ETV Bharat / bharat

ਪੰਜਾਬੀ ਗਾਇਕ ਦਲੇਰ ਮਹਿੰਦੀ ਪਹੁੰਚੇ ਜੈਸਲਮੇਰ, ਮਾਮੇ ਖਾਨ ਨੇ ਕੀਤਾ ਸਵਾਗਤ - ਰਾਜਸਥਾਨੀ ਪਰੰਪਰਾ

ਪੰਜਾਬੀ ਗਾਇਕ ਦਲੇਰ ਮਹਿੰਦੀ (Daler Mehendi) ਜੈਸਲਮੇਰ ਪਹੁੰਚੇ।ਇਸ ਦੌਰਾਨ ਦਲੇਰ ਮਹਿੰਦੀ ਅਤੇ ਉਹਨਾਂ ਦੇ ਪਰਿਵਾਰ ਦਾ ਲੋਕ ਗਾਇਕ ਮਾਮੇ ਖਾਨ (Mame Khan) ਨੇ ਰਾਜਸਥਾਨੀ ਪਰੰਪਰਾ ਦੇ ਅਨੁਸਾਰ ਸਵਾਗਤ ਕੀਤਾ।

ਪੰਜਾਬੀ ਗਾਇਕ ਦਲੇਰ ਮਹਿੰਦੀ ਪਹੁੰਚੇ ਜੈਸਲਮੇਰ, ਮਾਮੇ ਖਾਨ ਨੇ ਕੀਤਾ ਸਵਾਗਤ

author img

By

Published : Aug 9, 2021, 8:10 AM IST

ਜੈਸਲਮੇਰ:ਪੰਜਾਬੀ ਗਾਇਕ ਦਲੇਰ ਮਹਿੰਦੀ (Daler Mehendi) ਆਪਣੇ ਪਰਿਵਾਰ ਸਮੇਤ ਐਤਵਾਰ ਨੂੰ ਜੈਸਲਮੇਰ ਪਹੁੰਚੇ।ਦਲੇਰ ਮਹਿੰਦੀ ਜੈਸਲਮੇਰ ਵਿਚ ਇਕ ਨਿੱਜੀ ਪ੍ਰੋਗਰਾਮ ਵਿਚ ਸ਼ਿਰਕਤ ਕਰਨਗੇ।ਉਥੇ ਦੇ ਲੋਕ ਗਾਇਕ ਮਾਮੇ ਖਾਨ (Mame Khan) ਨੇ ਦਲੇਰ ਮਹਿੰਦੀ ਦਾ ਰਾਜਸਥਾਨੀ ਪਰੰਪਰਾ ਅਨੁਸਾਰ ਸਵਾਗਤ ਕੀਤਾ।

ਦਲੇਰ ਮਹਿੰਦੀ ਆਪਣੇ ਪਰਿਵਾਰ ਦੇ ਨਾਲ ਐਤਵਾਰ ਦੀ ਸਵੇਰ ਜੈਸਲਮੇਰ ਵਿਚ ਪਹੁੰਚੇ।ਇੱਥੇ ਉਹ ਇਕ ਨਿੱਜੀ ਰਿਸੋਰਟ ਵਿਚ ਰੁੱਕੇ ਹਨ।ਇੱਥੇ ਇੰਡੀਅਨ ਪਲੇਅਬੈਕ ਗਾਇਕ ਮਾਮੇ ਖਾਨ ਅਤੇ ਵਪਾਰੀ ਗਜੇਂਦਰ ਸਿੰਘ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਇਸ ਦੌਰਾਨ ਰਾਜਸਥਾਨ ਦੇ ਕਈ ਕਲਾਕਾਰਾਂ ਨੇ ਆਪਣੇ ਹੁਨਰ ਦੇ ਜ਼ੋਹਰ ਵੀ ਵਿਖਾਏ।

ਜ਼ਿਕਰਯੋਗ ਹੈ ਕਿ ਜੈਸਲਮੇਰ ਜ਼ਿਲ੍ਹੇ ਦੇ ਪਿੰਡ ਸੱਤਾ ਨਿਵਾਸੀ ਲੋਕ ਗਾਇਕ ਮਾਮੇ ਖ਼ਾਨ ਦੀ ਬੇਟੀ ਦਾ ਵਿਆਹ ਹੈ।ਵਿਆਹ ਦੇ ਸਮਾਗਮ ਵਿਚ ਸ਼ਾਮਿਲ ਹੋਣ ਲਈ ਪੰਜਾਬੀ ਗਾਇਕ ਦਲੇਰ ਮਹਿੰਦੀ ਆਪਣੇ ਪਰਿਵਾਰ ਨਾਲ ਜੈਸਲਮੇਰ ਆਏ ਹਨ।ਉਨ੍ਹਾਂ ਨੇ ਕਈ ਹਿੰਦੀ ਗੀਤਾਂ ਵਿੱਚ ਸ਼ੰਕਰ-ਅਹਿਸਾਨ-ਲੋਏ, ਅਮਿਤ ਤ੍ਰਿਵੇਦੀ, ਸਲੀਮ-ਸੁਲੇਮਾਨ ਵਰਗੇ ਕਈ ਕਲਾਕਾਰਾਂ ਨਾਲ ਆਪਣੀ ਆਵਾਜ਼ ਦਿੱਤੀ ਹੈ।ਜੈਸਲਮੇਰ ਦੇ ਲੋਕ ਗਾਇਕ ਨੂੰ 2016 ਵਿਚ GiMA ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਦਲੇਰ ਮਹਿੰਦੀ ਦੋ ਦਿਨ ਤੱਕ ਜੈਸਲਮੇਰ ਰਹਿਣਗੇ।ਇਸ ਦੌਰਾਨ ਵਿਆਹ ਦੇ ਸਮਾਗਮ ਤੋਂ ਇਲਾਵਾ ਰੇਤੀਲੇ ਟਿੱਬਿਆ ਅਤੇ ਹੋਰ ਵੇਖਣਯੋਗ ਥਾਵਾਂ ਉਤੇ ਜਾਣਗੇ।ਮਾਮੇ ਖਾਨ ਦੀ ਬੇਟੀ ਦੇ ਵਿਆਹ ਵਿਚ ਦਲੇਰ ਮਹਿੰਦੀ ਤੋਂ ਇਲਾਵਾ ਹੋਰ ਕਈ ਵੱਡੇ ਕਲਾਕਾਰ ਆਏ ਹਨ।

ਇਹ ਵੀ ਪੜੋ:ਅਮਰਿੰਦਰ ਗਿੱਲ ਦੀ ਨਵੀਂ ਐਲਬਮ 'ਜੁਦਾ 3', ਇਸ ਦਿਨ ਹੋਵੇਗੀ ਰਿਲੀਜ਼

ETV Bharat Logo

Copyright © 2025 Ushodaya Enterprises Pvt. Ltd., All Rights Reserved.