ਪਣਜੀ: ਚੋਣ ਸਲਾਹਕਾਰ ਫਰਮ ਆਈ.ਪੀ.ਏ.ਸੀ. ਦੇ ਮੁਖੀ ਪ੍ਰਸ਼ਾਂਤ ਕਿਸ਼ੋਰ (Prashant Kishor) ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦਹਾਕਿਆਂ ਤੱਕ ਭਾਰਤੀ ਰਾਜਨੀਤੀ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦੀ ਰਹੇਗੀ। ਅੰਗਰੇਜ਼ੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਪ੍ਰਸ਼ਾਂਤ ਕਿਸ਼ੋਰ (Prashant Kishor) ਨੇ ਗੋਆ ਦੌਰੇ ਦੌਰਾਨ ਇਹ ਗੱਲ ਕਹੀ।
ਪ੍ਰਸ਼ਾਂਤ ਕਿਸ਼ੋਰ (Prashant Kishor) ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਭਾਜਪਾ ਲੰਬੇ ਸਮੇਂ ਤੱਕ ਭਾਰਤੀ ਰਾਜਨੀਤੀ ਵਿੱਚ ਇੱਕ ਤਾਕਤ ਬਣੀ ਰਹੇਗੀ ਅਤੇ ਕਾਂਗਰਸ ਨੂੰ ਅਗਲੇ ਕਈ ਦਹਾਕਿਆਂ ਤੱਕ ਭਾਜਪਾ ਨਾਲ ਲੜਨਾ ਪਵੇਗਾ।
ਗੋਆ ਦੇ ਅਜਾਇਬ ਘਰ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ, ਉਸਨੇ ਕਿਹਾ, "ਭਾਜਪਾ ਭਾਰਤੀ ਰਾਜਨੀਤੀ ਦੇ ਕੇਂਦਰ ਵਿੱਚ ਰਹੇਗੀ - ਭਾਵੇਂ ਉਹ ਜਿੱਤੇ ਜਾਂ ਹਾਰੇ, ਜਿਵੇਂ ਕਿ ਕਾਂਗਰਸ ਦੇ ਪਹਿਲੇ 40 ਸਾਲਾਂ ਵਿੱਚ ਸੀ। ਭਾਜਪਾ ਕਿਤੇ ਨਹੀਂ ਜਾ ਰਹੀ। ਜਦੋਂ ਇੱਕ ਵਾਰ ਕੋਈ ਪਾਰਟੀ ਪੂਰੇ ਦੇਸ਼ ਵਿੱਚ 30% ਵੋਟਾਂ ਪ੍ਰਾਪਤ ਕਰ ਲੈਦੀ ਹੈ ਤਾਂ ਉਹ ਪਾਰਟੀ ਜਲਦ ਖਤਮ ਨਹੀਂ ਹੁੰਦੀ।
ਭਾਜਪਾ ਦੀ ਮਜ਼ਬੂਤ ਮੌਜੂਦਗੀ ਦੀ ਭਵਿੱਖਬਾਣੀ ਕਰਦੇ ਹੋਏ, ਪ੍ਰਸ਼ਾਂਤ ਕਿਸ਼ੋਰ (Prashant Kishor) ਨੇ ਕਾਂਗਰਸੀ ਆਗੂ ਰਾਹੁਲ ਗਾਂਧੀ (Rahul Gandhi) 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਉਹ (Rahul Gandhi) ਸ਼ਾਇਦ ਇਸ ਭਰਮ ਵਿੱਚ ਹਨ ਕਿ ਭਾਜਪਾ ਸਿਰਫ਼ ਮੋਦੀ ਲਹਿਰ ਤੱਕ ਹੀ ਸੱਤਾ ਵਿੱਚ ਰਹੇਗੀ। ਉਨ੍ਹਾਂ ਨੂੰ ਮੋਦੀ ਅਤੇ ਭਾਜਪਾ ਦੀ ਤਾਕਤ ਦਾ ਕੋਈ ਅੰਦਾਜ਼ਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇਸ ਜਾਲ ਵਿੱਚ ਨਹੀਂ ਫਸਣਾ ਚਾਹੀਦਾ ਕਿ ਲੋਕ ਗੁੱਸੇ ਵਿੱਚ ਹਨ ਅਤੇ ਮੋਦੀ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ। ਉਨ੍ਹਾਂ ਅੱਗੇ ਕਿਹਾ, ਹੋ ਸਕਦਾ ਹੈ ਕਿ ਜਨਤਾ ਮੋਦੀ ਨੂੰ ਸੱਤਾ ਤੋਂ ਹਟਾ ਦੇਵੇ, ਪਰ ਭਾਜਪਾ ਕਿਧਰੇ ਨਹੀਂ ਜਾ ਰਹੀ। ਤੁਹਾਨੂੰ (ਕਾਂਗਰਸ) ਨੂੰ ਅਗਲੇ ਕਈ ਦਹਾਕਿਆਂ ਤੱਕ ਇਸ ਨਾਲ ਲੜਨਾ ਪਵੇਗਾ।
ਦੱਸ ਦੇਈਏ, ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 2021 ਵਿੱਚ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਜਿੱਤ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਇੱਕ ਚੋਣ ਰਣਨੀਤੀਕਾਰ ਦੇ ਰੂਪ ਵਿੱਚ ਉੱਚੇ ਹੋਏ ਹਨ, ਕਿਉਂਕਿ ਉਨ੍ਹਾਂ ਦੀ ਟੀਮ ਨੇ ਪਰਦੇ ਦੇ ਪਿੱਛੇ ਟੀ.ਐਮ.ਸੀ ਦੀ ਚੋਣ ਰਣਨੀਤੀ ਦੀ ਜ਼ਿੰਮੇਵਾਰੀ ਸੰਭਾਲੀ ਹੈ। ਪ੍ਰਸ਼ਾਂਤ ਕਿਸ਼ੋਰ (Prashant Kishor) ਇਸ ਸਮੇਂ ਗੋਆ ਵਿੱਚ ਹਨ ਅਤੇ ਤ੍ਰਿਣਮੂਲ ਕਾਂਗਰਸ ਨੂੰ ਚੋਣਾਂ ਲੜਨ ਲਈ ਪੈਰ ਜਮਾਉਣ ਵਿੱਚ ਮਦਦ ਕਰ ਰਹੇ ਹਨ।
ਇਹ ਵੀ ਪੜ੍ਹੋ:- ਦਿੱਲੀ ਜਾਣਗੇ ਕੈਪਟਨ ਅਮਰਿੰਦਰ ਸਿੰਘ, ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ