ਵਾਇਨਾਡ/ ਕੇਰਲ : ਮਹਾਤਮਾ ਗਾਂਧੀ (damaging Mahatma Gandhi image) ਦੀ ਤਸਵੀਰ ਨੂੰ ਕਥਿਤ ਤੌਰ 'ਤੇ ਨੁਕਸਾਨ ਪਹੁੰਚਾਉਣ ਦੇ ਦੋਸ਼ 'ਚ ਸ਼ੁੱਕਰਵਾਰ ਨੂੰ ਕਾਲਪੱਟਾ ਪੁਲਿਸ ਨੇ ਕਾਂਗਰਸ ਸੰਸਦ ਰਾਹੁਲ ਗਾਂਧੀ ਦੇ ਨਿੱਜੀ ਸਹਾਇਕ ਸਮੇਤ ਚਾਰ ਕਾਂਗਰਸੀ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਰਾਹੁਲ ਗਾਂਧੀ ਦੇ ਦਫ਼ਤਰ ਵਿੱਚ ਮਹਾਤਮਾ ਗਾਂਧੀ ਦੀ (Rahul Gandhi PA arrested) ਤਸਵੀਰ ਲੱਗੀ ਹੋਈ ਸੀ।
ਇਸ ਮਾਮਲੇ 'ਚ ਰਾਹੁਲ ਗਾਂਧੀ ਦੇ ਪੀਏ ਰਤੀਸ਼ ਕੁਮਾਰ ਤੋਂ ਇਲਾਵਾ ਸੰਸਦ ਮੈਂਬਰ ਦੇ ਦਫ਼ਤਰ ਦੇ ਸਟਾਫ਼ ਰਾਹੁਲ ਐੱਸ ਰਵੀ ਅਤੇ ਕਾਂਗਰਸ ਵਰਕਰ ਨੌਸ਼ਾਦ ਅਤੇ ਮੁਜੀਬ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਤੋਂ ਕਈ ਘੰਟੇ ਪੁੱਛਗਿੱਛ ਕਰਨ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮਾਮਲੇ ਵਿੱਚ ਇੱਕ ਕਾਂਗਰਸੀ ਵਰਕਰ ਰਤੀਸ਼ ਗਵਾਹ ਹੈ। ਹਾਲਾਂਕਿ, ਰਾਹੁਲ ਗਾਂਧੀ (Rahul Gandhi PA arrested) ਦੇ ਦਫਤਰ 'ਤੇ ਹਮਲੇ ਤੋਂ ਤੁਰੰਤ ਬਾਅਦ SFI ਕਾਰਕੁਨਾਂ ਦੁਆਰਾ ਲਈ ਗਈ ਵੀਡੀਓ ਫੁਟੇਜ ਵਿੱਚ ਦਫਤਰ ਵਿੱਚ ਰੱਖੀ ਮਹਾਤਮਾ ਗਾਂਧੀ ਦੀ ਤਸਵੀਰ ਦਿਖਾਈ ਗਈ ਹੈ। ਪਰ ਬਾਅਦ ਵਿੱਚ ਕਾਂਗਰਸ ਦੇ ਸੋਸ਼ਲ ਮੀਡੀਆ ਹੈਂਡਲ ਦੁਆਰਾ ਇੱਕ ਤਸਵੀਰ ਵਿਆਪਕ ਤੌਰ 'ਤੇ ਪ੍ਰਸਾਰਿਤ ਕੀਤੀ ਗਈ, ਜਿਸ ਵਿੱਚ ਮਹਾਤਮਾ ਗਾਂਧੀ ਦੀ ਤਸਵੀਰ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਜ਼ਮੀਨ 'ਤੇ ਸੁੱਟਿਆ ਗਿਆ।
ਇਸ ਦੇ ਨਾਲ ਹੀ ਇਸ ਘਟਨਾ ਦੇ ਸਬੰਧ ਵਿੱਚ ਸੀਪੀਐਮ ਨੇ ਆਪਣੇ ਵਿਦਿਆਰਥੀ ਵਿੰਗ ਦਾ ਵਿਰੋਧ ਕਰਦਿਆਂ ਪਾਰਟੀ ਦੀ ਇਜਾਜ਼ਤ ਤੋਂ ਬਿਨਾਂ ਐਮਪੀ ਦਫ਼ਤਰ ਤੱਕ ਮਾਰਚ ਕੱਢਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕਹੀ ਹੈ। ਪਾਰਟੀ ਨੇ ਕਿਹਾ ਸੀ ਕਿ ਕਾਂਗਰਸ ਵਰਕਰਾਂ ਨੇ ਖੁਦ SFI 'ਤੇ ਦੋਸ਼ ਲਗਾਉਣ ਲਈ ਰਾਸ਼ਟਰਪਿਤਾ ਦੀ ਤਸਵੀਰ ਨੂੰ ਨੁਕਸਾਨ ਪਹੁੰਚਾਇਆ ਸੀ।
ਦੱਸ ਦੇਈਏ ਕਿ 24 ਜੂਨ ਨੂੰ SFI ਵਰਕਰਾਂ ਨੇ ਬਫਰ ਜ਼ੋਨ ਮੁੱਦੇ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਰਾਹੁਲ ਗਾਂਧੀ ਦੇ ਦਫਤਰ ਤੱਕ ਮਾਰਚ ਕੀਤਾ ਸੀ। ਇਸ ਦੌਰਾਨ ਜਦੋਂ ਮਾਰਚ ਹਿੰਸਕ ਹੋ ਗਿਆ ਤਾਂ ਐੱਸਐੱਫਆਈ ਦੇ ਕਾਰਕੁਨਾਂ ਨੇ ਸੰਸਦ ਮੈਂਬਰ ਦੇ ਦਫ਼ਤਰ ਵਿੱਚ ਭੰਨਤੋੜ ਕੀਤੀ ਅਤੇ ਦਫ਼ਤਰ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਪੁਲਿਸ ਨੇ ਇਸ ਮਾਮਲੇ ਵਿੱਚ ਐਸਐਫਆਈ ਦੇ 29 ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਕੇਰਲ ਦੇ ਮੁੱਖ ਮੰਤਰੀ ਨੇ ਖੁਦ ਸੰਸਦ ਮੈਂਬਰ ਦੇ ਦਫਤਰ ਖਿਲਾਫ ਹਿੰਸਾ ਨੂੰ ਬੇਲੋੜਾ ਦੱਸਦੇ ਹੋਏ ਸਪੱਸ਼ਟ ਕੀਤਾ ਸੀ ਕਿ ਐਸਐਫਆਈ ਵਰਕਰਾਂ ਨੇ ਜ਼ਿਲ੍ਹਾ ਕਮੇਟੀ ਦੀ ਇਜਾਜ਼ਤ ਤੋਂ ਬਿਨਾਂ ਮਾਰਚ ਕੱਢਿਆ ਸੀ।
ਇਹ ਵੀ ਪੜ੍ਹੋ: ਮਨੀਸ਼ ਸਿਸੋਦੀਆ ਸਣੇ 15 ਦੇ ਵਿਰੁੱਧ CBI ਨੇ ਕੀਤੀ FIR ਦਰਜ, ਸਿਸੋਦੀਆ ਨੂੰ ਬਣਾਇਆ ਮੁੱਖ ਮੁਲਜ਼ਮ