ਸਿਰਸਾ: ਸਿਰਸਾ ਵਿੱਚ ਅੱਜ ਨਗਰ ਪ੍ਰੀਸ਼ਦ ਚੇਅਰਮੈਨ ਦੇ ਚੋਣ ਨੂੰ ਲੈ ਕੇ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸੇ ਦੌਰਾਨ ਕਿਸਾਨ ਬੇਕਾਬੂ ਹੋ ਗਏ। ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ।
ਦੱਸਣਯੋਗ ਹੈ ਕਿ ਸਿਰਸਾ ਵਿੱਚ ਅੱਜ ਨਗਰ ਪਰਿਸ਼ਦ ਚੇਅਰਮੈਨ ਅਹੁੱਦੇ ਦੀ ਚੋਣ ਕਰੀਬ ਢਾਈ ਸਾਲ ਬਾਅਦ ਹੋਣ ਜਾ ਰਹੇ ਹਨ। ਜਿਸ ਨੂੰ ਲੈ ਕੇ ਅੱਜ ਸਿਰਸਾ ਸਾਂਸਦ ਸੁਨੀਤਾ ਦੁਗਲ ਅਤੇ ਵਿਧਾਇਕ ਗੋਪਾਲ ਕਾਂਡਾ ਨਗਰ ਪ੍ਰੀਸ਼ਦ ਦਫ਼ਤਰ ਪਹੁੰਚੇ।
ਭਾਜਪਾ ਸਾਂਸਦ ਸੁਨੀਤਾ ਦੁਗਲ ਅਤੇ ਵਿਧਾਇਕ ਗੋਪਾਲ ਕਾਂਡਾ ਦੀ ਮੌਜੂਦਗੀ ਦੀ ਸੂਚਨਾ ਮਿਲਣ ਉੱਤੇ ਕਿਸਾਨ ਇਕੱਠੇ ਹੋ ਗਏ ਅਤੇ ਨਗਰ ਪ੍ਰੀਸ਼ਦ ਦਾ ਘਿਰਾਓ ਕੀਤਾ। ਹਾਲਾਂਕਿ ਪੁਲਿਸ ਪ੍ਰਸ਼ਾਸਨ ਨੇ ਨਗਰ ਪ੍ਰੀਸ਼ਦ ਦੇ ਚਾਰੇ ਪਾਸੇਂ ਕਰੀਬ 50 ਮੀਟਰ ਦੀ ਦੂਰੀ ਤੱਕ ਬੈਰੀਕੇਂਡਿੰਗ ਕਰ ਦਿੱਤੀ ਹੈ ਕਿਸਾਨਾਂ ਨੂੰ ਬੈਰੀਕੇਡਿੰਗ ਕਰਾਂਸ ਕਰਨ ਨਹੀਂ ਦਿੱਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਬੈਰੀਕੇਂਡਿੰਗ ਤੋੜਣ ਦੀ ਹਰ ਕੋਸ਼ਿਸ ਕੀਤੀ ਜਾ ਰਹੀ ਹੈ।