ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਇਸਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਕ ਉੱਚ ਪੱਧਰੀ ਬੈਠਰ ਕਰ ਰਹੇ ਹਨ। ਇਸ ਬੈਠਕ ਵਿੱਤ ਦੇਸ਼ ਭਰ ਵਿੱਚ ਕੋਵਿਡ-19 ਦੀ ਆਉਣ ਵਾਲੀ ਸਥਿਤੀ ਅਤੇ ਜਾਰੀ ਟੀਕਾਕਰਨ ਅਭਿਆਨ ਦੀ ਸਮੀਖਿਆ ਕੀਤੀ ਜਾਣੀ ਹੈ।
ਇਸ ਬੈਠਕ ਵਿੱਚ ਕੈਬਨਟ ਸੈਕਟਰੀ,ਪ੍ਰਧਾਨ ਮੰਤਰੀ ਦਾ ਪ੍ਰਧਾਨ ,ਕੇਂਦਰੀ ਸਿਹਤ ਮੰਤਰੀ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹਨ।
ਭਾਰਤ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਸੰਕ੍ਰਮਣ ਦੇ 93,249 ਨਵੇਂ ਮਾਮਲੇ ਸਾਹਮਣੇ ਆਏ ਜੋ ਇਸ ਇੱਕ ਦਿਨ ਵਿੱਚ ਆਏ ਕੋਵਿਡ-19 ਦੇ ਬਹੁਤ ਜਿਆਦਾ ਮਾਮਲੇ ਹਨ। ਇਸਦੇ ਨਾਲ ਹੀ ਦੇਸ਼ ਵਿੱਚ ਕੁੱਲ ਮਾਮਲਿਆਂ ਦੀ ਸੰਖਿਆਂ ਵੱਧ ਕੇ 1,24,85,509 ਹੋ ਗਈ ਹੈ।
ਕੇਂਦਰੀ ਸਿਹਤ ਮੰਤਰੀ ਦੇ ਸਵੇਰੇ ਅੱਠ ਵਜੇ ਤੱਕ ਜਾਰੀ ਅੰਕੜਿਆਂ ਦੇ ਅਨੁਸਾਰ 19 ਸਤੰਬਰ ਦੇ ਬਾਅਦ ਕੋਰੋਨਾ ਵਾਇਰਸ ਸੰਕ੍ਰਮਣ ਦੇ ਇੱਕ ਦਿਨ ਵਿੱਚ ਸਾਹਮਣੇ ਆਏ ਇਹ ਸਭ ਤੋਂ ਵੱਧ ਮਾਮਲੇ ਹਨ। 19 ਸਤੰਬਰ ਨੂੰ ਕੋਵਿਡ -19 ਦੇ 93,337 ਮਾਮਲੇ ਸਾਹਮਣੇ ਆਏ ਸੀ।
ਅੰਕੜਿਆਂ ਦੇ ਅਨੁਸਾਰ ਐਤਵਾਰ ਨੂੰ ਮਾਹਾਮਾਰੀ ਦੇ 513 ਹੋਰ ਲੋਕਾਂ ਦੀ ਮੌਤ ਹੋ ਜਾਣ ਨਾਲ ਮਰਨ ਵਾਲਿਆਂ ਦੀ ਸੰਖਿਆਂ ਵੱਧ ਕੇ 1,64,623 ਹੋ ਗਈ ਹੈ।