ਚੰਡੀਗੜ੍ਹ: ਬ੍ਰਿਟੇਨ ਦੀਆਂ ਉਪ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਦੀ ਵਰਤੋਂ ਨੂੰ ਲੈ ਕੇ ਬ੍ਰਿਟੇਨ ਦੇ ਵਿੱਚ ਵੱਡਾ ਵਿਵਾਦ ਪੈਦਾ ਹੋ ਗਿਆ ਹੈ। ਪੀਐਮ ਮੋਦੀ ਦੀ ਤਸਵੀਰ ਦੀ ਵਰਤੋਂ ਨੂੰ ਲੈਕੇ ਭਾਰਤੀ ਪ੍ਰਵਾਸੀਆਂ ਦੇ ਵੱਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ। ਬ੍ਰਿਟੇਨ ਦੀ ਲੇਬਰ ਪਾਰਟੀ ਦੇ ਵੱਲੋਂ ਇਸ ਤਸਵੀਰ ਦੀ ਵਰਤੋਂ ਕੀਤੀ ਗਈ ਸੀ। ਇਸਦੇ ਚੱਲਦੇ ਹੀ ਪ੍ਰਵਾਸੀ ਭਾਰਤੀਆਂ ਨੇ ਲੇਬਰ ਪਾਰਟੀ ਨੂੰ ਭਾਰਤ ਵਿਰੋਧੀ ਕਰਾਰ ਵੀ ਦੇ ਦਿੱਤਾ ਹੈ।
ਵੇਸਟ ਯਾਰਕਸ਼ਾਇਰ ਵਿੱਚ ਬਾਟਲੀ ਤੇ ਸਪੇਨ ਵਿੱਚ ਹੋਣ ਵਾਲੀਆਂ ਉਪ ਚੋਣਾਂ ਦੇ ਪ੍ਰਚਾਰ ਦੌਰਾਨ ਪ੍ਰਚਾਰ ਸਮੱਗਰੀ ਲੀਫਲੇਟ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2019 ਚ ਜੀ ਸੰਮੇਲਨ ਵਿੱਚ ਕੰਜਰਵੇਟਿਵ ਪਾਰਟੀ ਦੇ ਆਗੂ ਤੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਦੇ ਨਾਲ ਹੱਥ ਮਿਲਾਉਂਦੇ ਦੀ ਤਸਵੀਰ ਛਪੀ ਹੈ। ਇਸਦੇ ਨਾਲ ਟੋਰੀ ਤੋਂ ਸਾਂਸਦ ਦੇ ਬਾਰੇ ਵਿੱਚ ਇੱਕ ਸੰਦੇਸ਼ ਲਿਖਿਆ ਹੈ ਕਿ ਉਨ੍ਹਾਂ ਨੂੰ ਬਚ ਕੇ ਰਹਿਣਾ ਚਾਹੀਦਾ ਹੈ।
ਟੋਰੀ ਦੇ ਸੰਸਦ ਮੈਂਬਰ ਰਿਚਰਡ ਹੋਲਡਨ ਨੇ ਟਵਿਟਰ 'ਤੇ ਇਸ ਦੀ ਇਕ ਤਸਵੀਰ ਪੋਸਟ ਕੀਤੀ, ਜਿਸ ਨਾਲ ਸੋਸ਼ਲ ਮੀਡੀਆ 'ਤੇ ਕਾਫੀ ਵਿਵਾਦ ਹੋ ਗਿਆ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਇਸ ਦਾ ਅਰਥ ਇਹ ਹੈ ਕਿ ਲੇਬਰ ਪਾਰਟੀ ਦੇ ਆਗੂ ਸਰ ਕੀਰ ਸਟਾਰਮਰ ਨੂੰ ਪੀਐਮ ਮੋਦੀ ਨਾਲ ਹੱਥ ਮਿਲਾਉਂਦੇ ਨਹੀਂ ਦੇਖਿਆ ਜਾਵੇਗਾ।
ਭਾਰਤੀ ਸਮੁਦਾਇ ਦੇ ਸੰਗਠਨ ਕੰਜ਼ਰਵੇਟਿਵ ਫਰੈਂਡਜ਼ ਆਫ਼ ਇੰਡੀਆ ਨੇ ਕਿਹਾ ਕਿ, 'ਪਿਆਰੇ ਕੀਰ ਸਟਾਰਮਰ, ਕੀ ਤੁਸੀਂ ਇਸ ਪ੍ਰਚਾਰ ਸਮੱਗਰੀ ਦੀ ਵਿਆਖਿਆ ਕਰ ਸਕਦੇ ਹੋ ਅਤੇ ਸਪੱਸ਼ਟ ਕਰ ਸਕਦੇ ਹੋ ਕਿ ਕੀ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਵਾਲਾ ਲੇਬਰ ਪਾਰਟੀ ਦਾ ਕੋਈ ਪ੍ਰਧਾਨ ਮੰਤਰੀ/ਆਗੂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਨਾਲ ਕੋਈ ਸਬੰਧ ਰੱਖਣ ਤੋਂ ਇਨਕਾਰ ਕਰੇਗਾ? ਕੀ ਯੂਕੇ ਚ ਰਹਿ ਰਹੇ 15 ਲੱਖ ਤੋਂ ਵੱਧ ਭਾਰਤੀਆਂ ਲਈ ਤੁਹਾਡਾ ਇਸ ਸੰਦੇਸ਼ ਹੈ ?
ਇਸ ਪ੍ਰਚਾਰ ਸਮੱਗਰੀ ਨੂੰ ਲੈ ਕੇ ਲੇਬਰ ਪਾਰਟੀ ਦੇ ਆਗੂਆਂ ਵਿੱਚ ਨਾਰਾਜ਼ਗੀ ਵੀ ਹੈ। ਐਲਐਫਆਈਐਨ ਨੇ ਇਕ ਬਿਆਨ ਵਿਚ ਇਸ ਦੀ ਨਿਖੇਧੀ ਕੀਤੀ ਹੈ।
ਇਹ ਵੀ ਪੜ੍ਹੋ:ਸੀਰੀਆ ’ਚ ਅਮਰੀਕੀ ਬਲਾਂ ’ਤੇ ਰਾਕੇਟ ਨਾਲ ਹਮਲਾ, ਕੋਈ ਜਾਨੀ ਨੁਕਸਾਨ ਨਹੀਂ