ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਨੇ ਐਤਵਾਰ ਨੂੰ ਰੁਜ਼ਗਾਰ ਦੇ ਮੁੱਦੇ 'ਤੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਕੇਂਦਰ 'ਚ ਭਾਰਤੀ ਜਨਤਾ ਪਾਰਟੀ (Bharatiya Janata Party) ਦੇ ਸ਼ਾਸਨ ਦੌਰਾਨ ਹਫਤਾਵਾਰੀ ਛੁੱਟੀ ਅਤੇ ਕੰਮ ਦੇ ਦਿਨ ਦੇ ਵਿੱਚ ਅੰਤਰ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਅੰਤਰ ਦੇ ਖਤਮ ਹੋਣ ਦਾ ਕਾਰਨ ਨੌਕਰੀਆਂ ਨਾ ਹੋਣਾ ਹੈ।
ਉਨ੍ਹਾਂ ਨੇ ਟਵੀਟ ਕਰਦਿਆਂ ਕਿ ਅਮਰੀਕਾ ਦੀ ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀ ਫੋਰਡ ਦੁਆਰਾ ਭਾਰਤ ਵਿੱਚ ਕਾਰਾਂ ਦਾ ਉਤਪਾਦਨ ਬੰਦ ਕਰਨ ਦੇ ਐਲਾਨ ਬਾਰੇ ਟਵਿੱਟਰ ਉੱਤੇ ਇੱਕ ਮੀਡੀਆ ਰਿਪੋਰਟ ਨੂੰ ਟੈਗ ਕੀਤਾ ਹੈ, ਜਿਸ ਵਿੱਚ ਇੱਕ ਉਦਯੋਗ ਦੇ ਅੰਦਰੂਨੀ ਦੇ ਹਵਾਲੇ ਨਾਲ ਕਿਹਾ ਗਿਆ ਕਿ 4,000 ਛੋਟੀਆਂ ਕੰਪਨੀਆਂ ਬੰਦ ਹੋ ਸਕਦੀਆਂ ਹਨ।
ਹਿੰਦੀ ਵਿੱਚ ਇੱਕ ਟਵੀਟ ਵਿੱਚ, ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਸਰਕਾਰ ਦਾ ਵਿਕਾਸ ਅਜਿਹਾ ਹੈ ਕਿ ਐਤਵਾਰ-ਸੋਮਵਾਰ ਦਾ ਅੰਤਰ ਹੀ ਖਤਮ ਕਰ ਦਿੱਤਾ ਗਿਆ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, 'ਜਦੋਂ ਨੌਕਰੀਆਂ ਨਹੀਂ ਤਾਂ, ਫਿਰ ਕੀ ਐਤਵਾਰ, ਕੀ ਸੋਮਵਾਰ।'
ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਦੇਸ਼ ਵਿੱਚ ਕੋਰੋਨਾ ਤੇ ਨਿਯੰਰਣ ਟੀਕਾਕਰਨ ਵਰਗੇ ਮੁੱਦੇ ਉਠਾਉਂਦੇ ਹੋਏ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਸੀ।
ਇਹ ਵੀ ਪੜ੍ਹੋ: Tokyo Paralympics ਵਿੱਚ ਮੈਡਲ ਜੇਤੂਆਂ ਨਾਲ ਪੀਐਮ ਮੋਦੀ ਨੇ ਕੀਤੀ ਮੁਲਾਕਾਤ