ETV Bharat / bharat

ਲਗਾਤਾਰ 8ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵੱਡਾ ਵਾਧਾ - Price of Petrol Today

ਪਿਛਲੇ 8 ਦਿਨਾਂ ਦਰਮਿਆਨ ਦਿੱਲੀ ਵਿੱਚ ਪੈਟਰੋਲ 2.34 ਰੁਪਏ ਮਹਿੰਗਾ ਹੋ ਗਿਆ ਹੈ, ਜਦਕਿ ਡੀਜ਼ਲ ਦੀ ਕੀਮਤ ਵਿੱਚ 2.57 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਦੂਜੇ ਪਾਸੇ, ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਵਿੱਚ ਲਗਾਤਾਰ ਚੌਥੇ ਸੈਸ਼ਨ ਵਿੱਚ ਵਾਧਾ ਜਾਰੀ ਰਿਹਾ।

Price Hike of Petrol Diesel
ਲਗਾਤਾਰ 8ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵੱਡਾ ਵਾਧਾ
author img

By

Published : Feb 16, 2021, 3:47 PM IST

ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਅੱਠਵੇਂ ਦਿਨ ਮੰਗਲਵਾਰ ਨੂੰ ਵਾਧਾ ਜਾਰੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਫਿਰ 26 ਪੈਸੇ ਤੋਂ ਵਧਾ ਕੇ 38 ਪੈਸੇ ਕਰ ਦਿੱਤਾ ਹੈ। ਪਿਛਲੇ 8 ਦਿਨਾਂ ਦਰਮਿਆਨ ਦਿੱਲੀ ਵਿੱਚ ਪੈਟਰੋਲ 2.34 ਰੁਪਏ ਮਹਿੰਗਾ ਹੋ ਗਿਆ ਹੈ, ਜਦਕਿ ਡੀਜ਼ਲ ਦੀ ਕੀਮਤ ਵਿੱਚ 2.57 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

ਸੋਮਵਾਰ ਦੀ ਰੇਟ ਲਿਸਟ

ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਸੋਮਵਾਰ ਨੂੰ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵਿੱਚ 30 ਪੈਸੇ, ਕੋਲਕਾਤਾ ਵਿੱਚ 29 ਪੈਸੇ, ਮੁੰਬਈ ਵਿੱਚ 29 ਪੈਸੇ ਅਤੇ ਚੇਨਈ ਵਿੱਚ 26 ਪੈਸੇ ਦਾ ਵਾਧਾ ਕੀਤਾ ਗਿਆ। ਇਸ ਦੇ ਨਾਲ ਹੀ, ਡੀਜ਼ਲ ਦੀ ਕੀਮਤ ਵਿੱਚ ਦਿੱਲੀ ਅਤੇ ਕੋਲਕਾਤਾ ਵਿੱਚ 35 ਪੈਸੇ, ਮੁੰਬਈ ਵਿੱਚ 38 ਪੈਸੇ ਅਤੇ ਚੇਨਈ ਵਿੱਚ 33 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

ਇੰਡੀਅਨ ਆਇਲ ਦੀ ਵੈੱਬਸਾਈਟ ਅਨੁਸਾਰ, ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿੱਚ ਪੈਟਰੋਲ ਦੀ ਕੀਮਤ ਕ੍ਰਮਵਾਰ 89.29 ਰੁਪਏ, 90.54 ਰੁਪਏ, 95.75 ਰੁਪਏ ਅਤੇ 91.45 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਡੀਜ਼ਲ ਦੀਆਂ ਕੀਮਤਾਂ ਵੀ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿੱਚ ਕ੍ਰਮਵਾਰ 79.70, 83.29 ਰੁਪਏ, 86.72 ਰੁਪਏ ਅਤੇ 84.77 ਰੁਪਏ ਪ੍ਰਤੀ ਲੀਟਰ ਰਹੀਆਂ ਹਨ।

ਅੰਤਰਰਾਸ਼ਟਰੀ ਵਾਅਦਾ ਮਾਰਕੀਟ ਇੰਟਰਕਾਟੀਨੈਂਟਲ ਐਕਸਚੇਂਜ (ਆਈਸੀਈ) ਦਾ ਬੈਂਚਮਾਰਕ ਕੱਚਾ ਤੇਲ ਬ੍ਰੈਂਟ ਕਰੂਡ ਮੰਗਲਵਾਰ ਨੂੰ ਇਸ ਦੇ ਪਿਛਲੇ ਸੈਸ਼ਨ ਦੇ ਮੁਕਾਬਲੇ 0.51 ਪ੍ਰਤੀਸ਼ਤ ਦੀ ਤੇਜ਼ੀ ਨਾਲ 63.62 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਚਲਾ ਰਿਹਾ ਸੀ।

ਨਿਊਯਾਰਕ ਮਾਰਕੇਟਾਈਲ ਐਕਸਚੇਂਜ (ਨਾਯਮੈਕਸ) 'ਤੇ ਵੈਸਟ ਟੈਕਸਸ ਇੰਟਰਮੀਡੀਏਟ (ਡਬਲਯੂਟੀਆਈ) ਦੇ ਮਾਰਚ ਦਾ ਇਕਰਾਰਨਾਮਾ ਪਿਛਲੇ ਸੈਸ਼ਨ ਦੇ ਮੁਕਾਬਲੇ 1.31 ਫੀਸਦ ਦੀ ਤੇਜ਼ੀ ਨਾਲ 60.25 ਡਾਲਰ ਪ੍ਰਤੀ ਬੈਰਲ' ਤੇ ਕਾਰੋਬਾਰ ਚੱਲ ਰਿਹਾ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.