ਅੰਮ੍ਰਿਤਸਰ: ਬੰਦੀ ਛੋੜ ਦਿਵਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੁਹੱਲਾ ਮਨਾਇਆ ਜਾਂਦਾ ਹੈ। ਜਿਸ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਘੋੜਸਵਾਰੀ ਦੇ ਕਈ ਤਰ੍ਹਾਂ ਦੇ ਕਰਤੱਬ ਦਿਖਾਏ ਗਏ। ਦੱਸ ਦਈਏ ਕਿ ਲੰਮੇ ਸਮੇਂ ਤੋਂ ਇਹ ਪ੍ਰਥਾ ਚਲਦੀ ਆ ਰਹੀ ਹੈ ਕਿ ਬੰਦੀ ਛੋੜ ਦਿਵਸ ਦੇ ਮੌਕੇ ਤੋਂ ਬਾਅਦ ਅੰਮ੍ਰਿਤਸਰ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮਹੱਲਾ ਮਨਾਇਆ ਜਾਂਦਾ ਹੈ।
ਮੁਹੱਲੇ ਦੀ ਵੱਖਰੀ ਮਹੱਤਤਾ
ਉੱਥੇ ਉਨ੍ਹਾਂ ਨੇ ਕਿਹਾ ਕਿ ਗੁਰੂ ਦੇ ਲਾਡਲੀ ਫੌਜ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਲਗਾਤਾਰ ਹੀ ਇਸ ਜਗ੍ਹਾ ‘ਤੇ ਲੰਮੇ ਸਮੇਂ ਤੋਂ ਮੁਹੱਲੇ ਦਾ ਨਿਜ਼ਾਮ ਕੀਤਾ ਜਾਂਦਾ ਹੈ ਅਤੇ ਵਧ ਚੜ੍ਹ ਕੇ ਹਿੱਸਾ ਵੀ ਲਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੀ ਵੱਖਰੀ ਮਹੱਤਤਾ ਹੈ। ਇਸੇ ਕਰਕੇ ਹੀ ਅੱਜ ਇੱਥੇ ਆਪਣੀ ਘੋੜ ਸਵਾਰੀ ਉੱਤੇ ਵੱਖਰੇ-ਵੱਖਰੇ ਕਰਤੱਬ ਦਿਖਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਆਪਣੇ ਜੌਹਰ ਦਿਖਾਉਂਦੇ ਰਹਾਂਗੇ। ਉਥੇ ਹੀ ਨਿਹੰਗ ਸਿੰਘ ਜਥੇਬੰਦੀਆਂ ਅਤੇ ਘੋੜ ਸਵਾਰੀ ਕਰਨ ਵਾਲੇ ਨਿਹੰਗਾਂ ਦਾ ਜੌਹਰ ਦੇਖਣ ਆਈ ਸੰਗਤ ਵਿੱਚ ਕਾਫੀ ਉਤਸਾਹ ਦੇਖਣ ਨੂੰ ਮਿਲੀਆ। ਸੰਗਤ ਦਾ ਕਹਿਣਾ ਹੈ ਕਿ ਗੁਰੂ ਕੀ ਫੌਜ ਕਦੇ ਨਾ ਡਰੀ ਹੈ ਅਤੇ ਨਾ ਹੀ ਕਦੇ ਝੁੱਕੀ ਹੈ।
ਕਦੋਂ-ਕਦੋਂ ਮਨਾਇਆ ਜਾਂਦਾ ਮੁਹੱਲਾ
ਕਾਬਲੇਜ਼ਿਕਰ ਹੈ ਕਿ ਸਿਰਫ਼ ਬੰਦੀ ਛੋੜ ਦਿਵਸ 'ਤੇ ਹੀ ਨਹੀਂ ਮੁਹੱਲਾ ਮਨਾਇਆ ਜਾਂਦਾ ਸਗੋਂ ਹੋਲੀ ਤੋਂ ਬਾਅਦ ਵੀ ਮੁਹੱਲਾ ਮਨਾਇਆ ਜਾਂਦਾ ਹੈ।ਗੁਰੂ ਦੀਆਂ ਲਾਡਲੀਆਂ ਫੌਜ਼ਾਂ ਵੱਲੋਂ ਅਜਿਹੇ ਕਰਤੱਵ ਦਿਖਾਏ ਜਾਂਦੇ ਨੇ ਜਿੰਨ੍ਹਾਂ ਨੂੰ ਦੇਖ ਕੇ ਸੰਗਤ ਦੀ ਹੈਰਾਨਗੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ।