ਫਿਰੋਜ਼ਪੁਰ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਲੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦਾ ਦੌਰਾ ਕੀਤਾ ਜਾ ਰਿਹਾ ਸੀ। ਇਸ ਦੌਰੇ ਦੌਰਾਨ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਭਾਜਪਾ ਦੀ ਚੋਣ ਮੁਹਿੰਮ ਦਾ ਆਗਾਜ਼ ਕਰਨਾ ਸੀ ਉਥੇ ਹੀ ਕਈ ਵਿਕਾਸ ਕਾਰਜਾ ਦਾ ਉਦਘਾਟਨ ਵੀ ਕਰਨਾ ਸੀ, ਪਰ ਭਾਰੀ ਮੀਂਹ ਹੋਣ ਕਾਰਨ ਪ੍ਰਧਾਨ ਮੰਤਰੀ ਮੋਦੀ ਦਾ ਫਿਰੋਜ਼ਪੁਰ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ।
ਰੈਲੀ ਤੋਂ ਪਹਿਲਾਂ ਇਸ ਤਰ੍ਹਾਂ ਰਹੀਆਂ ਗਤੀਵਿਧੀਆਂ:
ਮੀਂਹ ਤੋਂ ਬਚਦੇ ਹੋਏ ਲੋਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਵਿੱਚ ਰੈਲੀ ਹੈ, ਪਰ ਮੌਸਮ ਖ਼ਰਾਬ ਹੋਣ ਕਾਰਨ ਰੈਲੀ ’ਤੇ ਮੀਂਹ ਦੀ ਮਾਰ ਪੈ ਰਹੀ ਹੈ ਤੇ ਲੋਕ ਸਿਰਾਂ ’ਤੇ ਕੁਰਸੀਆਂ ਲੈ ਬਚਾਅ ਕਰ ਰਹੇ ਹਨ।
ਸਟੇਜ਼ ’ਤੇ ਪਹੁੰਚੇ ਵੱਡੇ ਆਗੂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਵਿੱਚ ਰੈਲੀ ਕਰਨਗੇ, ਰੈਲੀ ਵਾਲੀ ਥਾਂ ਉੱਤੇ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਆਗੂ ਪਹੁੰਚ ਚੁੱਕੇ ਹਨ। ਇਹਨਾਂ ਵਿੱਚ ਦਿਆਲ ਸਿੰਘ ਸੋਢੀ ਸੂਬਾ ਜਨਰਲ ਸਕੈਟਰ ਪੰਜਾਬ, ਗਜੇਂਦਰ ਸ਼ੇਖਾਵਤ, ਅਸ਼ਵਨੀ ਸ਼ਰਮਾ, ਹੰਸ ਰਾਜ ਹੰਸ, ਦਿਆ ਸਿੰਘ ਸੋਢੀ, ਰਾਣਾ ਗੁਰਮੀਤ ਸਿੰਘ ਸੋਢੀ, ਸ਼ਵੇਤ ਮਲਿਕਾ, ਮਨਜੀਤ ਸਿੰਘ ਰਾਏ, ਅਵਤਾਰ ਸਿੰਘ ਜ਼ੀਰਾ ਆਦਿ ਆਗੂ ਸ਼ਾਮਲ ਹਨ। ਇਸ ਦੌਰਾਨ ਲੋਕ ਗਾਇਕ ਪੰਮੀ ਬਾਈ ਲੋਕਾਂ ਦਾ ਮੰਨੋਰੰਜਨ ਕਰ ਰਹੇ ਹਨ।
ਮਨਪ੍ਰੀਤ ਬਾਦਲ ਨੇ ਕੀਤਾ ਸਵਾਗਤ
ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਆਉਣ ’ਤੇ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਵਾਗਤ ਕੀਤਾ।
-
Welcoming Prime Minister, Shri @narendramodi Ji, on behalf of the Punjab Government for his official visit to Punjab. pic.twitter.com/ExSEqbZmmz
— Manpreet Singh Badal (@MSBADAL) January 5, 2022 " class="align-text-top noRightClick twitterSection" data="
">Welcoming Prime Minister, Shri @narendramodi Ji, on behalf of the Punjab Government for his official visit to Punjab. pic.twitter.com/ExSEqbZmmz
— Manpreet Singh Badal (@MSBADAL) January 5, 2022Welcoming Prime Minister, Shri @narendramodi Ji, on behalf of the Punjab Government for his official visit to Punjab. pic.twitter.com/ExSEqbZmmz
— Manpreet Singh Badal (@MSBADAL) January 5, 2022
ਰੈਲੀ ਵਾਲੀ ਥਾਂ ’ਤੇ ਕੁਰਸੀਆਂ ਦਿਸੀਆਂ ਖਾਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਠਿੰਡਾ ਦੇ ਏਅਰਪੋਰਟ ’ਤੇ ਪਹੁੰਚੇ ਜੋ ਮੌਸਮ ਖਰਾਬ ਹੋਣ ਕਾਰਨ ਬਾਏ ਰੋਡ ਫਿਰੋਜ਼ਪੁਰ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਸਮਾਧਾਂ ’ਤੇ ਨਤਮਸਤਕ ਹੋਣਗੇ। ਉਧਰ ਦੂਜੇ ਪਾਸੇ ਰੈਲੀ ਵਾਲੀ ਥਾਂ ਉੱਤੇ ਕੁਰਸੀਆਂ ਖਾਲੀ ਦਿਖਾਈ ਦੇ ਰਹੀਆਂ ਹਨ, ਜਿਥੇ ਬਹੁਤ ਘੱਟ ਲੋਕ ਪਹੁੰਚੇ ਹੋਏ ਹਨ।
ਮੋਦੀ ਨਾਲ ਸਟੇਜ ’ਤੇ ਦਿਖਣਗੇ ਕੈਪਟਨ
ਕੈਪਟਨ ਅਮਰਿੰਦਰ ਸਿੰਘ ਵੀ ਮੋਦੀ ਨਾਲ ਸਟੇਜ ਉੱਤੇ ਨਜ਼ਰ ਆਉਣਗੇ।
ਰੈਲੀ ਤੋਂ ਪਹਿਲਾਂ ਲੱਗਾ ਜਾਮ
ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਜਿਥੇ ਕਿ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਤੇ ਕਿਸਾਨਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ ਗਿਆ ਹੈ। ਉਥੇ ਹੀ ਗੜ੍ਹੀ ਤੋਂ ਲੈ ਕੇ ਫਿਰੋਜ਼ਪੁਰ ਤਕ ਪੂਰੀ ਤਰ੍ਹਾਂ ਜਾਮ ਲੱਗਾ ਹੋਇਆ ਹੈ ਤੇ ਲੋਕ ਪਰੇਸ਼ਾਨ ਹੋ ਰਹੇ ਹਨ।
ਭਾਜਪਾ ਪੰਜਾਬ ਇੰਚਾਰਜ ਗਜੇਂਦਰ ਸ਼ੇਖਾਵਤ ਦਾ ਬਿਆਨ
ਮੋਦੀ ਦੀ ਰੈਲੀ ਨੂੰ ਲੈ ਕੇ ਭਾਜਪਾ ਪੰਜਾਬ ਇੰਚਾਰਜ ਗਜੇਂਦਰ ਸ਼ੇਖਾਵਤ ਨੇ ਦੱਸਿਆ ਕਿ ਪੀਐੱਮ ਮੋਦੀ ਵੱਲੋਂ ਫਿਰੋਜ਼ਪੁਰ ਵਿਖੇ ਰੈਲੀ ਕੀਤੀ ਜਾਵੇਗੀ। ਜਿਸ ’ਚ ਲੱਖਾਂ ਦੀ ਗਿਣਤੀ ਚ ਲੋਕਾਂ ਦੇ ਆਉਣ ਦੀ ਸੰਭਾਵਨਾ ਹੈ।
ਸੁਖਦੇਵ ਸਿੰਘ ਢੀਂਡਸਾ ਹੋਏ ਕੋਰੋਨਾ ਪਾਜ਼ੀਟਿਵ
ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ’ਚ ਜਾਣ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆ ਗਈ ਹੈ। ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਹਨਾਂ ਨੇ ਖੁਦ ਨੂੰ ਏਕਾਂਤਵਾਸ ਕਰ ਲਿਆ ਹੈ। ਬੀਤੇ ਦਿਨ ਸੁਖਦੇਵ ਸਿੰਘ ਢੀਂਡਸਾ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ।
ਕਿਸਾਨਾਂ ਵੱਲੋਂ ਮੋਦੀ ਦਾ ਵਿਰੋਧ
ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੀ ਮੋਦੀ ਦੀ ਫੇਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ ਕਿਹਾ ਕਿ ਅਸੀਂ ਮੋਦੀ ਦਾ ਵਿਰੋਧ ਕਰਨ ਲਈ ਕੱਲ੍ਹ ਤੋਂ ਅੰਮ੍ਰਿਤਸਰ ਤੋਂ ਨਿਕਲੇ ਹੋਏ ਹਾਂ, ਪਰ ਸਾਨੂੰ ਰਸਤੇ ਵਿੱਚ ਵੀ ਰੋਕ ਲਿਆ ਗਿਆ। ਉਹਨਾਂ ਨੇ ਕਿਹਾ ਕਿ ਅਸੀਂ ਰੋਡ ਜਾਮ ਕਰ ਦਿੱਤੇ, ਜਿਸ ਤੋਂ ਮਗਰੋਂ ਸਾਡੀ ਪ੍ਰਸ਼ਾਸਨ ਤੇ ਭਾਜਪਾ ਆਗੂਆਂ ਨਾਲ ਮੀਟਿੰਗ ਹੋਈ ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹਨਾਂ ਦੀਆਂ ਮੰਗਾਂ ’ਤੇ ਜਲਦ ਤੋਂ ਜਲਦ ਵਿਚਾਰ ਕੀਤਾ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਨੇ ਐਮਐਸਪੀ ’ਤੇ ਜਲਦ ਤੋਂ ਜਲਦ ਕਮੇਟੀ ਬਣਾਉਣ, ਕਿਸਾਨਾਂ ’ਤੇ ਕੀਤੇ ਪਰਚੇ ਰੱਦ ਕਰਨ ਸਬੰਧੀ ਤੇ ਪ੍ਰਦੂਸ਼ਣ ਵਾਲੇ ਕਾਨੂੰਨ ਵਿੱਚ ਕਿਸਾਨਾਂ ਨੂੰ ਬਾਹਰ ਕਰਨਾ ਇਹ ਸਭ ਮੰਗਾਂ ਹਨ।
ਸੂਬੇ ਵਿੱਚ ਭਾਵੇਂ ਹੁਣ ਤੱਕ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਨਹੀਂ ਹੋਇਆ ਹੈ, ਪਰ ਇਸਦਾ ਸਿਆਸੀ ਪਾਰਟੀਆਂ ਦੀਆਂ ਗਤੀਵਿਧੀਆਂ 'ਤੇ ਕੋਈ ਅਸਰ ਨਹੀਂ ਪੈ ਰਿਹਾ ਹੈ। ਦਸੰਬਰ ਮਹੀਨੇ ਤੋਂ ਹੀ ਸਾਰੀਆਂ ਸਿਆਸੀ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ 'ਚ ਰੁਝੀਆਂ ਹੋਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਸੂਬਿਆਂ 'ਚ ਚੋਣਾਂ ਦੇ ਐਲਾਨ ਤੋਂ ਪਹਿਲਾਂ ਵਾਰੋ-ਵਾਰੀ ਹਰੇਕ ਸੂਬੇ ਅੰਦਰ ਜਾ ਕੇ ਭਾਜਪਾ ਦੀ ਪ੍ਰਚਾਰ ਮੁਹਿੰਮ ਦਾ ਆਗਾਜ਼ ਕਰ ਰਹੇ ਹਨ। ਇਸੇ ਲੜੀ ਤਹਿਤ ਅੱਜ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਦੌਰੇ (Modi's visit to Punjab) ’ਤੇ ਆ ਰਹੇ ਹਨ।
ਇਹ ਵੀ ਪੜੋ: ਇਕੱਠੇ ਅੰਦੋਲਨ ਲੜਨ ਵਾਲੀਆਂ ਦੋ ਵੱਡੀਆਂ ਕਿਸਾਨ ਜੱਥੇਬੰਦੀਆਂ ਆਪਸ 'ਚ ਹੀ ਭਿੜੀਆਂ
ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਕਰਨਗੇ ਪ੍ਰਧਾਨ ਮੰਤਰੀ ਦਾ ਸੁਆਗਤ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਕੈਬਨਿਟ ਮੀਟਿੰਗ ਮਗਰੋਂ ਮੀਡੀਆ ਨਾਲ ਮੁਖ਼ਾਤਿਬ ਹੁੰਦਿਆਂ ਕਿਹਾ ਸੀ ਕਿ ਪੀਐਮ ਮੋਦੀ ਦਾ ਪੰਜਾਬ ਵਿੱਚ ਸਵਾਗਤ ਹੈ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਉਨ੍ਹਾਂ ਦਾ ਬਠਿੰਡਾ ਵਿਖੇ ਸਵਾਗਤ ਕਰਨਗੇ ਅਤੇ ਉਪ ਮੁੱਖ ਮੰਤਰੀ ਤੇ ਵਿਧਾਇਕ ਪਰਮਿੰਦਰ ਪਿੰਕੀ ਫਿਰੋਜ਼ਪੁਰ ਵਿਖੇ ਉਨ੍ਹਾਂ ਦਾ ਸਵਾਗਤ ਕਰਨਗੇ।
ਚੰਨੀ ਨੇ ਕਿਹਾ ਕਿ ਮੈਂ ਖੁਦ ਉਨ੍ਹਾਂ ਦਾ ਸਵਾਗਤ ਕਰਨ ਜਾ ਰਿਹਾ ਸੀ, ਪਰ ਮੇਰੇ ਦਫਤਰ 'ਚ 2 ਲੋਕਾਂ ਨੂੰ ਕੋਰੋਨਾ ਹੋ ਗਿਆ ਹੈ ਇਸ ਲਈ ਮੈਂ ਨਹੀਂ ਜਾ ਰਿਹਾ, ਪਰ ਮੈਂ ਹਿਮਾਚਲ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਉਨ੍ਹਾਂ ਨਾਲ ਜੁੜਾਂਗਾ।
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੇ ਬੀਐਸਐਫ ਦਾ 15 ਕਿਲੋਮੀਟਰ ਤੋਂ 50 ਕਿਲੋਮੀਟਰ ਤੱਕ ਦਾ ਘੇਰਾਬੰਦੀ ਕਰਨ ਦਾ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਕਿਸਾਨਾਂ-ਮਜ਼ਦੂਰਾਂ ਨੂੰ ਵਿਸ਼ੇਸ਼ ਪੈਕੇਜ ਦੇਣ ਦੀ ਗੱਲ ਕੀਤੀ ਗਈ ਹੈ। ਚੰਡੀਗੜ੍ਹ ਪੰਜਾਬ ਨੂੰ ਦੇਣ ਲਈ ਵੀ ਲਿਖਿਆ ਹੈ। ਪੰਜਾਬ ਦੀ ਇੰਡਸਟਰੀ ਨੂੰ ਹਿਮਾਚਲ ਵਿੱਚ ਲਗਾਉਣ ਲਈ ਰਿਆਇਤ ਦੇਣ ਦੀ ਅਪੀਲ ਵੀ ਕੀਤੀ ਗਈ ਹੈ।
ਇਹ ਵੀ ਪੜੋ: ਪੰਜਾਬ ਕੈਬਨਿਟ ਵੱਲੋਂ ਨੌਜਵਾਨ ਰੋਜ਼ਗਾਰ ਗਾਰੰਟੀ ਸਕੀਮ ਨੂੰ ਪ੍ਰਵਾਨਗੀ
ਪੀਐਮ ਮੋਦੀ ਦੇ ਦੌਰੇ ਦਾ ਵੇਰਵਾ ਇਸ ਤਰ੍ਹਾਂ ਹੈ:
- ਪ੍ਰਧਾਨ ਮੰਤਰੀ ਮੋਦੀ 42,750 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।
- ਫਿਰੋਜ਼ਪੁਰ ਵਿਖੇ ਪੀਜੀਆਈ ਸੈਟੇਲਾਈਟ ਸੈਂਟਰ ਅਤੇ ਕਪੂਰਥਲਾ ਤੇ ਹੁਸ਼ਿਆਰਪੁਰ ਵਿਖੇ ਦੋ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ।
- ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦਾ ਰੱਖਿਆ ਜਾਵੇਗਾ ਨੀਂਹ ਪੱਥਰ, ਦਿੱਲੀ ਤੋਂ ਅੰਮ੍ਰਿਤਸਰ ਅਤੇ ਦਿੱਲੀ ਤੋਂ ਕਟੜਾ ਦਾ ਸਫਰ ਸਮਾਂ ਅੱਧਾ ਕਰ ਦੇਵੇਗਾ।
- ਚਾਰ ਪ੍ਰਮੁੱਖ ਰਾਸ਼ਟਰੀ ਰਾਜਮਾਰਗਾਂ ਨੂੰ ਜੋੜਨ ਲਈ ਅੰਮ੍ਰਿਤਸਰ-ਊਨਾ ਸੈਕਸ਼ਨ ਦਾ 4 ਲੇਨ ਅਪਗ੍ਰੇਡੇਸ਼ਨ ਕੀਤਾ ਜਾਵੇਗਾ।
- ਰਣਨੀਤਕ ਮੁਕੇਰੀਆਂ-ਤਲਵਾੜਾ ਨਵੀਂ ਬਰਾਡ ਗੇਜ ਰੇਲ ਲਾਈਨ ਦਾ ਨੀਂਹ ਪੱਥਰ ਰੱਖਿਆ ਜਾਵੇਗਾ।