajasthan leaders responsibility in Punjab)। ਇੱਥੇ ਵਿਧਾਨ ਸਭਾ ਚੋਣਾਂ ਲਈ ਚੋਣ ਨਗਾੜਾ ਵੱਜ ਚੁੱਕਿਆ ਹੈ। ਦੋਵਾਂ ਸੂਬਿਆਂ ਵਿੱਚ ਕੁਝ ਜ਼ਿਲ੍ਹਿਆਂ ਵਿੱਚ ਚੋਣ ਪ੍ਰਚਾਰ ਅਤੇ ਪ੍ਰਬੰਧਾਂ ਦੀ ਕਮਾਨ ਰਾਜਸਥਾਨ ਤੋਂ ਭੇਜੇ ਗਏ ਆਗੂਆਂ ਤੇ ਵਰਕਰਾਂ ਨੂੰ ਸੌਂਪੀ ਗਈ ਹੈ। ਇੰਨ੍ਹਾਂ ਆਗੂਆਂ ਦਾ ਮੁੱਖ ਕੰਮ ਇੰਨ੍ਹਾਂ ਇਲਾਕਿਆਂ ਵਿੱਚ ਰਹਿੰਦੇ ਪ੍ਰਵਾਸੀ ਰਾਜਸਥਾਨੀਆਂ ਨੂੰ ਭਾਜਪਾ ਦੇ ਹੱਕ ਵਿੱਚ ਇੱਕਮੁੱਠ ਕਰਕੇ ਵੋਟਾਂ ਹਾਸਲ ਕਰਨਾ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਜਿਹੜੀ ਵਿਧਾਨ ਸਭਾ ਸੀਟ ਦਿੱਤੀ ਗਈ ਹੈ, ਉਥੇ ਪਾਰਟੀ ਦੇ ਪ੍ਰਚਾਰ ਦੇ ਨਾਲ-ਨਾਲ ਇਹ ਆਗੂ ਸਥਾਨਕ ਆਗੂਆਂ ਨਾਲ ਮਿਲ ਕੇ ਚੋਣ ਪ੍ਰਬੰਧਾਂ ਦਾ ਕੰਮ ਵੀ ਦੇਖਣਗੇ। ਭਾਵ, ਇੰਨ੍ਹਾਂ ਸੀਟਾਂ 'ਤੇ ਰਾਜਸਥਾਨ ਦੇ ਭਾਜਪਾ ਆਗੂਆਂ ਦੀ ਦੋਹਰੀ ਭੂਮਿਕਾ ਹੋਵੇਗੀ ਅਤੇ ਚੋਣ ਰਣਨੀਤੀਕਾਰ ਦੀ ਭੂਮਿਕਾ 'ਚ ਵੀ ਰਾਜਸਥਾਨ ਦੇ ਉਹੀ ਆਗੂ ਹੀ ਰਹਿਣਗੇ।

1 ਕੇਂਦਰੀ ਮੰਤਰੀ ਸਮੇਤ 98 ਆਗੂ ਯੂਪੀ ਵਿੱਚ ਤਾਇਨਾਤ

ਉੱਤਰ ਪ੍ਰਦੇਸ਼ ਚੋਣਾਂ ਦੀ ਗੱਲ ਕਰੀਏ ਤਾਂ ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਚੋਣ 'ਤੇ ਟਿਕੀਆਂ ਹੋਈਆਂ ਹਨ। ਰਾਜਸਥਾਨ ਤੋਂ ਵੀ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਉੱਤਰ ਪ੍ਰਦੇਸ਼ (Arjun Ram Meghwal co-in-charge in UP)ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਇੱਥੋਂ ਦੇ 7 ਜ਼ਿਲ੍ਹਿਆਂ ਦੀਆਂ 36 ਵਿਧਾਨ ਸਭਾ ਸੀਟਾਂ 'ਤੇ 97 ਹੋਰ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉੱਤਰ ਪ੍ਰਦੇਸ਼ ਚੋਣਾਂ 'ਚ ਭੇਜੀ ਗਈ ਆਗੂਆਂ ਦੀ ਟੀਮ 'ਚ ਰਾਜਸਥਾਨ ਭਾਜਪਾ ਦੇ ਉਪ ਪ੍ਰਧਾਨ ਮੁਕੇਸ਼ ਦਧੀਚ, ਵਿਧਾਇਕ ਕਨ੍ਹੱਈਆ ਲਾਲ ਚੌਧਰੀ ਅਤੇ ਸਾਬਕਾ ਵਿਧਾਇਕ ਰਾਮਹਿਤ ਯਾਦਵ ਕੋਆਰਡੀਨੇਟਰ (Rajasthan BJP in UP Election) ਦੀ ਭੂਮਿਕਾ 'ਚ ਹੋਣਗੇ।

ਯੂਪੀ ਦੇ ਇੰਨ੍ਹਾਂ ਜ਼ਿਲ੍ਹਿਆਂ ਵਿੱਚ ਰਾਜਸਥਾਨ ਦੇ ਆਗੂਆਂ ਦੀ ਤਾਇਨਾਤੀ

  • ਅਲੀਗੜ੍ਹ ਜ਼ਿਲ੍ਹਾ:- ਖੈਰ, ਬਰੌਲੀ, ਅੰਤਰੌਲੀ, ਛਰਾ ਅਤੇ ਇਗਲਾਸ, ਕੋਲ ਅਤੇ ਅਲੀਗੜ੍ਹ ਵਿਧਾਨ ਸਭਾ ਸੀਟਾਂ ਦੀ ਅਗਵਾਈ ਸਾਬਕਾ ਵਿਧਾਇਕ ਮਾਨਸਿੰਘ ਗੁੱਜਰ ਅਤੇ ਸਾਬਕਾ ਪ੍ਰਧਾਨ ਰਿਸ਼ੀ ਬਾਂਸਲ ਦੀ ਅਗੁਵਾਈ ਵਿੱਚ ਹਨੂਮੰਤ ਦੀਕਸ਼ਿਤ, ਗਿਰਰਾਜ ਜਾਂਗਿਡ, ਮੋਹਿਤ ਯਾਦਵ, ਰਾਕੇਸ਼ ਯਾਦਵ, ਪ੍ਰਵੀਨ ਯਾਦਵ, ਰਵਿੰਦਰ ਸਿੰਘ ਸ਼ੇਖਾਵਤ, ਕਰਮਵੀਰ ਬੋਕਨ, ਰਾਜਕੁਮਾਰ ਮੀਨਾ, ਰਣਜੀਤ ਸਿੰਘ ਸੋਡਾਲਾ ਅਤੇ ਰੋਸ਼ਨ ਸੈਣੀ ਸਮੇਤ 14 ਆਗੂ ਤਾਇਨਾਤ ਕੀਤੇ ਗਏ ਹਨ।
  • ਹਾਥਰਸ ਜ਼ਿਲ੍ਹਾ:- ਇਸ ਜ਼ਿਲ੍ਹੇ ਵਿੱਚ ਭਾਜਪਾ ਦੇ ਸੀਨੀਅਰ ਆਗੂ ਸ਼ੈਲੇਂਦਰ ਭਾਰਗਵ ਅਤੇ ਤੇਜ ਸਿੰਘ ਦੀ ਅਗਵਾਈ ਵਿੱਚ 6 ਹੋਰ ਆਗੂਆਂ ਨੂੰ ਹਾਥਰਸ, ਸਾਦਾਬਾਦ ਅਤੇ ਸਿਕੰਦਰ ਰਾਉ ਵਿਧਾਨ ਸਭਾ ਸੀਟਾਂ ਲਈ ਜ਼ਿੰਮੇਵਾਰੀ ਦਿੱਤੀ ਗਈ ਹੈ।
  • ਮਥੁਰਾ ਜ਼ਿਲਾ:- ਇਸ ਜ਼ਿਲੇ 'ਚ ਛਾਤਾ,ਮਾਂਟ, ਬਲਦੇਵ, ਗੋਵਰਧਨ ਅਤੇ ਮਥੁਰਾ ਵਿਧਾਨ ਸਭਾ ਸੀਟਾਂ 'ਤੇ ਸਾਬਕਾ ਵਿਧਾਇਕ ਬਨਵਾਰੀ ਲਾਲ ਸਿੰਘਲ ਅਤੇ ਸੀਨੀਅਰ ਆਗੂ ਸਤਿਆਨਾਰਾਇਣ ਚੌਧਰੀ ਦੀ ਅਗਵਾਈ 'ਚ 10 ਹੋਰ ਆਗੂਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।
  • ਆਗਰਾ ਜ਼ਿਲ੍ਹਾ:- ਆਗਰਾ ਜ਼ਿਲ੍ਹੇ ਅਧੀਨ ਆਉਂਦੀਆਂ ਇਤਮਾਦਪੁਰ, ਆਗਰਾ ਕੈਂਟ, ਆਗਰਾ ਦੱਖਣੀ, ਆਗਰਾ ਉੱਤਰੀ, ਆਗਰਾ ਦੇਹਤ, ਫਤਿਹਪੁਰ, ਖੇੜਾਗੜ੍ਹ, ਫਤਿਹਾਬਾਦ ਅਤੇ ਬਾਹ ਵਿਧਾਨ ਸਭਾ ਸੀਟਾਂ 'ਤੇ ਸਾਬਕਾ ਵਿਧਾਇਕ ਸ਼ੁਭਕਰਨ ਚੌਧਰੀ ਅਤੇ ਅਜਮੇਰ ਦੇ ਡਿਪਟੀ ਮੇਅਰ ਨੀਰਜ ਜੈਨ ਦੀ ਅਗਵਾਈ ਹੇਠ ਰਾਜਸਥਾਨ ਦੇ 18 ਹੋਰ ਆਗੂਆਂ ਨੂੰ ਜ਼ਿੰਮੇਵਾਰੀਆਂ ਦਿੱਤੀ ਗਈ ਹੈ।
  • ਫਿਰੋਜ਼ਾਬਾਦ ਜ਼ਿਲ੍ਹਾ:- ਕਨ੍ਹੱਈਆ ਲਾਲ ਮੀਨਾ ਅਤੇ ਓਮ ਪ੍ਰਕਾਸ਼ ਯਾਦਵ ਦੀ ਅਗਵਾਈ ਹੇਠ ਰਾਜਸਥਾਨ ਦੇ 16 ਆਗੂਆਂ ਨੂੰ ਜ਼ਿਲ੍ਹੇ ਦੀਆਂ ਟੁੰਡਲਾ, ਜਸਰਾਣਾ, ਸ਼ਿਕੋਹਾਬਾਦ, ਸਿਰਸਾਗੰਜ, ਫਿਰੋਜ਼ਾਬਾਦ, ਕਾਸਗੰਜ, ਅਮਪੁਰ, ਪਟਿਆਲਵੀ ਵਿਧਾਨ ਸਭਾ ਸੀਟਾਂ 'ਤੇ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
  • ਏਟਾ ਜ਼ਿਲ੍ਹਾ:- ਜ਼ਿਲ੍ਹੇ ਦੀਆਂ ਅਲੀਗੰਜ, ਏਟਾ, ਮਰਹਰਾ ਅਤੇ ਜਲੇਸਰ ਵਿਧਾਨ ਸਭਾ ਸੀਟਾਂ 'ਤੇ ਸੀਨੀਅਰ ਆਗੂ ਜਵਾਹਰ ਸਿੰਘ ਬੈਡਮ ਅਤੇ ਰਾਜਵੀਰ ਸਿੰਘ ਰਾਜਾਵਤ ਦੀ ਅਗਵਾਈ ਹੇਠ ਰਾਜਸਥਾਨ ਦੇ ਅੱਠ ਆਗੂਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।
  • ਪੰਜਾਬ ਦੇ 9 ਜ਼ਿਲ੍ਹਿਆਂ ਦੀਆਂ 31 ਵਿਧਾਨ ਸਭਾ ਸੀਟਾਂ 'ਤੇ ਰਾਜਸਥਾਨ ਦੇ ਆਗੂਆਂ ਦੀ ਤਾਇਨਾਤੀ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਇੰਚਾਰਜ (Gajendra Shekhawat responsibility in Punjab)ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਜੋ ਰਾਜਸਥਾਨ ਤੋਂ ਹਨ। ਇਸ ਤੋਂ ਇਲਾਵਾ ਰਾਜਸਥਾਨ ਭਾਜਪਾ ਦੇ ਸੂਬਾਈ ਮੰਤਰੀ ਅਸ਼ੋਕ ਸੈਣੀ, ਸੂਬਾਈ ਬੁਲਾਰੇ ਅਭਿਸ਼ੇਕ ਮਟੋਰੀਆ ਦੀ ਅਗਵਾਈ ਹੇਠ ਪੰਜਾਬ ਦੇ 9 ਜ਼ਿਲ੍ਹਿਆਂ ਦੀਆਂ 31 ਵਿਧਾਨ ਸਭਾ ਸੀਟਾਂ 'ਤੇ 80 ਤੋਂ ਵੱਧ ਆਗੂਆਂ ਨੇ ਜ਼ਿੰਮੇਵਾਰੀਆਂ ਸੰਭਾਲੀਆਂ ਹਨ। ਇੰਨ੍ਹਾਂ ਵਿੱਚ ਸ਼ਾਮਲ ਜ਼ਿਲ੍ਹੇ ਅਤੇ ਵਿਧਾਨ ਸਭਾ ਹੇਠ ਲਿਖੇ ਅਨੁਸਾਰ ਹਨ...

  • ਬਰਨਾਲਾ ਜ਼ਿਲ੍ਹਾ:- ਜ਼ਿਲ੍ਹੇ ਦੀਆਂ ਮਹਿਲਕਲਾਂ, ਭਦੌੜ, ਬਰਨਾਲਾ ਵਿਧਾਨ ਸਭਾ ਸੀਟਾਂ ਲਈ ਰਾਜਸਥਾਨ ਦੇ ਛੇ ਆਗੂਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।
  • ਬਠਿੰਡਾ ਜ਼ਿਲ੍ਹਾ:- ਜ਼ਿਲ੍ਹੇ ਦੀਆਂ ਵਿਧਾਨ ਸਭਾ ਸੀਟਾਂ ਰਾਮਪੁਰਾਫੂਲ, ਤਲਵੰਡੀ ਸਾਬੋ, ਮੌੜ, ਬਠਿੰਡਾ ਸ਼ਹਿਰੀ, ਭੁੱਚੋ ਮੰਡੀ, ਬਠਿੰਡਾ ਦਿਹਾਤੀ ਦੀਆਂ ਵਿਧਾਨ ਸਭਾ ਸੀਟਾਂ ਲਈ ਰਾਜਸਥਾਨ ਦੇ 12 ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
  • ਫਰੀਦਕੋਟ:- ਜ਼ਿਲ੍ਹੇ ਦੀਆਂ ਵਿਧਾਨ ਸਭਾ ਸੀਟਾਂ ਜੈਤੋ, ਕੋਟਕਪੂਰਾ ਅਤੇ ਫਰੀਦਕੋਟ 'ਤੇ ਸੂਬੇ ਦੇ 6 ਪ੍ਰਮੁੱਖ ਵਰਕਰਾਂ ਤੇ ਆਗੂਆਂ ਨੂੰ ਤਾਇਨਾਤ ਕੀਤਾ ਗਿਆ ਹੈ।
  • ਸੰਗਰੂਰ 2 ਜ਼ਿਲ੍ਹਾ :- ਰਾਜਸਥਾਨ ਦੇ 6 ਆਗੂਆਂ ਨੂੰ ਜ਼ਿਲ੍ਹੇ ਦੀਆਂ ਸੁਨਾਮ, ਲਹਿਰਾ ਅਤੇ ਦਿੜਬਾ ਵਿਧਾਨ ਸਭਾ ਸੀਟਾਂ ਲਈ ਜ਼ਿੰਮੇਵਾਰੀ ਸੌਂਪੀ ਗਈ ਹੈ।
  • ਫਾਜ਼ਿਲਕਾ ਜ਼ਿਲ੍ਹਾ :- ਰਾਜਸਥਾਨ ਦੇ ਅੱਠ ਆਗੂਆਂ ਨੂੰ ਜ਼ਿਲ੍ਹੇ ਦੀਆਂ ਅਬੋਹਰ, ਫ਼ਾਜ਼ਿਲਕਾ, ਜਲਾਲਾਬਾਦ, ਬੱਲੂਆਣਾ ਵਿਧਾਨ ਸਭਾ ਸੀਟਾਂ 'ਤੇ ਚੋਣ ਪ੍ਰਬੰਧ ਅਤੇ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
  • ਫ਼ਿਰੋਜ਼ਪੁਰ ਜ਼ਿਲ੍ਹਾ:- ਜ਼ਿਲ੍ਹੇ ਦੀ ਜੀਰਾ ਗੁਰੂ ਹਰ ਹਾਈ ਫ਼ਿਰੋਜ਼ਪੁਰ ਦਿਹਾਤੀ ਅਤੇ ਫ਼ਿਰੋਜ਼ਪੁਰ ਸਿਟੀ ਵਿਧਾਨ ਸਭਾ ਸੀਟਾਂ 'ਤੇ ਰਾਜਸਥਾਨ ਦੇ 8 ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
  • ਮੋਗਾ ਜ਼ਿਲ੍ਹਾ:- ਰਾਜਸਥਾਨ ਦੇ 8 ਪ੍ਰਮੁੱਖ ਆਗੂਆਂ ਨੂੰ ਜ਼ਿਲ੍ਹੇ ਦੀਆਂ ਮੋਗਾ, ਧਰਮਕੋਟ, ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ ਵਿਧਾਨ ਸਭਾ ਸੀਟਾਂ ਵਿੱਚ ਚੋਣ ਪ੍ਰਬੰਧ ਅਤੇ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
  • ਮੁਕਤਸਰ ਜ਼ਿਲ੍ਹਾ:- ਰਾਜਸਥਾਨ ਦੇ 8 ਆਗੂਆਂ ਨੂੰ ਜ਼ਿਲ੍ਹੇ ਦੀਆਂ ਲੰਬੀ, ਮਲੋਟ, ਮੁਕਤਸਰ ਅਤੇ ਗਿੱਦੜਬਾਹਾ ਵਿਧਾਨ ਸਭਾ ਸੀਟਾਂ ਲਈ ਜ਼ਿੰਮੇਵਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਕੇਜਰੀਵਾਲ ਕਰ ਗਏ 'ਖੇਲਾ' ! ਸਿੱਧੂ ਨੂੰ ਵੀ ਦੱਸਿਆ 'ਆਪ' ਤੋਂ ਸੀਐਮ ਦੀ ਪਸੰਦ

ETV Bharat Logo

Copyright © 2024 Ushodaya Enterprises Pvt. Ltd., All Rights Reserved.