ਮਹਾਰਾਸ਼ਟਰ/ਚੰਦਰਪੁਰ: ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਬੱਲਾਰਸ਼ਾਹ ਰੇਲਵੇ ਸਟੇਸ਼ਨ 'ਤੇ ਫੁੱਟ ਓਵਰਬ੍ਰਿਜ ਦਾ ਇੱਕ ਹਿੱਸਾ ਡਿੱਗਣ ਨਾਲ 20 ਲੋਕ ਜ਼ਖਮੀ ਹੋ ਗਏ (Footover bridge collapses in chandrapur)। ਜ਼ਖਮੀਆਂ 'ਚੋਂ ਲਗਭਗ 10 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ (railway bridge collapses in chandrapur maharashtra)। ਗੰਭੀਰ ਜ਼ਖ਼ਮੀਆਂ ਲਈ ਇੱਕ-ਇੱਕ ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪੁਲ ਦੀ ਉਚਾਈ ਕਰੀਬ 60 ਫੁੱਟ ਸੀ। ਮਤਲਬ ਇਸ 'ਤੇ ਤੁਰਨ ਵਾਲੇ ਲੋਕ ਇੰਨੀ ਉਚਾਈ ਤੋਂ ਡਿੱਗ ਪਏ।
ਇਸ ਹਾਦਸੇ 'ਚ 20 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਯਾਤਰੀ ਕਾਜ਼ੀਪੇਟ ਪੁਣੇ ਐਕਸਪ੍ਰੈਸ ਨੂੰ ਫੜਨ ਲਈ ਪਲੇਟਫਾਰਮ ਨੰਬਰ ਇੱਕ ਤੋਂ ਪਲੇਟਫਾਰਮ ਨੰਬਰ ਚਾਰ ਵੱਲ ਜਾ ਰਹੇ ਸਨ। ਇਸ ਦੌਰਾਨ ਪੁਲ ਦਾ ਇਕ ਹਿੱਸਾ ਅਚਾਨਕ ਡਿੱਗ ਗਿਆ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
ਹਾਦਸੇ ਸਬੰਧੀ ਕੇਂਦਰੀ ਰੇਲਵੇ ਦੇ ਸੀਪੀਆਰਓ ਸ਼ਿਵਾਜੀ ਸੁਤਾਰ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਮੁਤਾਬਕ ਨਾਗਪੁਰ ਡਿਵੀਜ਼ਨ ਦੇ ਬਲਹਾਰਸ਼ਾਹ 'ਚ ਅੱਜ ਸ਼ਾਮ ਕਰੀਬ 5.10 ਵਜੇ ਫੁੱਟ ਓਵਰ ਬ੍ਰਿਜ ਦੀ ਪ੍ਰੀ-ਕਾਸਟ ਸਲੈਬ ਦਾ ਕੁਝ ਹਿੱਸਾ ਡਿੱਗ ਗਿਆ। ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਸੀਪੀਆਰਓ ਦੇ ਅਨੁਸਾਰ ਗੰਭੀਰ ਰੂਪ ਵਿੱਚ ਜ਼ਖਮੀਆਂ ਲਈ 1 ਲੱਖ ਰੁਪਏ ਅਤੇ ਦਰਮਿਆਨੇ ਜ਼ਖਮੀਆਂ ਲਈ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ ਗਿਆ ਹੈ। ਜ਼ਖ਼ਮੀਆਂ ਨੂੰ ਜਲਦੀ ਠੀਕ ਹੋਣ ਲਈ ਦੂਜੇ ਹਸਪਤਾਲਾਂ ਵਿੱਚ ਭੇਜ ਕੇ ਉਨ੍ਹਾਂ ਦਾ ਵਧੀਆ ਮੈਡੀਕਲ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ, 32 ਉੱਚ ਅਧਿਕਾਰੀਆਂ ਦੇ ਤਬਾਦਲੇ