ਭੁਵਨੇਸ਼ਵਰ— ਦੇਸ਼ ਦੇ ਸਰਵਉੱਚ ਅਹੁਦੇ 'ਤੇ ਇਕ ਸਾਲ ਪੂਰਾ ਕਰ ਚੁੱਕੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮੰਗਲਵਾਰ ਤੋਂ ਆਪਣੇ ਗ੍ਰਹਿ ਰਾਜ ਓਡੀਸ਼ਾ ਦੇ ਤਿੰਨ ਦਿਨਾਂ ਦੌਰੇ 'ਤੇ ਆ ਰਹੇ ਹਨ।
ਪ੍ਰੋਗਰਾਮ ਮੁਤਾਬਿਕ ਰਾਸ਼ਟਰਪਤੀ ਮੰਗਲਵਾਰ ਸ਼ਾਮ 6.10 ਵਜੇ ਦਿੱਲੀ ਤੋਂ ਇੱਥੇ ਪਹੁੰਚਣਗੇ ਅਤੇ ਸ਼ਾਮ 6.30 ਵਜੇ ਰਾਜ ਭਵਨ ਜਾਣਗੇ। ਅਧਿਕਾਰੀਆਂ ਨੇ ਦੱਸਿਆ ਕਿ ਉਹ ਬੁੱਧਵਾਰ ਨੂੰ ਕਟਕ ਜਾਣਗੇ ਅਤੇ 27 ਜੁਲਾਈ ਨੂੰ ਦਿੱਲੀ ਪਰਤਣਗੇ। ਰਾਜ ਭਵਨ ਵਿਖੇ ਉਹ ਅੱਧੇ ਘੰਟੇ ਤੱਕ ਅਟੁੱਟ ਬੰਧਨ ਦੇ ਲਾਭਪਾਤਰੀ ਮੈਡੀਕਲ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ।
'ਅਟੁੱਟ ਬੰਧਨ ਪਰਿਵਾਰ' ਅਜਿਹਾ ਪਲੇਟਫਾਰਮ ਹੈ ਜਿੱਥੇ ਵੱਖ-ਵੱਖ ਖੇਤਰਾਂ ਦੇ ਲੋਕ ਗਰੀਬ ਮੈਡੀਕਲ ਵਿਦਿਆਰਥੀਆਂ ਦੀ ਆਰਥਿਕ ਮਦਦ ਲਈ ਅੱਗੇ ਆਉਂਦੇ ਹਨ। ਇਸ ਸਮੇਂ ਸੂਬੇ ਦੇ ਵੱਖ-ਵੱਖ ਮੈਡੀਕਲ ਕਾਲਜਾਂ ਦੇ 52 ਵਿਦਿਆਰਥੀਆਂ ਦੀ ਗੈਰ-ਲਾਭਕਾਰੀ ਸੰਸਥਾ ਵੱਲੋਂ ਮਦਦ ਕੀਤੀ ਜਾ ਰਹੀ ਹੈ।
ਕਟਕ ਦੇ ਆਪਣੇ ਦੌਰੇ ਦੌਰਾਨ ਉਹ ਬੁੱਧਵਾਰ ਨੂੰ ਚੰਡੀ ਮੰਦਰ 'ਚ ਪੂਜਾ ਕਰਨਗੇ। ਇਸ ਤੋਂ ਬਾਅਦ ਉਤਕਲ ਗੌਰਵ ਮਧੂਸੂਦਨ ਦਾਸ ਦੇ ਘਰ ਜਾ ਕੇ ਉਨ੍ਹਾਂ ਦੀ ਮੂਰਤੀ 'ਤੇ ਫੁੱਲ ਚੜ੍ਹਾਉਣਗੇ।
ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਸਥਾਨ ਅਤੇ ਨੇਤਾਜੀ ਮਿਊਜ਼ੀਅਮ ਦਾ ਵੀ ਦੌਰਾ ਕਰਨਗੇ। ਇਸ ਤੋਂ ਇਲਾਵਾ ਉਹ ਉੜੀਸਾ ਹਾਈ ਕੋਰਟ ਦੇ 75 ਸਾਲ ਪੂਰੇ ਹੋਣ 'ਤੇ ਕਟਕ 'ਚ ਆਯੋਜਿਤ ਪ੍ਰੋਗਰਾਮ ਅਤੇ ਐੱਸ.ਸੀ.ਬੀ. ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਲਾਨਾ ਸਮਾਰੋਹ ਨੂੰ ਸੰਬੋਧਨ ਕਰਨਗੇ। ਉਸੇ ਦਿਨ, ਉਹ ਨੈਸ਼ਨਲ ਲਾਅ ਯੂਨੀਵਰਸਿਟੀ, ਓਡੀਸ਼ਾ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਵੀ ਸ਼ਿਰਕਤ ਕਰਨਗੇ।
- Geetika Sharma Suicide Case: ਹਰਿਆਣਾ ਦੇ ਸਾਬਕਾ ਮੰਤਰੀ ਗੋਪਾਲ ਕਾਂਡਾ ਬਰੀ, ਅਰੁਣਾ ਚੱਢਾ ਨੂੰ ਵੀ ਅਦਾਲਤ ਤੋਂ ਰਾਹਤ
- BJP Parliamentary Meeting: ਪੀਐਮ ਮੋਦੀ ਨੇ ਕਿਹਾ- ਅਜਿਹੀ ਦਿਸ਼ਾਹੀਣ ਵਿਰੋਧ ਧਿਰ ਅੱਜ ਤੱਕ ਨਹੀਂ ਦੇਖੀ
- 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਦੀ ਮੁਅੱਤਲੀ ਖ਼ਿਲਾਫ਼ ਵਿਰੋਧੀ ਧਿਰ ਨੇ ਖੋਲ੍ਹਿਆ ਮੋਰਚਾ, ਰਾਤ ਭਰ ਸੰਸਦ ਦੇ ਬਾਹਰ ਬੈਠ ਕੇ ਜਤਾਇਆ ਰੋਸ
ਦਿੱਲੀ ਪਰਤਣ ਤੋਂ ਪਹਿਲਾਂ ਰਾਸ਼ਟਰਪਤੀ ਵੀਰਵਾਰ ਨੂੰ ਰਾਜ ਭਵਨ ਵਿਖੇ ਆਦਿਵਾਸੀ ਸਮੂਹਾਂ ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ। ਅਧਿਕਾਰੀ ਨੇ ਕਿਹਾ ਕਿ ਉਹ 2023 ਲਈ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰਿਆ ਵਿਸ਼ਵਵਿਦਿਆਲਿਆ ਦੀ ਥੀਮ 'ਸਕਾਰਾਤਮਕ ਤਬਦੀਲੀ ਦਾ ਸਾਲ' ਲਾਂਚ ਕਰਨਗੇ ਅਤੇ ਭੁਵਨੇਸ਼ਵਰ ਦੇ ਦਾਸਾਬਤੀਆ ਵਿਖੇ ਇਸ ਦੇ ਲਾਈਟਹਾਊਸ ਕੰਪਲੈਕਸ ਦਾ ਨੀਂਹ ਪੱਥਰ ਵੀ ਰੱਖਣਗੇ।
ਭੁਵਨੇਸ਼ਵਰ ਦੇ ਪੁਲਿਸ ਡਿਪਟੀ ਕਮਿਸ਼ਨਰ ਪ੍ਰਤੀਕ ਸਿੰਘ ਨੇ ਕਿਹਾ ਕਿ ਰਾਸ਼ਟਰਪਤੀ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਵਧਾ ਦਿੱਤੀ ਗਈ ਹੈ। ਦੇਸ਼ ਦਾ ਸਰਵਉੱਚ ਅਹੁਦਾ ਸੰਭਾਲਣ ਤੋਂ ਬਾਅਦ ਰਾਸ਼ਟਰਪਤੀ ਮੁਰਮੂ ਦਾ ਓਡੀਸ਼ਾ ਦਾ ਇਹ ਤੀਜਾ ਦੌਰਾ ਹੋਵੇਗਾ।
(ਪੀਟੀਆਈ-ਭਾਸ਼ਾ)