ਨਵੀਂ ਦਿੱਲੀ: ਬੇਅਦਬੀ ਮਾਮਲੇ ’ਚ ਹਾਈਕੋਰਟ ਵੱਲੋਂ ਰਿਪੋਰਟ ਖਾਰਜ ਕਰਨ ਤੋਂ ਬਾਅਦ ਪੰਜਾਬ ਕਾਂਗਰਸ (Punjab Congress) ਵਿਚਾਲੇ ਕਲੇਸ਼ (Conflict) ਵਧਦਾ ਹੀ ਜਾ ਰਿਹਾ ਸੀ ਜਿਸ ਨੂੰ ਹੱਲ ਕਰਨ ਲਈ ਹਾਈਕਮਾਨ (High Command) ਨੇ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਤੇ ਨਵਜੋਤ ਸਿੰਘ ਸਿੱਧੂ (Navjot Singh Sidhu) ਵਿਚਾਲੇ ਚੱਲ ਰਹੇ ਤਕਰਾਰ ਨੂੰ ਹੱਲ ਕਰਵਾਉਣ ਲਈ ਜੂਨ ਦੇ ਪਹਿਲੇ ਹਫ਼ਤੇ ਪੀਸੀਸੀ ਮੁਖੀ ਤੇ ਪਾਰਟੀ ਵਿਧਾਇਕਾਂ ਨਾਲ ਮੁਲਾਕਾਤ ਕਰੇਗੀ। ਇਸ ਨੂੰ ‘ਪਰਿਵਾਰਕ ਕਲੇਸ਼’ ਕਰਾਰ ਦਿੰਦਿਆਂ ਕਮੇਟੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਇੱਕਜੁੱਟ ਹੋਕੇ ਮੋਰਚਾ ਸੰਭਾਲਣਾ ਪਵੇਗਾ ਤਾਂ ਜੋ ਜਿੱਤ ਹਾਸਲ ਕੀਤੀ ਜਾ ਸਕੇ।
ਇਹ ਵੀ ਪੜੋ: ਨਾਰਾਜ਼ ਵਿਧਾਇਕਾਂ ਅਤੇ ਮੰਤਰੀਆਂ ਨੂੰ ਕਮੇਟੀ ਨੇ ਦਿੱਲੀ ਮਿਲਣ ਦਾ ਭੇਜਿਆ ਸੱਦਾ
ਇਸ ਤਿੰਨ ਮੈਂਬਰੀ ਕਮੇਟੀ ਵਿੱਚ ਦੇ ਮੈਬਰਾਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ (Harish Rawat), ਐਮਪੀ ਮਲਿਕਾਅਰਜੁਨ ਖੜਗੇ (Mallikarjun Kharge) ਅਤੇ ਸਾਬਕਾ ਐਮਪੀ ਜੈ ਪ੍ਰਕਾਸ਼ ਅਗਰਵਾਲ (Jai Prakash Aggarwal) ਨੇ ਦਿੱਲੀ ਦੇ 15 ਗੁਰੂ ਰਕਾਬਗੰਜ ਰੋਡ ਸਥਿਤ ਕਾਂਗਰਸ ਦੇ ਵਾਰ ਰੂਮ ਵਿਖੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਕਮੇਟੀ ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ (Conflict) ਨੂੰ ਜੂਨ ਦੇ ਪਹਿਲੇ ਹਫ਼ਤੇ ਤੱਕ ਹੱਲ ਕਰ ਦੇਵੇਗੀ।
ਕਮੇਟੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ (Navjot Singh Sidhu) ਨਾਲ ਵੀ ਗੱਲਬਾਤ ਕਰੇਗੀ। ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਪੰਜਾਬ ਕਾਂਗਰਸ (Punjab Congress) ਦੇ ਵਿਧਾਇਕਾਂ ਨੂੰ ਇੱਕ ਬੈਠਕ ਲਈ ਦਿੱਲੀ ਬੁਲਾਇਆ ਜਾਵੇਗਾ, ਪਰ ਇਸ ਦਾ ਸਮਾਂ ਅਤੇ ਤੈਅ ਕਰਨਾ ਬਾਕੀ ਹੈ।
ਇਸ ਮੌਕੇ ਹਰੀਸ਼ ਰਾਵਤ (Harish Rawat) ਨੇ ਕਿਹਾ ਕਿ ਇਹ ਕੋਈ ਸੰਕਟ ਨਹੀਂ ਬਲਕਿ ਪਰਿਵਾਰਕ ਮੈਂਬਰਾਂ ਵਿਚਾਲੇ ਝਗੜਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਮਿਲ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਇੱਕ ਰੋਡਮੈਪ ਤਿਆਰ ਕਰਾਂਗੇ। ਉਹਨਾਂ ਨੇ ਕਿਹਾ ਕਿ ਪਾਰਟੀ ਵਿਚਾਲੇ ਜੋ ਵੀ ਤਕਰਾਰ ਚੱਲ ਰਹੀ ਹੈ ਉਸ ਨੂੰ ਜਲਦ ਹੀ ਹੱਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਅਸੀਂ ਪ੍ਰਦੇਸ਼ ਕਾਂਗਰਸ ਪ੍ਰਧਾਨ, ਵਿਧਾਇਕਾਂ, ਸੰਸਦ ਮੈਂਬਰਾਂ ਨਾਲ ਵੀ ਸਲਾਹ ਮਸ਼ਵਰਾ ਕਰਾਂਗੇ ਅਤੇ ਲੋੜ ਪੈਣ 'ਤੇ ਕੈਪਟਨ ਅਤੇ ਸਿੱਧੂ ਨਾਲ ਵੀ ਗੱਲ ਕਰਾਂਗੇ। ਸਾਰੀ ਲੀਡਰਸ਼ਿਪ ਜਿਹੜੀ ਆਉਣ ਵਾਲੀਆਂ ਚੋਣਾਂ ਨੂੰ ਪ੍ਰਭਾਵਤ ਕਰੇਗੀ, ਅਸੀਂ ਉਨ੍ਹਾਂ ਸਾਰਿਆਂ ਨਾਲ ਸਲਾਹ ਮਸ਼ਵਰਾ ਕਰਨ ਦੀ ਕੋਸ਼ਿਸ਼ ਕਰਾਂਗੇ।"
ਰਾਵਤ (Harish Rawat) ਨੇ ਕਿਹਾ ਕਿ ਜੇ ਲੋੜ ਪਈ ਤਾਂ ਕਮੇਟੀ ਉਨ੍ਹਾਂ ਕਾਂਗਰਸ ਉਮੀਦਵਾਰਾਂ ਨਾਲ ਵੀ ਗੱਲ ਕਰੇਗੀ ਜੋ ਪਿਛਲੀਆਂ ਚੋਣਾਂ ਦੌਰਾਨ ਹਾਰ ਗਏ ਸਨ, ਪਰ ਇਸ ਵੇਲੇ ਅਸੀਂ ਪਹਿਲਾਂ ਪੀਸੀਸੀ ਦੇ ਪ੍ਰਧਾਨ ਅਤੇ ਆਪਣੇ ਵਿਧਾਇਕਾਂ ਨਾਲ ਗੱਲ ਕਰਨ ਦਾ ਫੈਸਲਾ ਕੀਤਾ ਹੈ। ਅਸੀਂ ਅਜੇ ਤੈਅ ਨਹੀਂ ਕਰਨਾ ਹੈ ਕਿ ਅਸੀਂ ਉਨ੍ਹਾਂ ਨੂੰ ਇਸ ਮਾਮਲੇ ਸੰਬੰਧੀ ਗੱਲਬਾਤ ਕਰਨ ਲਈ ਦਿੱਲੀ ਕਦੋਂ ਬੁਲਾਉਣਾ ਹੈ।
ਇਹ ਵੀ ਪੜੋ: Covid-19:ਕੇਂਦਰ ਵੱਲੋਂ ਮ੍ਰਿਤਕਾਂ ਦੇ ਪਰਿਵਾਰ ਲਈ ਕੀਤਾ ਪੈਨਸ਼ਨ ਦਾ ਐਲਾਨ
ਇਸ ਦੌਰਾਨ ਜੇਪੀ ਅਗਰਵਾਲ (Jai Prakash Aggarwal) ਨੇ ਵਿਸ਼ਵਾਸ ਜਤਾਇਆ ਕਿ ਕਮੇਟੀ ਇਸ ਮਸਲੇ ਦਾ ਹੱਲ ਜਲਦ ਹੀ ਕੱਢ ਲਵੇਗੀ। ਉਹ ਨੇ ਕਿਹਾ ਕਿ ਹਰ ਸਮੱਸਿਆ ਦਾ ਹੱਲ ਹੁੰਦਾ ਹੈ ਤੇ ਇਸ ਦਾ ਵੀ ਹੱਲ ਜਲਦ ਹੋ ਜਾਵੇਗਾ।