ETV Bharat / bharat

ਦਲਿਤਾਂ ਸਹਾਰੇ ‘ਸਿਕੰਦਰ‘ ਬਣਨਾ ਚਾਹੁੰਦੈ ਰਾਹੁਲ - ਕਾਂਗਰਸ

ਕੁਲ ਹਿੰਦ ਕਾਂਗਰਸ ਨੂੰ ਕਿਸੇ ਵੇਲੇ ਗਰੀਬਾਂ ਤੇ ਦਲਿਤਾਂ ਦਾ ਭਰਪੂਰ ਸਮਰਥਨ ਪ੍ਰਾਪਤ ਸੀ। ਪਿਛਲੇ ਦੋ ਦਹਾਕਿਆਂ ਤੋਂ ਇਨ੍ਹਾਂ ਸ਼੍ਰੇਣੀਆਂ ‘ਤੇ ਇਹ ਕੌਮੀ ਪਾਰਟੀ ਆਪਣਾ ਆਧਾਰ ਗੁਆਂਦੀ ਚਲੀ ਆ ਰਹੀ ਹੈ ਤੇ ਹਾਲਤ ਇਥੋਂ ਤੱਕ ਪਤਲੀ ਹੋ ਗਈ ਹੈ ਕਿ ਪਹਿਲਾਂ ਗਠਜੋੜ ਨਾਲ ਯੂਪੀਏ ਸਰਕਾਰ ਬਣਾਈ ਗਈ ਤੇ ਦੋ ਵਾਰ ਕੇਂਦਰ ਵਿੱਚ ਸੱਤਾ ‘ਚ ਹਲੋਰੇ ਖਾਂਦਿਆਂ ਸੱਤਾ ਗੁਆ ਬੈਠੀ। ਕਿਸੇ ਵੇਲੇ 400 ਦੇ ਕਰੀਬ ਸੀਟਾਂ ਹਾਸਲ ਕਰਨ ਵਾਲੀ ਕੌਮੀ ਪਾਰਟੀ ਅੱਜ ਲੋਕਸਭਾ ਵਿੱਚ 52 ਸੀਟਾਂ ਤੱਕ ਸੀਮਤ ਹੋ ਗਈ ਤੇ ਦੂਜੇ ਪਾਸੇ ਦੋ-ਤਿੰਨ ਸੀਟਾਂ ਤੋਂ ਸ਼ੁਰੂ ਹੋਈ ਭਾਜਪਾ 300 ਤੋਂ ਉਪਰ ਸੀਟਾਂ ਦੇ ਨਾਲ ਸਰਕਾਰ ਵਿੱਚ ਬਣੀ ਹੋਈ ਹੈ।

ਦਲਿਤਾਂ ਸਹਾਰੇ ‘ਸਿਕੰਦਰ‘ ਬਣਨਾ ਚਾਹੁੰਦੈ ਰਾਹੁਲ

author img

By

Published : Sep 20, 2021, 8:30 PM IST

ਚੰਡੀਗੜ੍ਹ: ਕੁਲ ਹਿੰਦ ਕਾਂਗਰਸ ਨੂੰ ਕਿਸੇ ਵੇਲੇ ਗਰੀਬਾਂ ਤੇ ਦਲਿਤਾਂ ਦਾ ਭਰਪੂਰ ਸਮਰਥਨ ਪ੍ਰਾਪਤ ਸੀ। ਪਿਛਲੇ ਦੋ ਦਹਾਕਿਆਂ ਤੋਂ ਇਨ੍ਹਾਂ ਸ਼੍ਰੇਣੀਆਂ ‘ਤੇ ਇਹ ਕੌਮੀ ਪਾਰਟੀ ਆਪਣਾ ਆਧਾਰ ਗੁਆਂਦੀ ਚਲੀ ਆ ਰਹੀ ਹੈ ਤੇ ਹਾਲਤ ਇਥੋਂ ਤੱਕ ਪਤਲੀ ਹੋ ਗਈ ਹੈ ਕਿ ਪਹਿਲਾਂ ਗਠਜੋੜ ਨਾਲ ਯੂਪੀਏ ਸਰਕਾਰ ਬਣਾਈ ਗਈ ਤੇ ਦੋ ਵਾਰ ਕੇਂਦਰ ਵਿੱਚ ਸੱਤਾ ‘ਚ ਹਲੋਰੇ ਖਾਂਦਿਆਂ ਸੱਤਾ ਗੁਆ ਬੈਠੀ। ਕਿਸੇ ਵੇਲੇ 400 ਦੇ ਕਰੀਬ ਸੀਟਾਂ ਹਾਸਲ ਕਰਨ ਵਾਲੀ ਕੌਮੀ ਪਾਰਟੀ ਅੱਜ ਲੋਕਸਭਾ ਵਿੱਚ 52 ਸੀਟਾਂ ਤੱਕ ਸੀਮਤ ਹੋ ਗਈ ਤੇ ਦੂਜੇ ਪਾਸੇ ਦੋ-ਤਿੰਨ ਸੀਟਾਂ ਤੋਂ ਸ਼ੁਰੂ ਹੋਈ ਭਾਜਪਾ 300 ਤੋਂ ਉਪਰ ਸੀਟਾਂ ਦੇ ਨਾਲ ਸਰਕਾਰ ਵਿੱਚ ਬਣੀ ਹੋਈ ਹੈ।

ਅੱਜ ਇੱਕ ਵਾਰ ਕਾਂਗਰਸ ਨੂੰ ਫੇਰ ਦਲਿਤਾਂ ਦੀ ਯਾਦ ਸਤਾਉਣ ਲੱਗੀ ਹੈ ਤੇ ਪਿਛਲੇ ਕੁਝ ਸਾਲਾਂ ਤੋਂ ਦੇਸ਼ ਭਰ ਵਿੱਚ ਦਲਿਤਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਕਈ ਵਾਅਦੇ ਕੀਤੇ ਜਾਣ ਲੱਗੇ ਹਨ। ਪੰਜਾਬ ਵਿੱਚ ਜੱਟ ਸਿੱਖ ਚਿਹਰੇ ਦੀ ਥਾਂ ਦਲਿਤ ਚਿਹਰਾ ਲਿਆਉਣਾ ਵੀ ਇਸੇ ਰਣਨੀਤੀ ਦਾ ਹਿੱਸਾ ਜਾਪ ਰਿਹਾ ਹੈ। ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਨਾਲ ਪਾਰਟੀ ਦਾ ਮਕਸਦ ਸਿਰਫ ਪੰਜਾਬ ਹੀ ਨਹੀਂ। ਇਸ ਚਾਲ ਨਾਲ ਪਾਰਟੀ ਗੋਟੀਆਂ ਖੇਡ ਰਹੀ ਹੈ ਕਿ ‘ਨਿਗਾਹੇਂ ਕਹੀਂ ਔਰ ਔਰ ਨਿਸ਼ਾਨਾ ਕਹੀਂ ਔਰ‘। ਯਾਨੀ ਇੱਕ ਤੀਰ ਨਾਲ ਕਈ ਨਿਸ਼ਾਨੇ ਸਾਧਣਾ ਚਾਹੁੰਦੀ ਹੈ ਕਾਂਗਰਸ।

ਕਾਂਗਰਸ ਦੀ ਦਲਿਤਾਂ ਨੂੰ ਤਰਜੀਹ ਦੇਣ ਦੀ ਪੰਜਾਬ ਵਿੱਚ ਮੁੱਖ ਮੰਤਰੀ ਬਣਾਉਣ ਦੀ ਪਹਿਲੀ ਰਣਨੀਤੀ ਨਹੀਂ ਹੈ। ਇਹ ਰਣਨੀਤੀ ਹਰਿਆਣਾ ਤੋਂ ਪਿਛਲੇ ਅੱਠ ਸਾਲ ਪਹਿਲਾਂ ਸ਼ੁਰੂ ਹੋ ਗਈ ਸੀ। ਸੂਬੇ ਵਿੱਚ ਸਾਬਕਾ ਕਾਰਜਕਾਰੀ ਪ੍ਰਧਾਨ ਫੂਲ ਚੰਦ ਮੁਲਾਣਾ ਨੂੰ ਹਟਾ ਕੇ ਕੇਂਦਰੀ ਆਗੂ ਅਜੈ ਮਾਕਨ ਦੇ ਸਕੇ ਰਿਸ਼ਤੇਦਾਰ ਅਸ਼ੋਕ ਤੰਵਰ ਨੂੰ ਪਾਰਟੀ ਪ੍ਰਧਾਨ ਬਣਾਇਆ ਗਿਆ ਸੀ। ਤੰਵਰ ਦੀ ਅਗਵਾਈ ਵਿੱਚ ਪਾਰਟੀ ਸੂਬੇ ਵਿੱਚ ਸਰਕਾਰ ਨਹੀਂ ਬਣਾ ਸਕੀ ਤੇ ਹੁਣ ਪੰਜ ਵਾਰ ਸੰਸਦ ਮੈਂਬਰ ਰਹੀ ਮਹਿਲਾ ਆਗੂ ਕੁਮਾਰੀ ਸੈਲਜਾ ਨੂੰ ਪ੍ਰਧਾਨ ਬਣਾਇਆ ਗਿਆ ਹੈ। ਮੁਲਾਣਾ, ਤੰਵਰ ਅਤੇ ਸੈਲਜਾ ਤਿੰਨੇ ਦਲਿਤ ਨੇਤਾ ਹਨ।

ਭਾਵੇਂ ਕਾਂਗਰਸ ਨੇ ਅਜੇ ਤੱਕ ਕੋਈ ਦਲਿਤ ਮੁੱਖ ਮੰਤਰੀ ਨਹੀਂ ਬਣਾਇਆ ਸੀ ਪਰ ਹੁਣ ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਇੱਕ ਤੀਰ ਨਾਲ ਕਈ ਨਿਸ਼ਾਨੇ ਸਾਧੇ ਜਾ ਰਹੇ ਹਨ। ਪੰਜਾਬ ਦੇ ਨਾਲ ਹੀ ਅਗਲੇ ਸਾਲ ਉਤਰਾਖੰਡ ਅਤੇ ਉਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪੰਜਾਬ ਵਿੱਚ ਦਲਿਤ ਕਾਰਡ ਖੇਡ ਕੇ ਕਾਂਗਰਸ ਪਾਰਟੀ ਨੇ ਇਨ੍ਹਾਂ ਦੋਵੇਂ ਸੂਬਿਆਂ ਦੇ ਦਲਿਤਾਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕਾਂਗਰਸ ਦਲਿਤਾਂ ਦੀ ਪੁਰਾਣੀ ਹਿਤੈਸ਼ੀ ਪਾਰਟੀ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਦਾ ਅਕਾਲੀ ਦਲ ਨਾਲ ਸਮਝੌਤਾ ਹੋਇਆ ਹੈ ਤੇ ਅਜਿਹੇ ਵਿੱਚ ਸਮਾਜਕ ਤਾਲਮੇਲ ਬਿਠਾਉਣ ਲਈ ਕਾਂਗਰਸ ਵੱਲੋਂ ਦਲਿਤ ਨੂੰ ਸੂਬੇ ਵਿੱਚ ਮੁੱਖ ਮੰਤਰੀ ਲਗਾਉਣ ਦੇ ਅਗਲੇ ਹੀ ਦਿਨ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਬਿਆਨ ਜਾਰੀ ਕਰ ਦਿੱਤਾ ਹੈ। ਇਸ ਤੋਂ ਵੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਦੂਜੀਆਂ ਪਾਰਟੀਆਂ ਕਾਂਗਰਸ ਵੱਲੋਂ ਦਲਿਤਾਂ ਪ੍ਰਤੀ ਅਪਣਾਏ ਜਾ ਰਹੇ ਹਮਦਰਦੀ ਭਰੇ ਰਵੱਈਏ ਤੋਂ ਚੌਕੰਨੀਆਂ ਹੋ ਗਈਆਂ ਹਨ।

ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ (Mayawati) ਨੇ ਪੰਜਾਬ ਵਿਚ ਦਲਿਤ ਸੀ.ਐੱਮ. ਨੂੰ ਲੈ ਕੇ ਕਾਂਗਰਸ ਨੂੰ ਲੰਬੇ ਹੱਥੀਂ ਲੈਂਦਿਆਂ ਇਹ ਦੋਸ਼ ਲਗਾਏ ਹਨ ਕਿ ਕਾਂਗਰਸ ਨੂੰ ਦਲਿਤਾਂ 'ਤੇ ਭਰੋਸਾ ਨਹੀਂ ਹੈ।ਮਾਇਆਵਤੀ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਚੰਗਾ ਹੁੰਦਾ ਜੇ ਕਾਂਗਰਸ ਪਾਰਟੀ ਇਨ੍ਹਾਂ ਨੂੰ ਪਹਿਲਾਂ ਹੀ ਪੂਰੇ ਪੰਜ ਸਾਲ ਲਈ ਮੁੱਖ ਮੰਤਰੀ ਬਣਾ ਦਿੰਦੀ ਪਰ ਹੁਣ ਵਿਧਾਨ ਸਭਾ ਚੋਣਾਂ ਨੂੰ ਥੋੜ੍ਹਾ ਸਮਾਂ ਰਹਿ ਗਿਆ ਹੈ। ਇਸ ਲਈ ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਇਹ ਕਾਂਗਰਸ ਪਾਰਟੀ ਦਾ ਚੋਣ ਹਥਕੰਡਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਨਹੀਂ ਸਗੋਂ ਗੈਰ ਦਲਿਤ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ। ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਕਾਂਗਰਸ ਪਾਰਟੀ ਅਜੇ ਵੀ ਦਲਿਤਾਂ 'ਤੇ ਪੂਰਾ ਭਰੋਸਾ ਨਹੀਂ ਦਿਖਾ ਰਹੀ ਹੈ।

ਦੂਜੇ ਪਾਸੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਉਤਰਾਖੰਡ ਤੋਂ ਹਨ। ਉਨ੍ਹਾਂ ਨੂੰ ਉਥੇ ਆਉਂਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਵਜੋਂ ਵੀ ਪੇਸ਼ ਕੀਤਾ ਜਾ ਸਕਦਾ ਹੈ। ਅਜਿਹੇ ਵਿੱਚ ਕਾਂਗਰਸ ਵੱਲੋਂ ਪੰਜਾਬ ਵਿੱਚ ਦਲਿਤ ਨੂੰ ਮੁੱਖ ਮੰਤਰੀ ਬਣਾਉਣ ਨਾਲ ਰਾਵਤ ਨੂੰ ਉਤਰਾਖੰਡ ਵਿੱਚ ਲਾਭ ਹੋ ਸਕਦਾ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਪੰਜਾਬ ਵਿੱਚ ਪਹਿਲੀ ਵਾਰ ਕੋਈ ਦਲਿਤ ਮੁੱਖ ਮੰਤਰੀ ਬਣਿਆ ਹੈ ਤੇ ਪਾਰਟੀ ਨੇ ਤਾਂ ਇਥੋਂ ਤੱਕ ਦਾਅਵਾ ਕੀਤਾ ਹੈ ਕਿ ਪਾਰਟੀ ਨੇ ਦੇਸ਼ ਵਿੱਚ ਪਹਿਲੀ ਵਾਰ ਕਿਸੇ ਦਲਿਤ ਨੂੰ ਮੁੱਖ ਮੰਤਰੀ ਬਣਾਇਆ ਹੈ। ਇਹ ਬਿਆਨ ਦੇ ਕੇ ਕਾਂਗਰਸ ਦਲਿਤ ਕਾਰਡ ਨੂੰ ਵੱਡੇ ਪੱਧਰ ‘ਤੇ ਖੇਡਣਾ ਚਾਹੁੰਦੀ ਹੈ। ਇਹ ਵੀ ਜਿਕਰਯੋਗ ਹੈ ਕਿ ਦਲਿਤ ਨੂੰ ਮੁੱਖ ਮੰਤਰੀ ਬਣਾਉਣ ‘ਤੇ ਸਾਰੀਆਂ ਪਾਰਟੀਆਂ ਨੇ ਰਾਜਨੀਤੀ ਤੋਂ ਉਪਰ ਉਠ ਕੇ ਇਸ ਫੈਸਲੇ ਦਾ ਸੁਆਗਤ ਕੀਤਾ ਹੈ ਤੇ ਹੋਰ ਸੰਸਥਾਵਾਂ ਨੇ ਵੀ ਇਸ ਨੂੰ ਦਲਿਤਾਂ ਦੀ ਭਲਾਈ ਲਈ ਇੱਕ ਵੱਡਾ ਕਦਮ ਦੱਸਿਆ ਹੈ।

ਇਹ ਵੀ ਪੜ੍ਹੋ: ਕੀ ਇਕੱਲੇ ਦਲਿਤ ਕਾਰਡ ਨਾਲ ਹੋਵੇਗੀ ਕਾਂਗਰਸ ਦੀ ਸੱਤਾ ‘ਚ ਵਾਪਸੀ?

ETV Bharat Logo

Copyright © 2024 Ushodaya Enterprises Pvt. Ltd., All Rights Reserved.