ਹੈਦਰਾਵਾਦ: ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੂੰ ਮੁੰਬਈ ਪੁਲਿਸ ਨੇ ਦੇਰ ਰਾਤ ਗ੍ਰਿਫਤਾਰ ਕਰ ਲਿਆ ਹੈ। ਰਾਜ 'ਤੇ ਮੋਬਾਇਲ ਐਪ ਦੇ ਜਰੀਏ ਪੋਰਨ ਫਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਵੇਚਣ ਦਾ ਇਲਜ਼ਾਮ ਲੱਗਿਆ ਹੈ। ਪੁਲਿਸ ਦੇ ਮੁਤਾਬਿਕ ਇਸ ਸਾਲ ਫਰਵਰੀ 'ਚ ਇਸ ਕੇਸ ਨੂੰ ਦਰਜ ਕੀਤਾ ਗਿਆ ਸੀ ਅਤੇ ਰਾਜ ਇਸ 'ਚ ਅਹਿਮ ਭੂਮਿਕਾ 'ਚ ਹਨ।
ਇਸ ਤੋ ਬਾਅਦ ਇਕ ਲੜਕੀ ਸਾਹਮਣੇ ਆਈ ਹੈ ਜਿਸ ਨੇ ਰਾਜ ਕੁੰਦਰਾ ਦੀ ਕੰਪਨੀ ਤੇ ਇਲਜਾਮ ਲਗਾਇਆ ਹੈ ਕਿ ਉਸ ਨੂੰ ਵੀਡੀਓ ਕਾਲ ਕਰਕੇ ਪੋਰਨ ਫਿਲਮਾਂ ਵਿੱਚ ਕੰਮ ਕਰਨ ਦੀ ਗੱਲ ਕਹੀ ਸੀ ਅਤੇ ਨਾਲ ਉਹਨਾ ਨਾਲ ਹੋਰ ਵੀ ਅਸ਼ਲੀਲ ਸ਼ਬਦਾਬਲੀ ਵਿੱਚ ਗੱਲ ਕੀਤੀ ਸੀ। ਉਸ ਦਾ ਕਹਿਣਾ ਹੈ ਕਿ ਉਸ ਸਮੇਂ ਸਿਲਪਾ ਸੇਟੀ ਵੀ ਕੰਪਨੀ ਵਿੱਚ ਬਰਾਬਾਰ ਹਿੱਸੇਦਾਰ ਸੀ। ਇਸ ਲਈ ਫਿਲਮਾਂ ਬਣਾਉਣ ਵਿੱਚ ਸ਼ਿਲਪਾ ਸ਼ੈਟੀ ਦੀ ਭੂਮਿਕਾ ਬਾਰੇ ਜਾਂਚ ਹੋਣੀ ਚਾਹੀਦੀ ਹੈ।
ਨਿਊਡ ਵੀਡੀਓ ਆਡੀਸ਼ਨ ਦੀ ਮੰਗ
ਮਾਡਲ ਨੇ ਦੱਸਿਆ ਕਿ ਕਾਰੋਬਾਰੀ ਰਾਜ ਕੁੰਦਰਾ ਦੇ ਸਾਥੀ ਅਤੇ ਉਸਦੀ ਕੰਪਨੀ ਦੇ ਨਿਰਦੇਸ਼ਕ ਉਮੇਸ਼ ਕਾਮਤ ਨੇ ਉਸ ਨੂੰ ਇਕ ਵੈੱਬ ਸੀਰੀਜ਼ ਦੀ ਪੇਸ਼ਕਸ਼ ਕਰਨ ਲਈ ਕਿਹਾ, ਜਿਸ ਲਈ ਉਸ 'ਤੇ ਦਬਾਅ ਪਾਇਆ ਗਿਆ, ਫਿਰ ਵੀ ਮਾਡਲ ਨੇ ਇਸ ਦਾ ਸਖਤ ਵਿਰੋਧ ਕੀਤਾ ਅਤੇ ਇਨਕਾਰ ਕਰ ਦਿੱਤਾ।
ਮਾਡਲ ਨਾਲ ਕੀਤੀਆਂ ਅਸ਼ਲੀਲ ਗੱਲਾਂ
ਮਾਡਲ ਨੇ ਦੱਸਿਆ ਕਿ ਇਸ ਦੌਰਾਨ ਉਸ ਨੂੰ ਕਈ ਪ੍ਰਕਾਰ ਦੇ ਲਾਲਚ ਦਿੱਤੇ ਗਏ, ਨਾਲ ਹੀ ਫੋਨ 'ਤੇ ਅਸ਼ਲੀਲ ਗੱਲ ਕੀਤੀ ਗਈ, ਜਿਸ ਵਿਚ ਜ਼ਿਆਦਾਤਰ ਗੱਲ ਫਿਗਰ ਬਾਰੇ ਸੀ। ਉਸਨੇ ਦੱਸਿਆ ਕਿ ਇਹ ਇੱਕ ਕਨੈਕਟਿੰਗ ਕਾਲ ਸੀ, ਜਿਸ ਵਿੱਚ ਰਾਜ ਕੁੰਦਰਾ ਵੀ ਸੀ। ਉਸਨੇ ਉਸਨੂੰ ਨਿਊਡ ਵੈੱਬ ਸੀਰੀਜ਼ ਦੀ ਪੇਸ਼ਕਸ਼ ਕੀਤੀ।
ਪੀੜਤ ਸਾਲਾਂ ਤੋਂ ਇੰਡਸਟਰੀ ਵਿੱਚ ਕੰਮ ਕਰ ਰਹੀ ਹੈ
ਅਦਾਕਾਰਾ ਨੇ ਦੱਸਿਆ ਕਿ ਉਹ ਇੱਕ ਮਾਡਲ ਹੈ ਅਤੇ ਪਿਛਲੇ ਅੱਠ ਸਾਲਾਂ ਤੋਂ ਮੁੰਬਈ ਵਿੱਚ ਹੈ, ਤਿੰਨ ਸਾਲਾਂ ਤੋਂ ਇੰਡਸਟਰੀ ਵਿੱਚ ਵੀ ਕੰਮ ਕਰ ਰਹੀ ਹੈ। ਲਾਕਡਾਊਨ ਦੌਰਾਨ ਉਸ ਨੂੰ ਫੋਨ ਆਇਆ, ਜਿਸ ਤੋਂ ਬਾਅਦ ਤਿੰਨ ਵਿਅਕਤੀ ਮਿਲੇ, ਜਿਨ੍ਹਾਂ ਵਿਚੋਂ ਇੱਕ ਵਿਅਕਤੀ ਨੇ ਮਾਸਕ ਪਾਇਆ ਹੋਇਆ ਸੀ। ਸ਼ਾਇਦ ਇਹ ਰਾਜ ਕੁੰਦਰਾ ਸੀ ਕਿਉਂਕਿ ਕਾਮਤ ਵਾਰ-ਵਾਰ ਰਾਜ ਕੁੰਦਰਾ ਦਾ ਨਾਮ ਲੈ ਰਹੀ ਸੀ।
ਅਦਾਕਾਰਾ ਨੇ ਕਿਹਾ ਕਿ ਸਾਲ 2019 ਵਿੱਚ ਜਦੋਂ ਅਸ਼ਲੀਲ ਫਿਲਮਾਂ ਬਣ ਰਹੀਆਂ ਸਨ, ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਕੰਪਨੀ ਦੇ ਡਾਇਰੈਕਟਰ ਸਨ। ਰਾਜ ਕੁੰਦਰਾ ਨੂੰ ਇਸ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਤਾਂ ਕੀ ਸ਼ਿਲਪਾ ਸ਼ੈੱਟੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਣਾ ਚਾਹੀਦਾ? ਸ਼ਿਲਪਾ ਉਸਦੀ ਪਤਨੀ ਹੈ ਅਤੇ ਪਤਨੀ ਆਪਣੇ ਪਤੀ ਬਾਰੇ ਸਭ ਜਾਣਦੀ ਹੈ।
ਇਹ ਵੀ ਪੜ੍ਹੋ :-ਪੋਰਨੋਗ੍ਰਾਫੀ ਮਾਮਲੇ ਵਿੱਚ ਗ੍ਰਿਫਤਾਰ ‘ਕੁੰਦਰਾ’ ਨੂੰ ਹੋ ਸਕਦੀ ਹੈ ਸਜ਼ਾ !