ਨਵੀਂ ਦਿੱਲੀ: ਮੁੱਖ ਮੰਤਰੀ ਭਗਵੰਤ ਮਾਨ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਦੇ ਪਰਿਵਾਰ ਨੂੰ ਮਿਲਣ ਪਹੁੰਚੇ। ਸੀਐਮ ਮਾਨ ਨੇ ਸੰਜੇ ਸਿੰਘ ਦੇ ਪਰਿਵਾਰ ਨਾਲ ਉਨ੍ਹਾਂ ਦੀ ਨੌਰਥ ਐਵੇਨਿਊ ਸਥਿਤ ਸਰਕਾਰੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। (CM Bhagwant Mann met the family of Sanjay Singh)
ਦੱਸ ਦੇਈਏ ਕਿ ED ਨੇ ਦਿੱਲੀ ਸ਼ਰਾਬ ਘੁਟਾਲੇ ਦੇ ਕਥਿਤ ਮਾਮਲੇ ਵਿੱਚ ਸੰਸਦ ਮੈਂਬਰ ਸੰਜੇ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਤੋਂ ਬਾਅਦ 'ਆਪ' ਲਗਾਤਾਰ ਭਾਜਪਾ 'ਤੇ ਹਮਲੇ ਕਰ ਰਹੀ ਹੈ। ਇਸ ਕੜੀ 'ਚ ਭਾਗਵਤ ਮਾਨ ਨੇ ਸੰਜੇ ਸਿੰਘ ਦੇ ਮਾਤਾ-ਪਿਤਾ ਅਤੇ ਪਤਨੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਾਨ ਨੇ ਕਿਹਾ ਕਿ ਭਾਜਪਾ ਦਾ ਇੱਕ ਹੀ ਉਦੇਸ਼ ਹੈ, ਜਿੱਥੇ ਜਨਤਾ ਸਮਰਥਨ ਨਾ ਕਰੇ, ਤਾਂ ਵਿਰੋਧੀ ਨੇਤਾਵਾਂ ਨੂੰ ਈਡੀ ਦਾ ਸਹਾਰਾ ਲੈ ਕੇ ਜੇਲ੍ਹ ਵਿੱਚ ਡੱਕ ਦਿਓ।
“ਆਮ ਆਦਮੀ ਪਾਰਟੀ ਇੱਕ ਇਮਾਨਦਾਰ ਪਾਰਟੀ ਹੈ ਜੋ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਵਿੱਚੋਂ ਉਭਰੀ ਹੈ। 'ਆਪ' ਦੇਸ਼ ਦੇ 140 ਕਰੋੜ ਲੋਕਾਂ ਦੀ ਨੰਬਰ ਇਕ ਪਾਰਟੀ ਹੈ। ਪਰ ਪਿਛਲੇ ਕੁਝ ਦਿਨਾਂ ਵਿੱਚ ਦੇਖਣ ਵਿੱਚ ਆਇਆ ਹੈ ਕਿ ਮੋਦੀ ਸਰਕਾਰ ਕਿਵੇਂ ਅੱਤਿਆਚਾਰੀ ਹੋ ਗਈ ਹੈ। ਵਿਰੋਧੀ ਆਗੂਆਂ ਨੂੰ ਜ਼ਬਰਦਸਤੀ ਜੇਲ੍ਹਾਂ ਵਿੱਚ ਡੱਕਣਾ। ਪਰ ਅਸੀਂ ਕੇਜਰੀਵਾਲ ਦੇ ਸੱਚੇ ਸਿਪਾਹੀ ਹਾਂ। ਕੱਟੜ ਅਤੇ ਇਮਾਨਦਾਰ ਸਰਕਾਰ ਦੇ ਸਿਪਾਹੀ ਹਾਂ। ਅਸੀਂ ਡਰਨ ਵਾਲੇ ਨਹੀਂ ਹਾਂ ਅਤੇ ਨਾ ਹੀ ਝੁਕਾਂਗੇ" -ਭਗਵੰਤ ਮਾਨ, ਮੁੱਖ ਮੰਤਰੀ ਪੰਜਾਬ
ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਵਧਦੀ ਲੋਕਪ੍ਰਿਅਤਾ ਤੋਂ ਕੇਂਦਰ ਸਰਕਾਰ ਚਿੰਤਤ ਹੈ। ਈਡੀ ਬਿਨਾਂ ਕਿਸੇ ਸਬੂਤ ਦੇ ਸੰਜੇ ਸਿੰਘ ਨੂੰ ਚੁੱਕ ਕੇ ਲੈ ਗਈ। ਸਾਰਾ ਦਿਨ ਘਰ ਵਿੱਚ ਛਾਪੇਮਾਰੀ ਹੁੰਦੀ ਰਹੀ। ਕੁਝ ਹਾਸਿਲ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਕਈ ਥਾਵਾਂ 'ਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਅਤੇ ਉੱਥੇ ਕੁਝ ਵੀ ਨਹੀਂ ਮਿਲਿਆ ਸੀ। ਈਡੀ ਝੂਠੇ ਦੋਸ਼ਾਂ ਤਹਿਤ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਜ਼ਬਰਦਸਤੀ ਗ੍ਰਿਫ਼ਤਾਰ ਕਰ ਰਹੀ ਹੈ। ਕੇਂਦਰ ਦੀ ਮੋਦੀ ਸਰਕਾਰ ਈਡੀ ਦੀ ਦੁਰਵਰਤੋਂ ਕਰ ਰਹੀ ਹੈ।
- ISRAEL INDIANS: ਇਜ਼ਰਾਈਲ ਅਤੇ ਗਾਜ਼ਾ 'ਚ ਰਹਿ ਰਹੇ ਭਾਰਤੀ ਸੁਰੱਖਿਅਤ, ਕਿਹਾ- 'ਸਥਿਤੀ ਡਰਾਉਣੀ ਹੈ ਪਰ ਅਸੀਂ ਠੀਕ ਹਾਂ'
- Muraleedharan Urges Indians: ਇਜ਼ਰਾਈਲ 'ਚ ਲੋੜ ਪੈਣ 'ਤੇ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨ ਭਾਰਤੀ: ਵਿਦੇਸ਼ ਰਾਜ ਮੰਤਰੀ
- Khalsa aid News : ਖਾਲਸਾ ਏਡ ਦੇ ਕੌਮੀ ਸੇਵਾਦਾਰ ਅਮਰਪ੍ਰੀਤ ਸਿੰਘ ਨੇ ਦਿੱਤਾ ਅਸਤੀਫਾ, 10 ਸਾਲਾਂ ਤੋਂ ਜੁੜੇ ਸਨ ਸੰਸਥਾ ਨਾਲ
- Israel On Attack: ਏਅਰ ਇੰਡੀਆ ਦੀਆਂ ਇਜ਼ਰਾਈਲ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ, 14 ਅਕਤੂਬਰ ਤੱਕ ਨਹੀਂ ਕਰ ਸਕਣਗੇ ਯਾਤਰਾ