ਰਾਵਲਪਿੰਡੀ: ਨਿਊਜ਼ੀਲੈਂਡ ਕ੍ਰਿਕਟ ਟੀਮ(New Zealand cricket team) ਨੇ ਸੋਮਵਾਰ ਨੂੰ ਰਾਵਲਪਿੰਡੀ ਕ੍ਰਿਕਟ ਸਟੇਡੀਅਮ ਵਿੱਚ ਅਭਿਆਸ ਕੀਤਾ। ਜਿੱਥੇ ਉਹ ਸ਼ੁੱਕਰਵਾਰ ਤੋਂ ਪਾਕਿਸਤਾਨ ਵਿਰੁੱਧ ਤਿੰਨ ਇੱਕ ਰੋਜ਼ਾ ਕੌਮਾਂਤਰੀ ਮੈਚਾਂ ਦੀ ਲੜੀ ਖੇਡੇਗੀ।
2003 ਤੋਂ ਬਾਅਦ ਨਿਊਜ਼ੀਲੈਂਡ (New Zealand) ਦਾ ਇਹ ਪਾਕਿਸਤਾਨ ਦਾ ਪਹਿਲਾ ਦੌਰਾ ਹੈ। ਸਾਲ 2009 ਵਿੱਚ ਲਾਹੌਰ ਵਿੱਚ ਸ਼੍ਰੀਲੰਕਾ ਟੀਮ ਦੀ ਬੱਸ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਅੰਤਰਰਾਸ਼ਟਰੀ ਟੀਮਾਂ ਪਾਕਿਸਤਾਨ ਦਾ ਦੌਰਾ ਕਰਨ ਤੋਂ ਬਚ ਰਹੀਆਂ ਹਨ। ਦੋਵਾਂ ਦੇਸ਼ਾਂ ਵਿਚਾਲੇ ਪੰਜ ਟੀ -20 ਕੌਮਾਂਤਰੀ ਮੈਚਾਂ ਦੀ ਲੜੀ ਵੀ ਖੇਡੀ ਜਾਵੇਗੀ।
ਦੋਵਾਂ ਸੀਮਤ ਓਵਰਾਂ ਦੀ ਸੀਰੀਜ਼ ਦੇ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪਾਕਿਸਤਾਨ (Pakistan) ਦੇ ਕੋਚ ਦੀ ਭੂਮਿਕਾ ਸਾਬਕਾ ਟੈਸਟ ਖਿਡਾਰੀ ਸਕਲੈਨ ਮੁਸ਼ਤਾਕ ਅਤੇ ਅਬਦੁਲ ਰੱਜਾਕ ਨਿਭਾਉਣਗੇ। ਮਿਸਬਾਹ-ਉਲ-ਹੱਕ ਅਤੇ ਵਕਾਰ ਯੂਨਿਸ ਦੇ ਹਾਲੀਆ ਅਸਤੀਫ਼ਿਆਂ ਤੋਂ ਬਾਅਦ ਦੋਵਾਂ ਨੂੰ ਅੰਤਰਿਮ ਆਧਾਰ 'ਤੇ ਕੋਚ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ:BCCI ਨੇ ਅਗਲੇ ਸਾਲ ਇੰਗਲੈਂਡ 'ਚ 2 ਵਾਧੂ ਟੀ20 ਮੈਚ ਖੇਡਣ ਦੀ ਪੇਸ਼ਕਸ਼ ਦੀ ਕੀਤੀ ਪੁਸ਼ਟੀ