ਕੇਵਡਿਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਵਿੱਚ ਸਥਿਤ ਕੇਵਡਿਆ ਵਿੱਚ ਦੇਸ਼ ਦੀ ਚੋਟੀ ਦੀ ਫੌਜੀ ਲੀਡਰਸ਼ਿਪ ਦੀ ਕਾਨਫਰੰਸ ਨੂੰ ਸੰਬੋਧਿਤ ਕਰਨਗੇ। ਰਾਜ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਚੋਟੀ ਦੇ ਫੌਜੀ ਅਧਿਕਾਰੀਆਂ ਦੀ ਤਿੰਨ ਰੋਜ਼ਾ ਸੰਯੁਕਤ ਫੌਜੀ ਕਾਨਫਰੰਸ ਵੀਰਵਾਰ ਨੂੰ ਇਥੇ ਸ਼ੁਰੂ ਹੋਈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਨੀਵਾਰ ਭਾਵ ਅੱਜ ਸਵੇਰੇ ਇਥੇ ਪਹੁੰਚਣਗੇ ਅਤੇ ਕਾਨਫਰੰਸ ਨੂੰ ਸੰਬੋਧਨ ਕਰਨਗੇ। ਉਹ ਉਸੇ ਦਿਨ ਵਾਪਸ ਆਉਣ ਵਾਲੇ ਹਨ।