ETV Bharat / bharat

ਸਿੰਘੂ ਸਰਹੱਦ ’ਤੇ ਕਤਲ ਮਾਮਲੇ ’ਚ ਭਖੀ ਸਿਆਸਤ, ਹਰਜੀਤ ਗਰੇਵਾਲ ਨੇ ਕਿਹਾ ਤਾਲਿਬਾਨ... - Politics in the Singhu border murder case

ਸਿੰਘੂ-ਕੁੰਡਲੀ ਸਰਹੱਦ (Singhu-Kundli border) 'ਤੇ ਕਤਲ ਦੇ ਮਾਮਲੇ ਵਿੱਚ ਭਾਜਪਾ ਆਗੂ ਹਰਜੀਤ ਗਰੇਵਾਲ (Harjeet Grewal) ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ। ਗਰੇਵਾਲ (Harjeet Grewal) ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਇਸ ਦੀ ਜਾਂਚ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਨਿਰਪੱਖ ਜਾਂਚ ਹੋ ਸਕੇ।

ਸਿੰਘੂ ਸਰਹੱਦ ’ਤੇ ਕਤਲ ਮਾਮਲੇ ’ਚ ਭਖੀ ਸਿਆਸਤ
ਸਿੰਘੂ ਸਰਹੱਦ ’ਤੇ ਕਤਲ ਮਾਮਲੇ ’ਚ ਭਖੀ ਸਿਆਸਤ
author img

By

Published : Oct 15, 2021, 12:30 PM IST

ਚੰਡੀਗੜ੍ਹ: ਸਿੰਘੂ-ਕੁੰਡਲੀ ਸਰਹੱਦ (Singhu-Kundli border) 'ਤੇ ਇੱਕ ਨੌਜਵਾਨ ਦਾ ਕਤਲ ਕਰ ਉਸ ਦੀ ਲਾਸ਼ ਨੂੰ ਬੈਰੀਕੇਡ ਉੱਤੇ ਲਟਕਾ ਦਿੱਤਾ ਗਿਆ। ਇਸ ਖ਼ਬਰ ਪੂਰੇ ਦੇਸ਼ ਭਰ ਵਿੱਚ ਅੱਗ ਵਾਂਗ ਫੈਲ ਗਈ ਹੈ, ਜਿਸ ਤੋਂ ਮਗਰੋਂ ਹੁਣ ਇਸ ਮਾਮਲੇ ’ਤੇ ਸਿਆਸਤ ਨੇ ਵੀ ਤੂਲ ਫੜ ਲਈ ਹੈ। ਇਸ ਮਾਮਲੇ ਨੂੰ ਲੈ ਕੇ ਭਾਜਪਾ ਆਗੂ ਹਰਜੀਤ ਗਰੇਵਾਲ (Harjeet Grewal) ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ। ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਦੇ ਬੇਅਦਬੀ ਕਰਨਾ ਬਹੁਤ ਵੱਡਾ ਪਾਪ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਥੇ ਹੀ ਗਰੇਵਾਲ (Harjeet Grewal) ਨੇ ਕਿਹਾ ਕਿ ਉਥੇ ਵਾਪਰੀ ਕਤਲ ਦੀ ਘਟਨਾ ਵੀ ਬਹੁਤ ਮੰਦਭਾਗੀ ਹੈ, ਇਹ ਤਾਲਿਬਾਨ ਤਰੀਕੇ ਨਾਲ ਸਜਾ ਦਿੱਤੀ ਗਈ ਹੈ। ਗਰੇਵਾਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਇਸ ਦੀ ਜਾਂਚ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਨਿਰਪੱਖ ਜਾਂਚ ਹੋ ਸਕੇ।

ਸਿੰਘੂ ਸਰਹੱਦ ’ਤੇ ਕਤਲ ਮਾਮਲੇ ’ਚ ਭਖੀ ਸਿਆਸਤ

ਇਹ ਵੀ ਪੜੋ: ਸਿੰਘੂ ਸਰਹੱਦ ’ਤੇ ਕਤਲ ਮਾਮਲਾ: ਨਿਹੰਗ ਸਿੰਘਾਂ ਨੇ ਕਹੀ ਵੱਡੀ ਗੱਲ, ਦੇਖੋ ਵੀਡੀਓ

ਕੀ ਹੈ ਮਾਮਲਾ ?

ਸਿੰਘੂ-ਕੁੰਡਲੀ ਸਰਹੱਦ (Singhu-Kundli border) 'ਤੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ 35 ਸਾਲਾ ਵਿਅਕਤੀ ਦੀ ਲਾਸ਼ ਨੂੰ ਵੱਢ ਕੇ ਬੈਰੀਕੇਡ ਉੱਤੇ ਲਟਕਾ ਦਿੱਤਾ ਗਿਆ। ਉਸ ਵਿਅਕਤੀ ਦੀ ਲਾਸ਼ ਸਵੇਰੇ ਸਿੰਘੂ ਸਰਹੱਦ 'ਤੇ ਅੰਦੋਲਨਕਾਰੀਆਂ ਦੇ ਮੁੱਖ ਮੰਚ ਦੇ ਕੋਲ ਲਟਕਦੀ ਮਿਲੀ। ਵਿਅਕਤੀ ਦੇ ਸਰੀਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੇ ਨਿਸ਼ਾਨ ਹਨ। ਇੱਕ ਹੱਥ ਗੁੱਟ ਤੋਂ ਵੱਢ ਦਿੱਤਾ ਗਿਆ ਹੈ।

ਨਿਹੰਗ ਸਿੰਘਾਂ ਨੇ ਕਬੂਲੀ ਇਹ ਗੱਲ

ਨਿਹੰਗਾਂ 'ਤੇ ਕਤਲ ਦਾ ਦੋਸ਼ (Nihangs killed man Singhu Border) ਲਾਇਆ ਗਿਆ ਹੈ। ਇਸ ਪੂਰੇ ਮਾਮਲੇ ਵਿੱਚ ਬਹੁਤ ਸਾਰੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ (Video viral man death on Singhu border) ਹੋ ਰਹੇ ਹਨ। ਇੱਕ ਵੀਡੀਓ ਵਿੱਚ ਨਿਹੰਗ ਦਾਅਵਾ ਕਰ ਰਿਹਾ ਹੈ ਕਿ ਇਸ ਵਿਅਕਤੀ ਨੂੰ ਇੱਕ ਸਾਜ਼ਿਸ਼ ਦੇ ਤਹਿਤ ਇੱਥੇ ਭੇਜਿਆ ਗਿਆ ਸੀ। ਜਿਸਨੇ ਵੀ ਇਸ ਨੂੰ ਭੇਜਿਆ ਸੀ ਉਸਨੂੰ ਪੂਰੀ ਸਿਖਲਾਈ ਦੇ ਨਾਲ ਭੇਜਿਆ ਸੀ।

ਇਹ ਵੀ ਪੜੋ: ਸਿੰਘੂ ਬਾਰਡਰ 'ਤੇ ਕਤਲ, ਹੱਥ ਵੱਢ ਲਾਸ਼ ਨੂੰ ਬੈਰੀਕੇਡ ‘ਤੇ ਲਟਕਾਇਆ! ਦੇਖੋ ਵੀਡੀਓ...

ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਵਿਅਕਤੀ ਨੇ ਇੱਥੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਨਿਹੰਗਾਂ ਨੂੰ ਇਸ ਬਾਰੇ ਪਤਾ ਲੱਗਾ, ਉਨ੍ਹਾਂ ਨੇ ਉਸ ਵਿਅਕਤੀ ਨੂੰ ਫੜ ਲਿਆ। ਵੀਡੀਓ ਵਿੱਚ ਨਿਹੰਗ ਵੀ ਇਹ ਦਾਅਵਾ ਕਰਦੇ ਹੋਏ ਸੁਣੇ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.