ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਅਸਿੱਧੇ ਤੌਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਆਰੋਪ ਲਗਾਇਆ ਕਿ 'ਰਾਜਾ' ਨੇ ਇਨ੍ਹਾਂ ਵਿਸ਼ਿਆਂ 'ਤੇ ਸਵਾਲ ਉਠਾਉਣ ਲਈ 57 ਸੰਸਦ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਅਤੇ 23 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ।
-
सिलेंडर ₹1053 का क्यों?
— Rahul Gandhi (@RahulGandhi) July 27, 2022 " class="align-text-top noRightClick twitterSection" data="
दही-अनाज पर GST क्यों?
सरसों का तेल ₹200 क्यों?
महंगाई और बेरोज़गारी पर सवाल पूछने के अपराध में ‘राजा’ ने 57 MPs को गिरफ़्तार और 23 MPs को निलंबित किया।
राजा को लोकतंत्र के मंदिर में सवाल से डर लगता है, पर तानाशाहों से लड़ना हमें बख़ूबी आता है।
">सिलेंडर ₹1053 का क्यों?
— Rahul Gandhi (@RahulGandhi) July 27, 2022
दही-अनाज पर GST क्यों?
सरसों का तेल ₹200 क्यों?
महंगाई और बेरोज़गारी पर सवाल पूछने के अपराध में ‘राजा’ ने 57 MPs को गिरफ़्तार और 23 MPs को निलंबित किया।
राजा को लोकतंत्र के मंदिर में सवाल से डर लगता है, पर तानाशाहों से लड़ना हमें बख़ूबी आता है।सिलेंडर ₹1053 का क्यों?
— Rahul Gandhi (@RahulGandhi) July 27, 2022
दही-अनाज पर GST क्यों?
सरसों का तेल ₹200 क्यों?
महंगाई और बेरोज़गारी पर सवाल पूछने के अपराध में ‘राजा’ ने 57 MPs को गिरफ़्तार और 23 MPs को निलंबित किया।
राजा को लोकतंत्र के मंदिर में सवाल से डर लगता है, पर तानाशाहों से लड़ना हमें बख़ूबी आता है।
ਉਨ੍ਹਾਂ ਟਵੀਟ ਕੀਤਾ, ''1053 ਰੁਪਏ ਦਾ ਸਿਲੰਡਰ ਕਿਉਂ ? ਦਹੀਂ-ਅਨਾਜ 'ਤੇ ਜੀਐਸਟੀ ਕਿਉਂ ? ਸਰ੍ਹੋਂ ਦਾ ਤੇਲ 200 ਰੁਪਏ ਕਿਉਂ ? 'ਰਾਜਾ' ਨੇ ਮਹਿੰਗਾਈ ਅਤੇ ਬੇਰੁਜ਼ਗਾਰੀ 'ਤੇ ਸਵਾਲ ਪੁੱਛਣ 'ਤੇ 57 ਸੰਸਦ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਤੇ 23 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ।
ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਲੋਕਤੰਤਰ ਦੇ ਮੰਦਰ ਵਿੱਚ ਰਾਜਾ ਸਵਾਲਾਂ ਤੋਂ ਡਰਦਾ ਹੈ, ਪਰ ਅਸੀਂ ਤਾਨਾਸ਼ਾਹਾਂ ਨਾਲ ਲੜਨਾ ਜਾਣਦੇ ਹਾਂ। ਕਾਂਗਰਸੀ ਆਗੂ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਸੋਨੀਆ ਗਾਂਧੀ ਤੋਂ ਪੁੱਛਗਿੱਛ ਦਾ ਵਿਰੋਧ ਕਰ ਰਹੇ ਪਾਰਟੀ ਦੇ ਸੰਸਦ ਮੈਂਬਰਾਂ ਦੀ ਨਜ਼ਰਬੰਦੀ ਤੇ ਮਹਿੰਗਾਈ ਤੇ ਜੀਐਸਟੀ 'ਤੇ ਚਰਚਾ ਦੀ ਮੰਗ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਹੰਗਾਮਾ ਕਰਨ ਵਾਲੇ 20 ਤੋਂ ਵੱਧ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਹਵਾਲਾ ਦਿੱਤਾ।
ਇਹ ਵੀ ਪੜੋ:- ਨੈਸ਼ਨਲ ਹੈਰਾਲਡ ਮਾਮਲਾ: ED ਦੇ ਸਾਹਮਣੇ ਪੇਸ਼ ਹੋ ਕੇ ਸੋਨੀਆ ਗਾਂਧੀ ਬਿਆਨ ਕਰਵਾਏ ਦਰਜ