ETV Bharat / bharat

ਵਿਦੇਸ਼ੀ ਵਿਅਕਤੀ ਦੇ ਕਤਲ ਮਾਮਲੇ ’ਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ - ਵਿਦੇਸ਼ੀ ਨਾਗਰਿਕ ਕਤਲ ਮਾਮਲੇ ’ਚ

ਪੁਲਿਸ ਟੀਮ ਨੇ ਵਿਦੇਸ਼ੀ ਨਾਗਰਿਕ ਕਤਲ ਮਾਮਲੇ ’ਚ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਕਿਰਾਏ ਪਿੱਛੇ ਕਹਾਸੁਣੀ ਹੋਣ ਤੋਂ ਬਾਅਦ ਵਿਅਕਤੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸਨੂੰ ਹੋਟਲ ਦੇ ਸਾਹਮਣੇ ਸੁੱਟ ਦਿੱਤਾ ਸੀ।

Breaking News
author img

By

Published : May 18, 2021, 7:27 PM IST

ਨਵੀਂ ਦਿੱਲੀ: ਵਿਦੇਸ਼ੀ ਨਾਗਰਿਕ ਦੇ ਕਤਲ ਮਾਮਲੇ ਚ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਦੱਸ ਦਈਏ ਕਿ ਪੁਲਿਸ ਨੇ ਜਾਂਚ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਤਿੰਨੇ ਮੁਲਜ਼ਮਾਂ ਦੀ ਪਛਾਣ ਵੀਰੇਂਦਰ ਸਿੰਘ, ਗੋਪਾਲ ਅਤੇ ਦਿਲਬਾਗ ਦੇ ਵੱਜੋ ਹੋਈ ਹੈ। ਤਿਨੋਂ ਮੁਲਜ਼ਮ ਦਿੱਲੀ ਦੇ ਰੰਗਪੁਰੀ ਇਲਾਕੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਅਤੇ ਕੈਬ ਚਾਲਕ ਦਾ ਕੰਮ ਕਰਦੇ ਹਨ।

ਮਾਮਲੇ ਸਬੰਧੀ ਪੁਲਿਸ ਕਮਿਸ਼ਨਰ ਰਾਜੀਵ ਰੰਜਨ ਨੇ ਦੱਸਿਆ ਕਿ ਪੀਸੀਆਰ ਕਾਲ ਦੇ ਜਰੀਏ ਆਈਜੀਆਈ ਥਾਣੇ ਦੀ ਪੁਲਿਸ ਟੀਮ ਨੂੰ ਇੱਕ ਵਿਅਕਤੀ ਦਾ ਫੋਨ ਆਇਆ ਜਿਸ ਚ ਦੱਸਿਆ ਕਿ ਇੱਕ ਮ੍ਰਿਤ ਵਿਅਕਤੀ ਸੇਂਟੋਰ ਹੋਟਲ ਦੇ ਕੋਲ ਪਿਆ ਹੈ। ਸੂਚਨਾ ਮਿਲਣ ਤੋਂ ਬਾਅਦ ਹੀ ਐਸਆਈ ਸੰਜੀਵ ਚੌਧਰੀ ਸਟਾਫ ਦੇ ਨਾਲ ਮੌਕੇ ’ਤੇ ਪਹੁੰਚੇ। ਪੁਲਿਸ ਟੀਮ ਨੇ ਮ੍ਰਿਤ ਦੇਹ ਦੀ ਤਲਾਸ਼ੀ ਲਈ ਤਲਾਸ਼ੀ ਦੌਰਾਨ ਪੁਲਿਸ ਨੂੰ ਇੱਕ ਮੋਬਾਇਲ ਫੋਨ ਮਿਲਿਆ ਅਤੇ ਫੋਨ ਦੀ ਆਖਿਰ ਕਾਲ ਡਾਇਲ ਕੀਤੇ ਗਏ ਨੰਬਰ ਤੇ ਕਾਲ ਕਰਕੇ ਵਿਅਕਤੀ ਦੀ ਜਾਣਕਾਰੀ ਹਾਸਿਲ ਕੀਤੀ ਗਈ। ਜਾਣਕਾਰੀ ਤੋਂ ਪਤਾ ਚੱਲਿਆ ਕਿ ਮ੍ਰਿਤ ਵਿਅਕਤੀ ਕੇਨਿਆ ਦਾ ਰਹਿਣ ਵਾਲਾ ਹੈ ਜਿਸਨੇ ਟ੍ਰੇਵਲ ਏਜੰਟ ਦੇ ਜਰੀਏ 17 ਮਈ ਨੂੰ ਦਿੱਲੀ ਦੇ ਸੋਮਾਲੀਆ ਦਾ ਟਿਕਟ ਬੁੱਕ ਕੀਤਾ ਸੀ। ਇਸ ਤੋਂ ਬਾਅਦ ਐਸਆਈਟੀ ਚੌਧਰੀ ਦੇ ਫੋਨ ’ਤੇ ਮ੍ਰਿਤ ਵਿਅਕਤੀ ਦੀ ਧੀ ਨੇ ਗੱਲ ਕੀਤੀ। ਜਿਸ ਤੋਂ ਪਤਾ ਚੱਲਿਆ ਕਿ ਉਸਦਾ ਪਿਤਾ 2 ਹਫਤੇ ਪਹਿਲਾਂ ਦਿਲ ਦੀ ਬੀਮਾਰੀ ਦੇ ਇਲਾਜ ਲਈ ਭਾਰਤ ਆਏ ਸੀ। ਫਿਲਹਾਲ ਪੁਲਿਸ ਨੇ ਮ੍ਰਿਤ ਦੇਹ ਨੂੰ ਮੋਰਚਰੀ ਚ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਵਿਦੇਸ਼ੀ ਵਿਅਕਤੀ ਦੇ ਕਤਲ ਮਾਮਲੇ ’ਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ

ਦੱਸ ਦਈਏ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਏਸੀਪੀ ਰਮੇਸ਼ ਕੁਮਾਰ ਨੇ ਆਈਜੀਆਈ ਏਅਰਪੋਰਟ ਐਸਐਚਓ ਮੋਹਿੰਦਰ ਲਾਲ ਦੀ ਅਗਵਾਈ ਚ ਇੱਕ ਟੀਮ ਦਾ ਗਠਨ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਨੂੰ ਮ੍ਰਿਤਕ ਵਿਅਕਤੀ ਦੀ ਧੀ ਕੋਲੋਂ ਟੈਕਸੀ ਦਾ ਨੰਬਰ ਹਾਸਿਲ ਹੋਇਆ ਜਿਸ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਉਕਤ ਟੈਕਸੀ ਵਿਰੇਂਦਰ ਸਿੰਘ ਉਰਫ ਮੋਨੂ ਪੁੱਤਰ ਪ੍ਰੇਮ ਸਿੰਘ ਨਿਵਾਸੀ ਚੌਹਾਨ ਮੋਹੱਲਾ ਰੰਗਪੁਰੀ ਨਵੀਂ ਦਿੱਲੀ ਦੇ ਨਾਂ ’ਤੇ ਦਰਜ ਪਾਈ ਗਈ। ਇਸ ਤੋਂ ਬਾਅਦ ਉਕਤ ਪਤੇ ਤੇ ਛਾਪਾਮਾਰੀ ਕੀਤੀ ਗਈ ਅਤੇ ਵਿਰੇਂਦਰ ਸਿੰਘ ਨੂੰ ਉਸਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜੋ: ਲਿਵ ਇਨ ਰਿਲੇਸ਼ਨਸ਼ਿਪ ਦੌਰਾਨ ਸੁਰੱਖਿਆ ਪ੍ਰਾਪਤ ਕਰਨ ਲਈ ਪਟੀਸ਼ਨ ਹਾਈ ਕੋਰਟ ਨੇ ਕੀਤੀ ਰੱਦ

ਲਗਾਤਾਰ ਪੁੱਛਗਿਛ ਦੌਰਾਨ ਉਸਨੇ ਖੁਲਾਸੇ ਕੀਤਾ ਉਹ ਆਪਣੇ ਦੋ ਦੋਸਤਾਂ ਗੋਪਾਲ ਸਿੰਘ ਅਤੇ ਦਿਲਬਾਗ ਦੇ ਨਾਲ ਮਿਲ ਕੇ ਟਰਮਿਨਲ 3 ਆਈਜੀਆਈ ਹਵਾਈ ਅੱਡੇ ’ਤੇ ਆਪਣੀ ਟੈਕਸੀ ’ਚ ਵਿਅਕਤੀ ਨੂੰ ਟੈਕਸੀ ਟੀ 3 ਦੇ ਡਿਪਾਚਰ ਕੋਰਟ ਤੋਂ ਮਹਿਲਾਪੁਰ ਦਿੱਲੀ ਲੈ ਗਿਆ। ਬਾਅਦ ਚ ਟੈਕਸੀ ਕਿਰਾਏ ਨੂੰ ਲੈ ਕੇ ਵਿਦੇਸ਼ੀ ਨਾਗਰਿਕ ਵਿਚਾਲੇ ਕਹਾਸੁਣੀ ਹੋ ਗਈ ਇਸ ਤੋਂ ਬਾਅਦ ਤਿੰਨਾਂ ਨੇ ਵਿਅਕਤੀ ਨੂੰ ਕੁੱਟਿਆ ਅਤੇ ਫਿਰ ਹੋਟਲ ਦੇ ਸਾਹਮਣੇ ਸੁੱਟ ਦਿੱਤਾ। ਫਿਲਹਾਲ ਪੁਲਿਸ ਨੇ ਤਿੰਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.