ਨਵੀਂ ਦਿੱਲੀ: ਦਿੱਲੀ ਵਿਖੇ ਗੁਰਦੁਆਰਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਆਪਣੀਆਂ-ਆਪਣੀਆਂ ਰਣਨੀਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਥੇ ਹੀ ਇਸ ਵਾਰ ਦੀਆਂ ਚੋਣਾਂ ਪਿਛਲੀਆਂ ਚੋਣਾਂ ਦੇ ਮੁਕਾਬਲੇ ਥੋੜੀਆਂ ਅਲੱਗ ਹੋਣਗੀਆਂ, ਕਿਉਂਕਿ ਇਸ ਵਾਰ ਕਈ ਨਵੀਂਆਂ ਪਾਰਟੀਆਂ ਵੀ ਮੈਦਾਨ ਵਿੱਚ ਨਿੱਤਰ ਆਈਆਂ ਹਨ।
ਕਈ ਪਾਰਟੀਆਂ ਨਿੱਤਰੀਆਂ ਮੈਦਾਨ ਵਿੱਚ
ਈਟੀਵੀ ਭਾਰਤ ਦੀ ਟੀਮ ਨੇ ਕੁੱਝ ਦਲਾਂ ਦੇ ਸੰਭਾਵਿਤ ਉਮੀਦਵਾਰਾਂ ਅਤੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਦਿੱਲੀ ਚੋਣਾਂ ਨੂੰ ਲੈ ਕੇ ਤਿਆਰੀਆਂ ਕਿਵੇਂ ਚੱਲ ਰਹੀਆਂ ਹਨ। ਅਜਿਹੇ ਵਿੱਚ ਜ਼ਿਆਦਾਤਰ ਦਲ ਇਹ ਸਮਝਦੇ ਹਨ ਕਿ ਨਵੀਂਆਂ ਪਾਰਟੀਆਂ ਦੇ ਆਉਣ ਦੇ ਨਾਲ ਮੁਕਾਬਲਾ ਹੋਰ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਪਰ ਸਭ ਕੁੱਝ ਨਿਰਭਰ ਕਰਦਾ ਹੈ ਵੋਟਰਾਂ ਦੀ ਸਮਝ ਉੱਤੇ ਕਿ ਉਹ ਕਿਹੜੇ ਦਲ ਅਤੇ ਕਿਹੜੇ ਦਲ ਦੀਆਂ ਗੱਲਾਂ ਉੱਤੇ ਭਰੋਸਾ ਕਰਦੇ ਹਨ, ਕਿਉਂਕਿ ਵੋਟਰ ਹੁਣ ਕਾਫ਼ੀ ਸੋਚ ਸਮਝ ਕੇ ਆਪਣੇ ਵੋਟ ਦੀ ਵਰਤੋ ਕਰਨਗੇ।
ਨੌਜਵਾਨ ਵੀ ਨੇ ਤਿਆਰ-ਬਰ-ਤਿਆਰ
ਉਥੇ ਹੀ ਇਸ ਵਾਰ ਦੀਆਂ ਚੋਣਾਂ ਵਿੱਚ ਨੌਜਵਾਨਾਂ ਦੀ ਹਿੱਸੇਦਾਰੀ ਅਹਿਮ ਹੋਣ ਦਾ ਦਾਅਵਾ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਚੋਣਾਂ ਵਿੱਚ ਜਿਹੜੀ ਵੀ ਨਵੀਂ ਪਾਰਟੀ ਆਉਂਦੀ ਸੀ, ਉਹ ਬਸ ਵੋਟਾਂ ਕੱਟਣ ਦੇ ਮਕਸਦ ਨਾਲ। ਪਰ ਇਸ ਵਾਰ ਦੀ ਸੋਚ ਅਲੱਗ ਲੱਗ ਰਹੀ ਸੀ, ਕਿਉਂਕਿ ਇਨ੍ਹਾਂ ਪਾਰਟੀਆਂ ਵਿੱਚ ਜੋ ਬਿਹਤਰ ਵਿਕਲਪ ਹੋਵੇਗਾ, ਉਸ ਨੂੰ ਨੌਜਵਾਨਾਂ ਦਾ ਭਰਪੂਰ ਸਾਥ ਮਿਲਣਾ ਤੈਅ ਹੈ।