ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਪਰੀਕਸ਼ਾ ਪੇ ਚਰਚਾ' ਪ੍ਰੋਗਰਾਮ 'ਚ ਤਾਲਕਟੋਰਾ ਸਟੇਡੀਅਮ ਵਿੱਚ ਚਲ ਰਿਹਾ ਹੈ। ਪੀਐਮ ਮੋਦੀ 'ਪਰੀਕਸ਼ਾ ਪੇ ਚਰਚਾ' ਕਰ ਰਹੇ ਹਨ। ਚਰਚਾ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 'ਪਰੀਕਸ਼ਾ ਪੇ ਚਰਚਾ' ਮੇਰੀ ਵੀ ਪ੍ਰੀਖਿਆ ਹੈ ਅਤੇ ਦੇਸ਼ ਦੇ ਕਰੋੜਾਂ ਵਿਦਿਆਰਥੀ ਮੇਰੀ ਪ੍ਰੀਖਿਆ ਲੈ ਰਹੇ ਹਨ। ਮੈਨੂੰ ਇਹ ਇਮਤਿਹਾਨ ਦੇਣ ਦਾ ਮਜ਼ਾ ਆਉਂਦਾ ਹੈ। ਪਰਿਵਾਰਾਂ ਦਾ ਆਪਣੇ ਬੱਚਿਆਂ ਤੋਂ ਉਮੀਦਾਂ ਰੱਖਣਾ ਸੁਭਾਵਿਕ ਹੈ, ਪਰ ਜੇਕਰ ਇਹ ਸਿਰਫ਼ ਸਮਾਜਿਕ ਰੁਤਬਾ ਕਾਇਮ ਰੱਖਣ ਲਈ ਹੋਵੇ, ਤਾਂ ਇਹ ਖ਼ਤਰਨਾਕ ਹੋ ਜਾਂਦਾ ਹੈ।
-
It is an absolute delight to be among my young friends! Join #ParikshaPeCharcha. https://t.co/lJzryY8bMP
— Narendra Modi (@narendramodi) January 27, 2023 " class="align-text-top noRightClick twitterSection" data="
">It is an absolute delight to be among my young friends! Join #ParikshaPeCharcha. https://t.co/lJzryY8bMP
— Narendra Modi (@narendramodi) January 27, 2023It is an absolute delight to be among my young friends! Join #ParikshaPeCharcha. https://t.co/lJzryY8bMP
— Narendra Modi (@narendramodi) January 27, 2023
ਮਾਂ ਕੋਲੋਂ ਸਿੱਖੋ ਮੈਨੇਜਮੈਂਟ : ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਆਪਣਾ ਜ਼ਿਆਦਾਤਰ ਸਮਾਂ ਆਪਣੀ ਪਸੰਦ ਦੀਆਂ ਚੀਜ਼ਾਂ ਨਾਲ ਬਿਤਾਉਂਦੇ ਹਾਂ। ਫਿਰ ਬਚੇ ਹੋਏ ਵਿਸ਼ਿਆਂ ਦਾ ਭਾਰ ਵਧ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਸਭ ਤੋਂ ਮੁਸ਼ਕਲ ਵਿਸ਼ਾ ਪਹਿਲਾਂ ਅਤੇ ਉਸ ਤੋਂ ਤੁਰੰਤ ਬਾਅਦ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਵਿਸ਼ਾ, ਇੱਕ ਤੋਂ ਬਾਅਦ ਇੱਕ ਪਸੰਦ ਅਤੇ ਨਾ ਪਸੰਦ ਦੇ ਵਿਸ਼ਿਆਂ ਨੂੰ ਸਮਾਂ ਦਿਓ। ਉਨ੍ਹਾਂ ਕਿਹਾ ਕਿ ਸਿਰਫ਼ ਇਮਤਿਹਾਨ ਲਈ ਹੀ ਨਹੀਂ, ਸਾਨੂੰ ਜ਼ਿੰਦਗੀ ਦੇ ਹਰ ਪੜਾਅ 'ਤੇ ਸਮੇਂ ਦੇ ਪ੍ਰਬੰਧਨ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ।
ਅਜਿਹੀ ਸਮਾਂ ਸਾਰਣੀ ਬਣਾਓ, ਜਿਸ ਵਿੱਚ ਪਹਿਲਾਂ ਉਸ ਵਿਸ਼ੇ ਨੂੰ ਸਮਾਂ ਦਿਓ, ਜੋ ਤੁਹਾਨੂੰ ਘੱਟ ਪਸੰਦ ਹੈ। ਫਿਰ ਉਸ ਵਿਸ਼ੇ ਨੂੰ ਸਮਾਂ ਦਿਓ, ਜੋ ਤੁਹਾਨੂੰ ਵੱਧ ਪਸੰਦ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ, ਕੀ ਤੁਸੀਂ ਕਦੇ ਆਪਣੀ ਮਾਂ ਦੇ ਕੰਮ ਨੂੰ ਦੇਖਿਆ ਹੈ? ਮਾਂ ਦਿਨ ਦੇ ਹਰ ਕੰਮ ਦਾ ਸਮਾਂ ਪ੍ਰਬੰਧਨ ਵਧੀਆ ਤਰੀਕੇ ਨਾਲ ਕਰਦੀ ਹੈ। ਮਾਂ ਕੋਲ ਵੱਧ ਤੋਂ ਵੱਧ ਕੰਮ ਹੁੰਦਾ ਹੈ, ਪਰ ਉਸ ਦਾ ਸਮੇਂ ਦਾ ਪ੍ਰਬੰਧ ਇੰਨਾ ਵਧੀਆ ਹੈ ਕਿ ਹਰ ਕੰਮ ਸਮੇਂ ਸਿਰ ਹੋ ਜਾਂਦਾ ਹੈ।
-
Do not be distracted by technology. Keep a separate time allotted when you will use mobile for interaction on social media platforms. pic.twitter.com/axZKOzi202
— PMO India (@PMOIndia) January 27, 2023 " class="align-text-top noRightClick twitterSection" data="
">Do not be distracted by technology. Keep a separate time allotted when you will use mobile for interaction on social media platforms. pic.twitter.com/axZKOzi202
— PMO India (@PMOIndia) January 27, 2023Do not be distracted by technology. Keep a separate time allotted when you will use mobile for interaction on social media platforms. pic.twitter.com/axZKOzi202
— PMO India (@PMOIndia) January 27, 2023
ਪ੍ਰੀਖਿਆ 'ਚ ਨਕਲ ਕਰਨ ਤੋਂ ਬਚਣ ਲਈ ਪ੍ਰਧਾਨ ਮੰਤਰੀ ਦਾ ਮੰਤਰ: ਪੀਐੱਮ ਨੇ ਕਿਹਾ ਕਿ ਕੁਝ ਅਜਿਹੇ ਅਧਿਆਪਕ ਹਨ, ਜੋ ਟਿਊਸ਼ਨ ਪੜ੍ਹਾਉਂਦੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਵਿਦਿਆਰਥੀ ਚੰਗੇ ਅੰਕ ਪ੍ਰਾਪਤ ਕਰਨ। ਇਸ ਲਈ ਉਹ ਨਕਲ ਵੱਲ ਨੂੰ ਪ੍ਰੇਰਦੇ ਹਨ। ਪੀਐਮ ਨੇ ਕਿਹਾ ਕਿ ਜੇਕਰ ਵਿਦਿਆਰਥੀ ਪੜ੍ਹਾਈ ਲਈ ਉਨੀਂ ਹੀ ਦਿਲਚਸਪੀ ਦਿਖਾਉਣ, ਜਿੰਨੀ ਕਿ ਨਕਲ ਲਈ ਦਿਖਾਉਂਦੇ ਹਨ, ਤਾਂ ਇਸ ਦੀ ਕੋਈ ਲੋੜ ਨਹੀਂ ਪਵੇਗੀ। ਪ੍ਰਧਾਨ ਮੰਤਰੀ ਨੇ ਕਿਹਾ, ਹੁਣ ਸਮਾਂ ਆ ਗਿਆ ਹੈ ਕਿ ਹਰ ਕਦਮ 'ਤੇ ਪ੍ਰੀਖਿਆਵਾਂ ਦੇਣੀਆਂ ਪੈਣਗੀਆਂ। ਇੱਕ ਜਾਂ ਦੋ ਇਮਤਿਹਾਨਾਂ ਵਿੱਚ ਨਕਲ ਕਰਕੇ ਜ਼ਿੰਦਗੀ ਨਹੀਂ ਬਣਾਈ ਜਾ ਸਕਦੀ। ਇਸ ਲਈ ਇਹ ਸਮਝਣ ਦੀ ਲੋੜ ਹੈ ਕਿ ਭਾਵੇਂ ਨਕਲ ਕਰਕੇ ਤੁਸੀਂ ਹੁਣ ਤਾਂ ਅੱਗੇ ਵਧ ਜਾਓਗੇ, ਪਰ ਬਾਅਦ ਵਿੱਚ ਜ਼ਿੰਦਗੀ ਵਿੱਚ ਫਸ ਜਾਓਗੇ।
ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਕਿਹਾ ਕਿ ਭਾਵੇਂ ਕੋਈ ਨਕਲ ਕਰਕੇ ਤੁਹਾਡੇ ਨਾਲੋਂ ਕੁਝ ਵੱਧ ਅੰਕ ਪ੍ਰਾਪਤ ਕਰ ਲਵੇ, ਇਹ ਤੁਹਾਡੇ ਲਈ ਜੀਵਨ ਵਿੱਚ ਰੁਕਾਵਟ ਨਹੀਂ ਬਣ ਸਕਦਾ। ਆਪਣੀ ਅੰਦਰੂਨੀ ਤਾਕਤ 'ਤੇ ਭਰੋਸਾ ਕਰੋ। ਉਨ੍ਹਾਂ ਕਿਹਾ ਕਿ ਅਸੀ ਇਹ ਸੋਚਦੇ ਹਾਂ ਕਿ ਪ੍ਰੀਖਿਆ ਹੋ ਗਈ, ਤਾਂ ਜ਼ਿੰਦਗੀ ਵੀ ਬੀਤ ਗਈ, ਪਰ ਇਹ ਸੋਚ ਸਹੀ ਨਹੀਂ ਹੈ। ਕਿਉਂਕਿ, ਜੀਵਨ ਕਦੇ ਇਕ ਸਟੇਸ਼ਨ ਉੱਤੇ ਨਹੀਂ ਰੁੱਕਦਾ। ਜੀਵਨ ਅੱਗੇ ਚੱਲਦੇ ਰਹਿਣ ਦਾ ਨਾਮ ਹੈ।
-
जब हम यह सोचते हैं कि ये एग्जाम गया तो जिंदगी गई, ये सोच सही नहीं है, क्योंकि जीवन किसी एक स्टेशन पर रुकता नहीं।
— Ministry of Education (@EduMinOfIndia) January 27, 2023 " class="align-text-top noRightClick twitterSection" data="
- माननीय प्रधानमंत्री श्री @narendramodi #ParikshaPeCharcha2023 #ExamWarriors #PPC2023 pic.twitter.com/i4lkU7282l
">जब हम यह सोचते हैं कि ये एग्जाम गया तो जिंदगी गई, ये सोच सही नहीं है, क्योंकि जीवन किसी एक स्टेशन पर रुकता नहीं।
— Ministry of Education (@EduMinOfIndia) January 27, 2023
- माननीय प्रधानमंत्री श्री @narendramodi #ParikshaPeCharcha2023 #ExamWarriors #PPC2023 pic.twitter.com/i4lkU7282lजब हम यह सोचते हैं कि ये एग्जाम गया तो जिंदगी गई, ये सोच सही नहीं है, क्योंकि जीवन किसी एक स्टेशन पर रुकता नहीं।
— Ministry of Education (@EduMinOfIndia) January 27, 2023
- माननीय प्रधानमंत्री श्री @narendramodi #ParikshaPeCharcha2023 #ExamWarriors #PPC2023 pic.twitter.com/i4lkU7282l
ਅਲੋਚਨਾ ਕਰਨ ਵਾਲਾ ਕੌਣ : ਪੀਐਮ ਮੋਦੀ ਨੇ ਕਿਹਾ ਕਿ ਆਲੋਚਨਾ ਕਰਨ ਵਾਲਾ ਕੌਣ ਹੈ ਇਹ ਜਾਣਨਾ ਜ਼ਰੂਰੀ ਹੈ, ਜੋ ਆਪਣਾ ਹੁੰਦਾ ਹੈ, ਤੁਸੀਂ ਉਸ ਨੂੰ ਪਾਜ਼ੀਟਿਵ ਲੈਂਦੇ ਹੋ, ਪਰ ਜੋ ਤੁਹਾਨੂੰਪਸੰਦ ਨਹੀਂ ਹੈ, ਉਹ ਜੇਕਰ ਕੁਝ ਕਹਿ ਵੀ ਦੇਵੇ ਤਾਂ ਤੁਹਾਨੂੰ ਗੁੱਸਾ ਆ ਜਾਂਦਾ ਹੈ। ਆਲੋਚਨਾ ਕਰਨ ਵਾਲੇ ਆਦਤ ਤੋਂ ਮਜ਼ਬੂਰ ਕਰਦੇ ਰਹਿਣਗੇ, ਇਸ ਲਈ ਅਜਿਹਾ ਕਰਨ ਵਾਲਿਆਂ ਨੂੰ ਇਕ ਪਾਸੇ ਕਰੋ, ਕਿਉਂਕਿ ਉਨ੍ਹਾਂ ਦੇ ਇਰਾਦੇ ਕੁਝ ਹੋਰ ਹੁੰਦੇ ਹਨ।
-
For a prosperous democracy, criticism is vital. pic.twitter.com/KKQSj7i3DY
— PMO India (@PMOIndia) January 27, 2023 " class="align-text-top noRightClick twitterSection" data="
">For a prosperous democracy, criticism is vital. pic.twitter.com/KKQSj7i3DY
— PMO India (@PMOIndia) January 27, 2023For a prosperous democracy, criticism is vital. pic.twitter.com/KKQSj7i3DY
— PMO India (@PMOIndia) January 27, 2023
ਗੈਜੇਟ ਦੇ ਗੁਲਾਮ ਨਾ ਬਣੋ : ਸੋਸ਼ਲ ਮੀਡੀਆ ਤੋਂ ਭਟਕਣ ਤੋਂ ਬਿਨਾਂ ਪੜ੍ਹਾਈ ਕਰਨ ਦੇ ਸਵਾਲ 'ਤੇ ਪੀਐਮ ਮੋਦੀ ਨੇ ਕਿਹਾ ਕਿ ਤੁਸੀਂ ਸਮਾਰਟ ਹੋ ਜਾਂ ਗੈਜੇਟਸ ਸਮਾਰਟ ਹਨ? ਜੇਕਰ ਤੁਸੀਂ ਆਪਣੇ ਆਪ ਨੂੰ ਗੈਜੇਟ ਤੋਂ ਜ਼ਿਆਦਾ ਚੁਸਤ ਸਮਝਦੇ ਹੋ, ਤਾਂ ਤੁਸੀਂ ਗੈਜੇਟ ਦੀ ਸਹੀ ਵਰਤੋਂ ਕਰ ਸਕੋਗੇ। ਪੀਐਮ ਮੋਦੀ ਨੇ ਕਿਹਾ ਕਿ ਸਾਨੂੰ ਆਪਣੇ ਆਪ ਨੂੰ ਸਮਝਣਾ ਚਾਹੀਦਾ ਹੈ ਕਿ ਸਾਨੂੰ ਗੈਜੇਟਸ ਦੇ ਗੁਲਾਮ ਨਹੀਂ ਬਣਨਾ ਚਾਹੀਦਾ। ਸਾਨੂੰ ਟੈਕਨਾਲੋਜੀ ਜਾਂ ਗੈਜੇਟਸ ਤੋਂ ਭੱਜਣ ਦੀ ਲੋੜ ਨਹੀਂ ਹੈ, ਸਾਨੂੰ ਆਪਣੀ ਲੋੜ ਅਨੁਸਾਰ ਇਸ ਦੀ ਵਰਤੋਂ ਕਰਨੀ ਪਵੇਗੀ।
ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ ਜਦੋਂ ਆਮ ਲੋਕ, ਖਾਸ ਕੰਮ ਕਰਦੇ ਹਨ, ਤਾਂ ਉਹ ਉਚਾਈਆਂ ਉੱਤੇ ਚਲੇ ਜਾਂਦੇ ਹਨ ਅਤੇ ਔਸਤਨ ਵਿਦਿਆਰਥੀ, ਯਾਨੀ ਜੋ ਐਵਰੇਜ ਹੁੰਦੇ ਹਨ, ਉਹ ਰਿਕਾਰਡ ਤੋੜ ਦਿੰਦੇ ਹਨ।
-
Ordinary people have the strength to achieve extraordinary feats. pic.twitter.com/Xz8aWrIRXI
— PMO India (@PMOIndia) January 27, 2023 " class="align-text-top noRightClick twitterSection" data="
">Ordinary people have the strength to achieve extraordinary feats. pic.twitter.com/Xz8aWrIRXI
— PMO India (@PMOIndia) January 27, 2023Ordinary people have the strength to achieve extraordinary feats. pic.twitter.com/Xz8aWrIRXI
— PMO India (@PMOIndia) January 27, 2023
ਜ਼ਿਕਰਯੋਗ ਹੈ ਕਿ 'ਪਰੀਕਸ਼ਾ ਪੇ ਚਰਚਾ' ਤਹਿਤ ਗੱਲਬਾਤ ਦਾ ਛੇਵਾਂ ਐਡੀਸ਼ਨ 27 ਜਨਵਰੀ ਨੂੰ ਰਾਸ਼ਟਰੀ ਰਾਜਧਾਨੀ ਦੇ ਤਾਲਕਟੋਰਾ ਇਨਡੋਰ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਸਵੇਰੇ 11 ਵਜੇ ਸ਼ੁਰੂ ਹੋਇਆ।
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਚੋਂ ਕੁਝ ਚੁਣੇ ਹੋਏ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਪਰੇਡ ਲਈ ਸੱਦਾ ਦਿੱਤਾ ਗਿਆ ਸੀ, ਤਾਂ ਜੋ ਉਨ੍ਹਾਂ ਨੂੰ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਰਾਸ਼ਟਰੀ ਮਹੱਤਵ ਵਾਲੀਆਂ ਥਾਵਾਂ ਜਿਵੇਂ ਕਿ ਰਾਜਘਾਟ, ਸਦਾਵ ਅਟਲ ਅਤੇ ਪ੍ਰਧਾਨ ਮੰਤਰੀ ਅਜਾਇਬ ਘਰ 'ਤੇ ਲਿਜਾਇਆ ਜਾ ਸਕੇ। ਇਹ ਇੱਕ ਸਾਲਾਨਾ ਸਮਾਗਮ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਆਗਾਮੀ ਬੋਰਡ ਇਮਤਿਹਾਨਾਂ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹਨ।
ਇਸ ਪ੍ਰੋਗਰਾਮ ਦੌਰਾਨ ਪੀਐਮ ਮੋਦੀ ਵਿਦਿਆਰਥੀਆਂ ਨਾਲ ਪ੍ਰੀਖਿਆ ਸਬੰਧਤ ਤਣਾਅ ਅਤੇ ਹੋਰ ਮੁੱਦਿਆਂ ਨਾਲ ਜੁੜੇ ਪ੍ਰਸ਼ਨਾਂ ਦਾ ਜਵਾਬ ਦਿੰਦੇ ਹਨ। ਇਸ ਪ੍ਰੋਗਰਾਮ ਦੇ ਪਹਿਲੇ ਐਡੀਸ਼ਨ ਦੀ ਸ਼ੁਰੂਆਤ 16 ਫਰਵਰੀ, 20218 ਨੂੰ ਕੀਤੀ ਗਈ ਸੀ।