ਨਵੀਂ ਦਿੱਲੀ: ਮਣੀਪੁਰ ਵਿਧਾਨ ਸਭਾ ਚੋਣ (Manipur Assembly Election) 2022 ਲਈ ਅੱਜ ਵੋਟਿੰਗ ਹੋ ਰਹੀ ਹੈ। ਇੱਥੇ ਦੋ ਪੜਾਵਾਂ ਵਿੱਚ ਵੋਟਾਂ ਪੈਣੀਆਂ ਹਨ। ਮਣੀਪੁਰ ਵਿਧਾਨ ਸਭਾ ਚੋਣਾਂ (Manipur Assembly Election) 2022 ਦੇ ਪਹਿਲੇ ਪੜਾਅ 'ਚ 38 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋਣੀ ਹੈ। ਚੋਣ ਕਮਿਸ਼ਨ ਨੇ ਦਾਅਵਾ (Election Commission claims) ਕੀਤਾ ਹੈ ਕਿ ਨਿਰਪੱਖ ਅਤੇ ਸ਼ਾਂਤੀਪੂਰਨ ਮਤਦਾਨ ਲਈ ਲੋੜੀਂਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਮਣੀਪੁਰ ਵਿਧਾਨ ਸਭਾ ਚੋਣਾਂ (Manipur Assembly Election) ਦੇ ਪਹਿਲੇ ਪੜਾਅ ਵਿੱਚ 38 ਵਿਧਾਨ ਸਭਾ ਸੀਟਾਂ (Assembly seats) ਵਿੱਚੋਂ 29 ਪਹਾੜੀ ਖੇਤਰ ਵਿੱਚ ਹਨ। ਇਹ 29 ਵਿਧਾਨ ਸਭਾ ਸੀਟਾਂ ਇੰਫਾਲ ਪੂਰਬੀ, ਇੰਫਾਲ ਪੱਛਮੀ ਅਤੇ ਬਿਸ਼ਨੂਪੁਰ ਜ਼ਿਲ੍ਹਿਆਂ ਵਿੱਚ ਹਨ। ਹੋਰ ਨੌਂ ਵਿਧਾਨ ਸਭਾ ਸੀਟਾਂ ਚੂਰਾਚੰਦਪੁਰ, ਕੰਗਪੋਕਪੀ ਅਤੇ ਫੇਰਜਲ ਜ਼ਿਲ੍ਹਿਆਂ ਵਿੱਚ ਹਨ। ਮਣੀਪੁਰ ਵਿਧਾਨ ਸਭਾ ਚੋਣਾਂ (Manipur Assembly Election) ਦੇ ਪਹਿਲੇ ਪੜਾਅ 'ਚ 38 ਵਿਧਾਨ ਸਭਾ ਸੀਟਾਂ 'ਤੇ 173 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਮਨੀਪੁਰ ਚੋਣਾਂ 2022 ਦੇ ਪਹਿਲੇ ਪੜਾਅ ਵਿੱਚ ਜਿਨ੍ਹਾਂ 173 ਉਮੀਦਵਾਰਾਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ, ਉਨ੍ਹਾਂ ਵਿੱਚੋਂ 15 ਮਹਿਲਾ ਉਮੀਦਵਾਰ ਹਨ। ਮੁੱਖ ਮੰਤਰੀ ਐੱਨ ਬੀਰੇਨ ਸਿੰਘ ਦੇ ਨਾਲ-ਨਾਲ ਉਨ੍ਹਾਂ ਦੇ ਕੈਬਨਿਟ ਸਹਿਯੋਗੀ ਥੋਂਗਮ ਵਿਸ਼ਵਜੀਤ ਸਿੰਘ, ਵਿਧਾਨ ਸਭਾ ਸਪੀਕਰ ਵਾਈ ਖੇਮਚੰਦ ਸਿੰਘ, ਉਪ ਮੁੱਖ ਮੰਤਰੀ ਯੁਮਨਮ ਜੋਏਕੁਮਾਰ ਦੇ ਨਾਲ-ਨਾਲ ਕਾਂਗਰਸ ਦੇ ਸੂਬਾ ਪ੍ਰਧਾਨ ਐੱਨ ਲੋਕੇਸ਼ ਸਿੰਘ ਦੀ ਕਿਸਮਤ ਦਾ ਫੈਸਲਾ ਵੀ ਇਸ ਪੜਾਅ 'ਚ ਹੋਣਾ ਹੈ।
ਸ਼ਾਂਤਮਈ ਮਤਦਾਨ ਲਈ ਚੋਣ ਅਧਿਕਾਰੀਆਂ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੋਲਿੰਗ ਸਟੇਸ਼ਨਾਂ 'ਤੇ ਸਥਾਨਕ ਪੁਲਿਸ ਦੇ ਨਾਲ-ਨਾਲ ਅਰਧ ਸੈਨਿਕ ਬਲਾਂ ਦੇ ਜਵਾਨ ਵੀ ਤਾਇਨਾਤ ਰਹਿਣਗੇ। ਪੋਲਿੰਗ ਪਾਰਟੀਆਂ ਪੋਲਿੰਗ ਸਟੇਸ਼ਨਾਂ 'ਤੇ ਪਹੁੰਚ ਗਈਆਂ ਹਨ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਵੋਟਾਂ ਪੈਣੀਆਂ ਹਨ, ਉਥੇ ਪੁਲੀਸ ਚੌਕਸ ਹੈ। ਜ਼ਿਲ੍ਹੇ ਦੀ ਸਰਹੱਦ 'ਤੇ ਚੈਕਿੰਗ ਤੇਜ਼ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ:UP Assembly Election: ਪੰਜਵੇਂ ਪੜਾਅ 'ਚ ਦੁਪਹਿਰ 6 ਵਜੇ ਤੱਕ 55.15 ਫੀਸਦੀ ਵੋਟਿੰਗ ਦਰਜ