ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਮੰਗਲਵਾਰ ਨੂੰ ਐਲਾਨੇ ਜਾ ਰਹੇ ਹਨ। ਸੂਬੇ ਦੀਆਂ 243 ਵਿਧਾਨ ਸਭਾ ਸੀਟਾਂ 'ਤੇ ਤਿੰਨ ਗੇੜਾਂ 'ਚ ਵੋਟਿੰਗ ਪੂਰੀ ਹੋ ਚੁੱਕੀ ਹੈ।
ਅੱਜ 3,755 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ। ਸੂਬੇ ਦੇ 38 ਜ਼ਿਲ੍ਹਿਆਂ ਵਿੱਚ 55 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਸੁਰੱਖਿਆ ਦੇ ਵੀ ਠੋਸ ਪ੍ਰਬੰਧ ਕੀਤੇ ਗਏ ਹਨ। ਇਸ ਦੇ ਲਈ ਅਰਧ ਸੈਨਿਕ ਬਲਾਂ ਦੀਆਂ 19 ਕੰਪਨੀਆਂ ਬਿਹਾਰ ਪੁਲਿਸ ਦੇ ਨਾਲ ਤਾਇਨਾਤ ਕੀਤੀਆਂ ਗਈਆਂ ਹਨ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਚੋਣਾਂ ਦੇ ਨਤੀਜਿਆਂ 'ਤੇ ਪ੍ਰਤਿਕਿਰਿਆ ਦੇ ਰਹੇ ਹਨ।
ਬਿਹਾਰ ਚੋਣਾਂ ਨੂੰ ਲੈ ਕੇ ਸਿਆਸੀ ਆਗੂਆਂ ਦੀ ਪ੍ਰਤਿਕਿਰਿਆ
ਭਾਜਪਾ ਆਗੂ ਮਨੋਜ ਤਿਵਾਰੀ ਨੇ ਕਿਹਾ ਕਿ “ਮੈਨੂੰ ਯਕੀਨ ਹੈ ਕਿ ਲੋਕਾਂ ਨੇ ਆਪਣੀ ਵੋਟ ਪਾ ਕੇ ਐਨਡੀਏ ਨੂੰ ਇੱਕ ਹੋਰ ਕਾਰਜਕਾਲ ਦਿੱਤਾ ਹੈ। ਐਨਡੀਏ ਦੇ ਵੋਟਰ ਖਾਮੋਸ਼ ਵੋਟਰ ਹਨ। ਮਹਾਂਗਠਜੋੜ ਦੇ ਲੋਕਾਂ ਨੇ ਕਈ ਥਾਵਾਂ’ ਤੇ ਵੋਟਰਾਂ ਨੂੰ ਕੁੱਟਿਆ ਅਤੇ ਧਮਕਾਇਆ ਹੈ।
ਜੇਡੀਯੂ ਨੇਤਾ ਸੰਜੈ ਸਿੰਘ ਨੇ ਬਿਹਾਰ ਚੋਣਾਂ 'ਤੇ ਦਿੱਤੀ ਆਪਣੀ ਪ੍ਰਤਿਕਿਰਿਆ
"ਬਿਹਾਰ ਦੇ 12 ਕਰੋੜ ਲੋਕਾਂ ਦੇ ਭਵਿੱਖ ਦਾ ਫੈਸਲਾ ਅੱਜ ਕੀਤਾ ਜਾਵੇਗਾ। ਲੋਕਤੰਤਰ 'ਚ ਲੋਕ ਮਾਲਕ ਹਨ। ਸਾਨੂੰ ਵਿਸ਼ਵਾਸ ਹੈ ਕਿ ਲੋਕਾਂ ਨੇ ਨਿਤੀਸ਼ ਕੁਮਾਰ ਦੇ ਵਿਕਾਸ ਉੱਤੇ ਮੋਹਰ ਲਾਉਣ ਦਾ ਕੰਮ ਕੀਤਾ ਹੈ। ਅੱਜ ਫਿਰ ਰਾਜਗ ਦੀ ਸਰਕਾਰ ਬਣੇਗੀ।"
ਭਾਜਪਾ ਨੇਤਾ ਸ਼ਹਿਨਵਾਜ਼ ਹੁਸੈਨ
ਭਾਜਪਾ ਨੇਤਾ ਸ਼ਹਿਨਵਾਜ਼ ਹੁਸੈਨ ਨੇ ਬਿਹਾਰ ਚੋਣਾਂ ਦੇ ਰੁਝਾਨ ਤੇ ਐਗਜ਼ਿਟ ਪੋਲ 'ਤੇ ਗੱਲਬਾਤ ਕਰਦਿਆਂ ਕਿਹਾ, “ਰਾਜਦ ਅਤੇ ਕਾਂਗਰਸ ਦੇ ਲੋਕਾਂ ਨੂੰ ਖੁਸ਼ ਰਹਿਣ ਦਿਉ, ਪਰ ਐਗਜ਼ਿਟ ਪੋਲ ਵਿੱਚ ਐਨਡੀਏ ਦੀ ਜਿੱਤ ਨਿਸ਼ਚਤ ਹੈ। ਬਿਹਾਰ ਦੇ ਲੋਕ ਨਿਤੀਸ਼ ਕੁਮਾਰ ਦੀ ਅਗਵਾਈ 'ਚ ਮੁੜ ਐਨਡੀਏ ਦੀ ਸਰਕਾਰ ਬਣਾਉਣਗੇ। ਮਹਾਂਗਠਬੰਧਨ ਦੇ ਨੇਤਾ ਆਖ਼ਰੀ ਐਗਜ਼ਿਟ ਪੋਲ ਨੂੰ ਵੇਖ ਕੇ ਖੁਸ਼ ਹੋਏ। ਸਿਰਫ ਐਨਡੀਏ ਹੀ ਜਿੱਤੇਗਾ। ”